ਸੰਸਾਰ ਭਰ ਪ੍ਰਸਿੱਧ, ਸਦਾਬਹਾਰ,ਪੰਜਾਬੀਅਤ ਦੀ ਪਹਿਚਾਣ ਗਾਇਕ ਤੇ ਅਦਾਕਾਰ-ਹਰਭਜਨ ਮਾਨ ।
ਪੰਜਾਬੀ ਗੀਤ -ਸੰਗੀਤ ਨੇ ਲੰਬੇ ਸਮੇ ਤੋ ਸੰਸਾਰ ਪੱਧਰ ਤੇ ਵੱਖਰੀ ਪਹਿਚਾਣ ਬਣਾਈ ਹੈ । ਪੰਜਾਬੀ ਸੰਗੀਤ ਜਗਤ ਵਿੱਚ ਵੱਖ -ਵੱਖ ਕਲਾਂਕਾਰਾ ਤੇ ਅਦਾਕਾਰਾ ਨੇ ਆਪੋ-ਆਪਣੇ ਅੰਦਾਜ਼,ਕਲਾ,ਦਮਦਾਰ ਅਵਾਜ਼ ਨਾਲ ਅਲੱਗ ਪਹਿਚਾਣ ਬਣਾਈ ਹੈ । ਕਹਿੰਦੇ ਹਨ ਮਾਨ" ਗਾਇਕਾ ਦੀ ਪਸਿੱਧੀ ਹੈ ਇਹ ਸੱਚ ਵੀ ਸਾਡੇ ਸਾਹਮਣੇ ਹੈ ।"ਮਾਨ "ਕਲਾਂਕਾਰ ਵਿੱਚੋ ਸੰਸਾਰ ਪੱਧਰ ਤੇ ਮਹਾਮੂੰਹੀ ਪ੍ਰਸਿੱਧੀ ਹਾਸਲ ਕਰ ਚੁੱਕੇ ਲੰਬਾ ਉੱਚਾ , ਸੋਹਣਾ-ਸੁਨੱਖਾ ,ਖੂਬਸੂਰਤ ਚਿਹਰਾ ,ਮਿੱਠੀ ਮੁਸਕਾਨ,ਪਿਆਰ ਭਰੀ ਅਵਾਜ਼, ਦਿਲ਼ ਨੂੰ ਮੋਹ ਲੈਣ ਵਾਲੇ ਗੀਤ ਗਾਓੁਣ ਵਾਲਾ ਗਾਇਕ ਤੇ ਅਦਾਕਾਰ ਹੈ ਹਰਭਜਨ ਮਾਨ ਜੋ ਕਿਸੇ ਜਾਣ ਪਹਿਚਾਣ ਦੀ ਮੁਹਤਾਜ ਨਹੀ ਹੈ ।
ਹਰਭਜਨ ਮਾਨ ਦੀ ਪੰਜਾਬ,ਪੰਜਾਬੀ ਮਾਂ ਬੋਲੀ ,ਪੰਜਾਬੀ ਸੱਭਿਆਚਾਰ ਨੂੰ ਵੱਡਮੁੱਲੀ ਦੇਣ ਹੈ । ਸਾਫ-ਸੁਥਰੀ ਗਾਇਕੀ ,ਇਨਸਾਨੀਅਤ ਦੇ ਮਸੀਹਾ,ਮਿਲਾਪੜਾ ਸੁਭਾਅ,ਮਿੱਠੀ ਮੁਸਕਾਨ, ਨੇਕ ਦਿਲ ਇਨਸਾਨ ,ਅਸ਼ਲੀਲ ਗਾਇਕੀ ਤੋ ਦੂਰ ,ਪੰਜਾਬੀਅਤ ਦੇ ਹਿੱਤਾ ਦੀ ਰਾਖੀ ਕਰਨ ਵਾਲੇ ਹਰਭਜਨ ਮਾਨ ਨੇ ਜੋ ਪਹਿਚਾਣ ਬਣਾਈ ਹੈ ਮੁਸਕਿਲ ਨਹੀ ,ਨਾ ਮੁਮਕਿਨ ਜਿੰਨਾਂ ਨੇ ਆਪਣੀ ਕਾਬਲੀਅਤ ਦੇ ਦਮ ਤੇ ਸੰਗੀਤਕ ਪ੍ਰੇਮੀਆ ਦੇ ਦਿਲਾ ਵਿੱਚ ਖਾਸ ਜਗਾ ਬਣਾਈ ਹੈ । ਮੈਨੂੰ ਮਾਣ ਹੈ ਮਾਨ ਦੇ ਜੀਵਨ ਤੇ ਗਾਇਕੀ ਸਫਰ ਤੇ ਚਾਰ ਸਬਦ ਲਿਖਣ ਦਾ ਜੋ ਪਾਠਕਾ ਦੇ ਰੂ- ਬੂ -ਰੂ ਕਰ ਰਿਹਾ ਹਾਂ :-
ਹਰਭਜਨ ਮਾਨ ਦਾ ਜਨਮ 30 ਦਸੰਬਰ 1965 ਵਿੱਚ ਪਿੰਡ ਪਿੰਡ ਖੈਮੂਆਣਾ ਜਿਲ਼ਾ ਬਠਿੰਡਾ ਵਿੱਚ ਸਵ:ਹਰਨੇਕ ਸਿੰਘ ਮਾਨ ,ਮਾਤਾ ਸਵ:ਦਲੀਪ ਕੋਰ ਦੇ ਘਰ ਹੋਇਆ । ਹਰਭਜਨ ਮਾਨ ਹੋਰੀ ਸੱਤ ਭੈਣ ਹਨ । ਮਾਨ ਨੇ ਮੁਢਲੀ ਸਿੱਖਿਆ ਪਿੰਡ ਤੋ ਹਾਸਲ ਕੀਤੀ ,ਬਚਪਨ ਤੋ ਗਾਓੁਣ ਦਾ ਸ਼ੋਕ ਰੱਖਣ ਵਾਲੇ ਮਾਨ ਦੱਸਦੇ ਹਨ ਸਾਡੇ ਪਿੰਡ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਆਓੁਦੇ ਹੁੰਦੇ ਸੀ ਤੇ ਕਵੀਸ਼ਰੀ ਗਾਓੁਦੇ ਸਨ ,ਓੁਹ ਸਾਡੇ ਘਰ ਠਹਿਰਦੇ ਸੀ । ਓੁਨਾ ਨੇ ਮੈਨੂੰ ਤੇ ਮੇਰੇ ਭਰਾ ਗੁਰਸੇਵਕ ਮਾਨ ਨੂੰ " ਆਓ ਭੈਣੋ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ ............., "ਕਵੀਸ਼ਰੀ ਲਿਖੀ ਜੋ ਅਸੀ ਗਾਓੁਦੇ ਸੀ । ਉਚੇਰੀ ਪੜਾਈ ਲਈ ਹਰਭਜਨ ਕੈਨੇਡਾ ਚਲੇ ਗਏ ,ਓੁਥੇ ਨਾਲ -ਨਾਲ਼ ਗਾਇਕੀ ਦਾ ਸ਼ੋਕ ਜਾਰੀ ਰੱਖਿਆ । ਤੂੰਬੀ ,ਢੱਡ ,ਸਿੱਖ ਲਈ ,ਮਿਊਜ਼ਿਕ ਦੀ ਟਰੇਨਿੰਗ ਲੈਦੇ ਰਹੇ। ਉਥੇ ਬਲਵੀਰ ਸਿੰਘ ਭੰਗੂ, ਸੇਖ਼ ਅਮੀਦ , ਇਕਵਾਲ ਮਾਹਲ ਜੀ ਨਾਲ ਮੁਲਾਕਾਤ ਹੋਈ ਓੁਨਾ ਤੋ ਗਾਇਕੀ ਦੀਆ ਬਰੀਕੀਆ ਸਿੱਖੀਆ । ਚਰਨਜੀਤ ਸਿੰਘ ਆਹੂਜਾ ,ਜਸਦੇਵ ਸਿੰਘ ਜੱਸੋਵਾਲ ਨਾਲ ਮੁਲਾਕਾਤ ਹੋਈ । ਸਬੱਬ ਨਾਲ ਰਿਕਾਰਡਿੰਗ ਦਾ ਦੌਰ ਸੁਰੂ ਹੋਇਆ । ਗਾਇਕੀ ਦੀ ਸ਼ੁਰੂਆਤ 1992 ਤੋ ਪਹਿਲੀ ਕੈਸੇਟ " ਚਿੱਠੀਏ ਨੀ ਚਿੱਠੀਏ " ਤੋ ਕੀਤੀ ,ਜਿਸ ਨੂੰ ਸੰਗੀਤ ਪ੍ਰੇਮੀਆ ਵੱਲੋ ਭਰਵਾ ਹੁੰਗਾਰਾ ਮਿਲਿਆ ਹਰਭਜਨ ਸਫਲ ਗਾਇਕਾ ਦੀ ਕਤਾਰ ਵਿੱਚ ਵਿੱਚ ਖੜਾ ਹੋ ਗਿਆ । ਇਸ ਸਫਲਤਾ ਤੋ ਪੌੜੀ ਤੋ ਬਾਅਦ ਮਾਨ ਦੀਆ ਕੈਸੇਟਾ ਮਾਂ ਬੋਲੀ ਪੰਜਾਬੀ ਤੇ ਸੱਭਿਆਚਾਰ ਨੂੰ ਚਾਰ ਚੰਨ ਲਾਉਦੀਆ ਰਹੀਆ ,ਜਿੰਨਾ ਵਿੱਚ " ਜੱਗ ਜੰਕਸ਼ਨ ਰੇਲਾਂ ਦਾ , " ਜੱਗ ਜਿਉਦਿਆ ਦੇ ਮੇਲੇ " ,ਵਧਾਈਆ ਜੀ ਵਧਾਈਆ ",ਓਏ - ਓੁਏ," ਲਾ -ਲਾ , ਹਾਏ ਮੇਰੀ ਬਿੱਲੋ , ਨੱਚ ਲੈ ਗਾ ਲੈ '' , ਸੰਤਰੰਗੀ ਪੀਘ , ਸਤਰੰਗੀ ਪੀਘ 2 , ਜੀ ਆਇਆ ਨੂੰ , ਦਿਲ ਆਪਣਾ ਪੰਜਾਬੀ ,ਮੋਜ ਮਸਤੀਆ ,ਹੁਸਨ ,ਵੰਗਾ,ਦਿਲ਼ ਡੋਲ ਗਿਆ , ਆਦਿ ਸੁਪਰ ਹਿੱਟ ਹੋਈਆ । ਇਨਾ ਕੈਸੇਟਾ ਚ ਗਾਏ ਗਾਣੇ ਸੱਭਿਆਚਾਰ ਦਾ ਅਟੁੱਟ ਅੰਗ ਬਣੇ ਹੋਏ ਹਨ ।
ਹਰਭਜਨ ਮਾਨ ਨੇ ਗਾਇਕੀ ਦੇ ਨਾਲ 2002 ਵਿੱਚ " ਜੀ ਆਇਆ ਨੂੰ " ਫਿਲ਼ਮ ਪੰਜਾਬੀ ਸਿਨੇਮਾ ਦੀ ਝੋਲੀ ਪਾਈ ,ਇਸ ਫਿਲ਼ਮ ਨੇ ਹਰਭਜਨ ਮਾਨ ਨੂੰ ਸਫਲ ਅਦਾਕਾਰ ਬਣਾ ਦਿੱਤਾ । ਪੰਜਾਬੀ ਸਿਨੇਮਾ ਨੂੰ ਮੁੜ ਤੋ ਬਹਾਲ ਕੀਤਾ ਜੋ ਕਾਫ਼ੀ ਸਮੇ ਤੋ ਧੀਮੀ ਚਾਲ ਚੱਲ ਰਿਹਾ ਸੀ । ਫਿਲਮ " ਜੀ ਆਇਆ ਨੂੰ " ਦੀ ਸਫਲਤਾ ਨੇ ਪੰਜਾਬੀਅਤ ਦਾ ਸਬੂਤ ਦਿੱਤਾ । ਇਸ ਫਿਲਮ ਦੀ ਸਫਲਤਾ ਤੋ ਬਾਦ ਪੰਜਾਬੀ ਫਿਲਮਾਂ , ਪੰਜਾਬੀ ਸਿਨੇਮਾ ਦਾ ਦੌਰ ਮੁੜ ਸੁਰੂ ਜੋ ਗਿਆ । ਇਹ ਸਿਹਰਾ ਹਰਭਜਨ ਮਾਨ ਦੇ ਸਿਰ ਬੱਝਦਾ ਹੈ । ਓੁਸ ਤੋ ਬਾਦ ਫਿਲਮਾ " ਅਸਾ ਨੂੰ ਮਾਣ ਵਤਨਾਂ ਦਾ , ਦਿਲ ਆਪਣਾ ਪੰਜਾਬੀ ,ਮਿੱਟੀ ਵਾਜਾਂ ਮਾਰਦੀ , ਜੱਗ ਜਿਓੁਦਿਆ ਦੇ ਮੇਲੇ ,ਹੀਰ ਰਾਝਾਂ ,ਯਾਰਾ ਓ ਦਿਲਦਾਰਾ , ਮੇਰਾ ਪਿੰਡ , ਹਾਣੀ ,ਗਦਾਰ ,ਸਾਡੇ ਸੀ.ਐਮ .ਸਾਬ .ਆਦਿ ਫਿਲਮਾਂ ਸਿਨੇਮਾ ਦੀ ਝੋਲੀ ਪਾਈਆ ਜਿਨਾ ਵਿੱਚ ਕੁਝ ਯਾਦਗਾਰ ਸਾਬਿਤ ਹੋਈਆ । 27 ਮਈ ਨੂੰ 2022 ਵਿੱਚ ਰੀਲੀਜ਼ ਹੋਈ ਫਿਲਮ " ਪੀ.ਆਰ.ਸਿਨੇਮਾ ਘਰਾਂ ਦਾ ਸਿੰਗਾਰ ਬਣੀ ਜਿਸ ਵਿੱਚ ਬਾਹਰਲੇ ਦੇਸ਼ਾਂ ਵਿੱਚ ਨਵੇ ਗਏ ਪੰਜਾਬੀਆ ਨੂੰ ਕੀ -ਕੀ ਮੁਸਕਿਲਾ ਦਾ ਸਾਹਮਣਾ ਕਰਨਾ ਪੈਦਾ ਹੈ ਜੋ ਨੋਜਵਾਨ ਬਾਹਰ ਜਾ ਰਹੇ ਹਨ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ । ਹਰੇਕ ਫਿਲਮ ਵਿੱਚ ਵੱਖ -ਵੱਖ ਵੰਨਗੀ ਤੇ ਅਧਾਰਿਤ ਸਨ ਜਿਨਾ ਰਾਹੀ ਸਮਾਜਿਕ ਸੇਧ ,ਅਸ਼ਲੀਲਤਾ ਤੋ ਦੂਰ ,ਪਰਿਵਾਰਕ ਕਦਰਾਂ ਕੀਮਤਾ , ਪਰਿਵਾਰਕ ਸਾਂਝ ਤੇ ਸਾਰਥਕ ਸੁਨੇਹਾ ਦੇਣ ਵਾਲੀਆ ਹਨ । ਪੰਜਾਬੀ ਮਾਂ ਬੋਲੀ ਨੂੰ ਤੇ ਪੰਜਾਬੀ ਸੱਭਿਆਚਾਰ ਨੂੰ ਵਡਵੁੱਲੀ ਦੇਣ ਹੈ । ਹਰਭਜਨ ਨੇ ਫਿਲਮਾ ਵਿੱਚ ਗਾਏ ਗਾਣੇ ਗਾਇਕੀ ਤੇ ਅਦਾਕਾਰ ਨਾਲ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਨਿਬੜਦੇ ਹਨ ।
ਹਰਭਜਨ ਮਾਨ ਦੀ ਅਵਾਜ ਤੋ ਗਾਏ ਕਾਫੀ ਗੀਤ ਸਦਾਬਹਾਰ ਬਣ ਗਏ ਚੁੱਕੇ ਹਨ ਜਿਵੇ " ਜੱਗ ਜਿਓੁਦਿਆ ਦੇ ਮੇਲੇ ,ਹਰ ਦੀ ਜੁਬਾਨ ਤੇ ਚੜਿਆ ਹੋਇਆ ਹੈ ਆਵਾਜਾਈ ਦੇ ਸਾਧਨਾ ਤੇ ਲਿਖਿਆ ਮਿਲਦਾ ਹੈ , ਹੋਰ ਗੀਤ "ਚਿੱਠੀਏ ਨੀ ਚਿੱਠੀਏ , ਭਿਜਗੀ ਕੁੜਤੀ ਲਾਲ , ਮਾਵਾਂ-ਮਾਵਾਂ , ਮਾਂ ਦੀ ਬੋਲੀ , ਹੀਰ ਰਾਝਾਂ , ਮਿਰਜ਼ਾ ,ਸਤਰੰਗੀ ਪੀਘ , ਮੌਜ ਮਸਤੀਆ ,ਯਾਦਾ ਰਹਿ ਜਾਣੀਆ , ਤਿੰਨ ਰੰਗ ਨਹੀ ਲੱਭਣੇ ,ਇਸ਼ਕ ਦੀ ਖੇਡ ,ਦਿਲ ਆਪਣਾ ਪੰਜਾਬੀ , ਬਾਬਲ ਮੇਰੀਆ ਗੁੱਡੀਆ , ਜੁਗਨੀ , ਕਾਲ ਜਲੰਧਰ ਤੋ , ਲੌਗ ਗਵਾ ਆਈ ਆ , ਜਾਗੋ ,ਲੋਹੜੀ , ਅੱਖੀਆ , ਪਤਾ ਨੀ ਰੱਬ ਕਿਹੜਿਆ ਰੰਗਾਂ ਵਿੱਚ ਰਾਜ਼ੀ ,ਠਹਿਰ ਜਿੰਦੜੀੲੈ ਠਹਿਰ! ਅਜੇ ਮੈ ਹੋਰ ਬੜਾ ਕੁਝ ਕਰਨਾ ,ਸਿੰਗਲ ਟ੍ਰੈਕ ਸ਼ਿਕਾਰ " ਅਸਲ਼ੀਲਤਾ ਭਰੇ ਦੌਰ ਵਿੱਚ ਮਕਬੂਲ ਹੋਇਆ , ਆਦਿ ਅਨੇਕਾ ਸੁਪਰ ਹਿੱਟ ਗੀਤ ਸਦਾਬਹਾਰ ਰਹਿਨਗੇ । ਸਾਓਣ ਦੇ ਮਹੀਨੇ " ਸਾਓੁਣ " ਗਾਣਾ ਕੁੜੀਆ ਦੀ ਚਾਅ ਓਮੰਗ ਪੈਦਾ ਕਰਦਾ ਹੈ ਬਹੁਤ ਸੋਹਣਾ ਗਾਇਆ। ਭਿਆਨਕ ਨਸ਼ਾ " ਚਿੱਟੇ ਤੇ ਗਾਇਆ , ਤੇਰੇ ਪਿੰਡ ਗਈ ਸੀ ਵੀਰਾ ਵੇ ਫਿਰਨੀ ਤੇ ਹੋ ਕੇ ਮੁੜ ਆਈ , ਆ ਮਾੜੇ ਸਮੇ ਦੀ ਤਰਜਮਾਨੀ ਕਾਰਦਾ ਗੀਤ ਹੈ।
ਸਰਹੰਦ ਸ਼ਹੀਦੀ ਜੋੜ ਮੇਲੇ ਤੇ ਸਾਹਿਬਜਾਦੇ ਤੇ ਗੀਤ "ਸਿੱਖੋ ਅਪਣੇ ਬੱਚਿਆ ਨੂੰ ਸਰਹੰਦ ਦਿਖਾ ਕੇ ਲਿਆਓ " ਸਰਧਾਂਜਲ਼ੀ ਹੈ ।
ਦਿੱਲੀ 1984 , ਗੀਤ ਜੋ ਸਿੱਖਾ ਦੀਆ ਭਾਵਨਾਵਾ ,ਦਰਦ ਬਿਆਨ ਕਰਦਾ ਹੈ ਹਾਏ ਪੱਗਾ ਵਾਲਿਆ ਦੀ ਦਿੱਲੀਏ ਕਿਓ ਬਣ ਗਈ ੲੈ ਵੈਰੀ । ਸਿੰਗਲ ਟ੍ਰੈਕ - ਪ੍ਰਛਾਵੇ ,ਜਿਵੇ ਤੂੰ ਮੇਰਾ ਦਿਲ ਤੋੜਿਆ , ਰੱਬ ਰੂਹ ਵਿੱਚ ਵੱਸਦਾ ਹੈ ਜਿਨਾ ਚਿਰ ਰੂਹ ਰਾਜ਼ੀ ,ਰੱਬ ਰਾਜ਼ੀ , ਕਵੀਸ਼ਰੀ ਅਪਣਾ ਖੂਨ ਪਰਾਇਆ ਹੁੰਦਾ , ਬਹੁਤ ਹੀ ਵਧੀਆ ਹੈ । ਇੱਕ ਤਾਰਾ ਟੁੱਟਾ ਅਸਮਾਨੋ ਆਦਿ ਗੀਤ ਗਾੲੈ ।
ਦਿੱਲੀ ਕਿਸਾਨੀ ਧਰਨੇ ਸਮੇਂ ਮਾਨ ਨੇ ਆਪਣਾ ਫਰਜ਼ ਨਿਭਾਇਆ ਕਿਸਾਨਾ ਦਾ ਸਾਥ ਦਿੱਤਾ ਧਰਨਿਆ ਵਿੱਚ ਜਾਦੇ ਰਹੇ । ਓਸ ਸਮੇੰ ਗਾਣਾ "ਹੱਕ " ਲੈ ਕੇ ਜਾਣਗੇ ਆਪਣਾ ਹੱਕ ਦਿੱਲੀਏ, ਗਾਇਆ ਜੋ ਘਰ -ਘਰ, ਪਿੰਡ-ਪਿੰਡ ਗੂੰਜਦਾ ਸੀ ਸਿੰਗਾਰ ਬਣਿਆ ਸੀ ।
ਹਰਭਜਨ ਮਾਨ ਨੇ ਗਾਇਕੀ ਵਿੱਚ 30 ਸਾਲ ਪੂਰੇ ਕਰਨ ਤੋ ਨਵੀ ਐਲਬਮ " ਮਾਈ ਵੇਅ-ਮੈ ਤੇ ਮੇਰੇ ਗੀਤ " ਪੰਜਾਬੀ ਸੰਗੀਤ ਜਗਤ ਤੇ ਸੰਗੀਤ ਪ੍ਰੇਮੀਆ ਦੀ ਝੋਲੀ ਬਹੁਤ ਸੋਹਣੇ ,ਦਿਲ ਨੂੰ ਮੋਹ ਲੈਣ ਵਾਲੇ 8 ਗਾਣੇ ਰੀਲੀਜ਼ ਕੀਤੇ ਹਨ ਜੋ 4 ਹੋ ਗਏ ਹਨ 4 ਜਨਵਰੀ 2023 ਵਿੱਚ ਹੋਣਗੇ ਜਿਸਦਾ ਬੇਸਵਰੀ ਨਾਲ ਇੰਤਜਾਰ ਹੈ ਜੋ ਸੱਭਿਆਚਾਰਕ ਤੇ ਪਰਿਵਾਰਕ ਹੋਣਗੇ ।
ਹਰਭਜਨ ਮਾਨ ਨੇ ਇੱਕ ਇੰਟਰਵਿਓ ਵਿੱਚ ਕਿਹਾ ਕਿ ਮੇਰੀ ਗਾਇਕੀ ਦਾ ਮੁੱਖ ਮਕਸਦ ਸੱਭਿਅਕ ਗਾਓਣਾ ਹੈ ਜੇਕਰ ਮੈਨੂੰ ਕੋਈ ਅਸਲ਼ੀਲ ਗਾਣੇ ਗਾਓਣ ਲਈ ਕਹੇ ਜਾ 1 ਕਰੋੜ ਵੀ ਦੇਵੇ ਤਾ ਵੀ ਮੈ ਅਸਲ਼ੀਲ ਗਾਣੇ ਨਹੀ ਗਾਓਣੇ !! ਸਾਬਾਸ ਮਾਨ ਸਾਬ ਜੁਗ ਜੁਗ ਜੀਓ ।
ਗਾਇਕੀ ਤੇ ਅਦਾਕਾਰੀ ਵਿੱਚ ਸਿਖਰਲਾ ਸਥਾਨ ਹਾਸਲ ਕਰਨ ਤੋ ਬਾਦ ਪੇਸ਼ਕਾਰੀ ਵਿੱਚ ਵੀ ਸ਼ਾਹ ਅਸਵਾਰੀ ਕੀਤੀ ਹੈ । ਮਾਨ ਨੇ ਦੇਸ਼ ਤੋ ਇਲਾਵਾ ਵੱਖ -ਵੱਖ ਬਾਹਰਲੇ ਦੇਸ਼ਾ ਵਿੱਚ ਜਿੱਥੇ ਬਾਲੀਵੱਡ ਦੇ ਦਿਗਜ ਅਪਣੀ ਧਾਕ ਜਮਾਈ ਜਮਾਓੁਦੇ ਹਨ ,ਹਰਭਜਨ ਮਾਨ ਨੇ ਓੁਥੇ ਵੀ ਸਰੋਤਿਆ ਨੂੰ ਆਪਣੀ ਮਿੱਠੀ ਅਵਾਜ ਤੇ ਸਦਾਬਹਾਰ ਗੀਤਾ ਰਾਹੀ ਕੀਲਿਆ ਹੈ । ਮਾਨ ਆਪਣੀ ਗਾਇਕੀ ਰਾਹੀ ਕਵੀਸ਼ਰੀ ,ਪੋਪ ਅਤੇ ਦਰਦ ਭਰੇ ਤੇ ਸਦਾਬਹਾਰ ਗੀਤਾ ਰਾਹੀ ਅਖਾੜਿਆਂ ਦਾ ਰੰਗ ਬੰਨਦੇ ਹਨ ਜਿਸ ਨਾਲ ਸਰੋਤੇ ਮਾਨ ਦੀ ਪੇਸ਼ਕਾਰੀ ਤੇ ਮੋਹਿਤ ਹੁੰਦੇ ਹਨ ਦੇਖਦੇ ਆ ਗੀਤਾ ਵਿੱਚ ਜਿਓੂਦੀ ਜਾਗਦੀ ਮਿਸਾਲ -
* ਮਾਂ ਵਰਗਾ ਘਣਛਾਵਾ ਬੂਟਾ
ਮੈਨੂੰ ਕਿਧਰੇ ਨਜ਼ਰ ਨਾ ਆਵੇ ,
ਲੈ ਕੇ ਜਿਸ ਤੋ ਛਾਂ ਊਧਾਰੀ ,
ਰੱਬ ਨੇ ਸਵਰਗ ਬਨਾਣੇ ।
ਮਾਵਾਂ -ਮਾਵਾਂ ਮਾਵਾਂ,
ਮਾਂ ਜੰਨਤ ਦਾ ਪ੍ਰਛਾਵਾ ,ਮਾਏ ਤੇਰੇ ਵਿਹੜੇ ਵਿੱਚ ਰੱਬ ਵਸਦਾ ,
ਤੈਥੋ ਪਲ ਵੀ ਦੂਰ ਨਾ ਜਾਵਾਂ ।
* ਬਾਬਲ ਹੁੰਦਿਆ ਬੇਪਰਵਾਹੀਆ ,
ਰੱਬ ਯਾਦ ਨਾ ਰਹਿੰਦਾ ,
ਮਾਪਿਆ ਵਰਗੇ ਦੁਨੀਆ ਓੁਤੇ
ਹੋਰ ਨਾ ਰਿਸਤੇ ਨਾਤੇ ,
ਤਿੰਨ ਰੰਗ ਨਹੀ ਲੱਭਣੇ ਬੀਬਾ !
ਹੁਸਨ , ਜਵਾਨੀ ਤੇ ਮਾਪੇ ।।
ਅਜਿਹੇ ਸਭਿਅਕ ਗੀਤ ਪੰਜਾਬੀ ਗਾਇਕੀ ਨੂੰ ਸਮਰਪਿਤ ਹਨ ਜੋ ਕਿਸੇ ਦੇ ਹਿੱਸੇ ਨਹੀ ਆਏ ,ਜਿਨਾਂ ਗੀਤਾਂ ਰਾਹੀ ਸਮਾਜਿਕ ਸੇਧ ,ਸਾਰਥਿਕ ਸਨੇਹੇ ਦਾ ਬਹੁਤ ਵੱਡਾ ਓੁਪਰਾਲਾ ਕੀਤਾ । ਹਰਭਜਨ ਮਾਨ ਦੀ ਖਾਸੀਅਤ ਹੈ ਜੋ ਕੋਈ ਕਲਾਕਾਰ ਜਾ ਨਵਾ ਚਿਹਰਾ ਜਿਸਨੇ ਮਾਨ ਨਾਲ ਕੰਮ ਕੀਤਾ ਓੁਹ ਕਾਮਯਾਬ ਹੋਇਆ ।
ਹਰਭਜਨ ਮਾਨ ਦੀ ਪੰਜਾਬ , ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਵਡਮੁੱਲੀ ਦੇਣ ਹੈ । ਸੋ ਓਮੀਦ ਕਰਦੇ ਹਾ ਕਿ ਅੱਗੇ ਤੋ ਵੀ ਪੰਜਾਬੀ ਸਭਿਆਚਾਰ ਲਈ ਇਵੇ ਹੀ ਯੋਗਦਾਨ ਪਾਓੁਦੇ ਰਹਿਣਗੇ ਪੰਜਾਬੀ ਬੋਲੀ ਦੀ ਸੇਵਾ ਕਰਨਗੇ । ਕਾਮਨਾ ਕਰਦੇ ਹਾ ਪ੍ਰਮਾਤਮਾ ਹਰਭਜਨ ਮਾਨ ਨੂੰ ਲੰਬੀਆ ਉਮਰਾ ਤੇ ਹੋਰ ਤਰੱਕੀਆ , ਤੰਦਰੁਸਤੀ ਬਖਸੇ਼ । ਗਾਇਕੀ ਤੇ ਅਦਾਕਾਰੀ ਦੇ ਖੇਤਰ ਵਿੱਚ ਧਰੁ ਤਾਰੇ ਵਾਂਗ ਚਮਕਦਾ ਰਹੇ, ਜੁਗ-ਜੁਗ ਜਵਾਨੀਆਂ ਮਾਣੇ । ਗੁਰਪ੍ਰੀਤ ਸਿੰਘ ਮਾਨ ਮਾਨਸਾ -98721 67223
Comments
Post a Comment