ਸੁਰੀਲਾ ਗਾਇਕ -ਸੁੱਖ ਪੰਡੋਰੀ ਕਿਸੇ ਪੱਖ ਨੂੰ ਉਘਾੜ ਕੇ ਗਾਇਕੀ ਦੀ ਸਿਰਜਣਾ ਕਰਨੀ ਵੀ ਕੋਈ ਜਾਦੂਗਰੀ ਨਾਲੋਂ ਘੱਟ ਨਹੀਂ ।
ਅੱਜ ਦੇ ਉਭਰਦੇ ਗਾਇਕਾਂ ਵਿੱਚ ਧਰੂ ਗਾਇਕੀ ਵਿੱਚ ਚਮਕ ਰਿਹਾ ਹੈ ।ਸੁੱਖ ਪੰਡੋਰੀ ਜੋ ਆਪਣੇ ਸਾਫ ਸੁਥਰੇ ਗੀਤਾਂ ਨਾਲ ਪੰਜਾਬੀ ਸਭਿਆਚਾਰਕ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਹੈ ।ਸੁੱਖ ਪੰਡੋਰੀ ਦਾ ਜਨਮ ਜਿਲਾ ਹੁਸ਼ਿਆਰਪੁਰ ਪਿੰਡ ਰੁਕਮਾਨ ਪਿਤਾ ਬਲਵੀਰ ਸਿੰਘ ਅਤੇ ਮਾਤਾ ਸ੍ਰੀਮਤੀ ਰਜਵਿੰਦਰ ਕੋਰ ਦੇ ਘਰ ਹੋਇਆ ।ਸਕੂਲ 'ਚ ਪੜਦਿਆ ਹੀ ਉਸ ਨੂੰ ਗਾਉਣ ਦੀ ਚੇਟਕ ਲੱਗ ਗਈ ਸੀ ।ਚੰਗੀ ਗਾਇਕੀ ਹਾਸਲ ਕਰਨ ਲਈ ਸ੍ਰੀ ਸੂਫੀ ਸਿੰਕਦਰ ਅਤੇ ਦੀਪੂ ਨਵਾਬ ਨੂੰ ਉਸਤਾਦ ਧਾਰ ਲਿਆ ।ਗੁਲਾਬ ਦੇ ਫੁੱਲ ਵਰਗਾ ਬੁੰਲਦ ਆਵਾਜ਼ ਵਾਲਾ ਸੁੱਖ ਪੰਡੋਰੀ ਸਟੇਜ ਤੇ ਗਾਉਂਦਾ ਹੈ ਤਾਂ ਸਾਹਮਣੇ ਬੈਠੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੰਦਾ ਹੈ ।ਪੰਜਾਬੀ ਕਲਚਰ ਵਿੱਚ ਆਪਣੀ ਸਿੰਗਲ ਟਰੈਕ ਅੱਪਰੋਚ-ਧੱਕ-ਖਾਲਸਾ ਵਸ" ਲੋਕ ਡੌਨ, ਦੇ ਕੇ ਆਪਣੀ ਗਾਇਕੀ ਦਾ ਸਬੂਤ ਦੇ ਚੁੱਕਿਆ ਹੈ ।ਸੁੱਖ ਪੰਡੋਰੀ ਨੇ ਆਪਣੇ ਆਉਣ ਵਾਲੇ ਸਿੰਗਲ ਟਰੈਕ "ਸ਼ਰੀਕ-ਹਲਾਤ" ਬਾਰੇ ਦੱਸਿਆ ਕਿਹਾ ਕਿ ਇਸ ਟਰੈਕ ਨੂੰ ਬਹੁਤ ਸੁਚੱਜੇ ਢੰਗ ਨਾਲ ਸਰੋਤਿਆਂ ਦੇ ਰੂ ਬ ਰੂ ਕਰੇਗਾ ।ਅਸੀਂ ਦੁਆ ਕਰਦੇ ਹਾਂ ਕਿ ਪ੍ਰਮਾਤਮਾ ਸੁੱਖ ਪੰਡੋਰੀ ਨੂੰ ਮਿਹਨਤ ਦਾ ਫਲ ਦੇਵੇ ਅਤੇ ਉਹ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰੇ - ਪੇਸ਼ਕਸ਼ ਮਹਿੰਦਰ ਸਿੰਘ ਝੱਮਟ ਪੱਤਰਕਾਰ ਹੁਸ਼ਿਆਰਪੁਰ l
Comments
Post a Comment