੨੬ ਜਨਵਰੀ ਨੂੰ "ਰਾਸ਼ਟਰੀਆ ਕਾਵਿ ਸਾਗਰ" ਨੇ ਗਣਤੰਤਰ ਦਿਵਸ ਮਨਾਉਣ ਲਈ ,ਇਕ ਕਵੀ- ਦਰਬਾਰ ਦਾ ਆਯੋਜਨ ਕੀਤਾ
ਜਿਸ ਵਿਚ ਦੇਸ਼ - ਵਿਦੇਸ਼ ਤੋਂ ੫੭ ਕਵੀ- ਕਵਿਤਰੀਆਂ ਨੇ ਹਿੱਸਾ ਲਿਆ । ਰਾਸ਼ਟਰੀਆ ਕਾਵਿ ਸਾਗਰ ਦੇ ਪ੍ਰਧਾਨ ਸ਼੍ਰੀਮਤੀ ਆਸ਼ਾ ਸ਼ਰਮਾ ਨੇ ਆਏ ਕਵੀਆਂ ਨੂੰ ਜੀ ਆਇਆਂ ਆਖਿਆ, ਤੇ ਦੱਸਿਆ ਕਿ ਰਾਸ਼ਟਰੀਆ ਕਾਵ ਸਾਗਰ , ਹਰ ਦਿਨ ਵੱਧ ਰਿਹਾ ਹੈ । ਇਸ ਮਹੀਨੇ ਇਸ ਕਾਵਿ ਸਾਗਰ ਵਿਚ ੧੯ ਨਵੇਂ ਕਵੀ ਜੁੜੇ ਹਨ । ਸਾਰੇ ਕਵੀਆਂ ਨੇ ਦੇਸ਼ ਭਗਤੀ ਦੀਆਂ ਕਵਿਤਾਵਾਂ ਸੁਣਾ ਕੇ ਸਮਾ ਬੰਨ੍ਹ ਦਿੱਤਾ । ਇਥੇ ਇਹ ਗਲ ਦੱਸਣ ਯੋਗ ਹੈ ਕਿ ਕਾਰਜ ਕਰਨੀ ਕਮੇਟੀ ਨੇ ਸਭ ਦੀ ਬਹੁਤ ਸ਼ਲਾਘਾ ਕੀਤੀ ਅਤੇ ਇਸ ਗੱਲ ਦੀ ਖੁਸ਼ੀ ਜ਼ਾਹਿਰ ਕੀਤੀ ਕੇ ਹਿੰਦੁਸਤਾਨ ਦੇ ਅਲੱਗ-ਅਲੱਗ ਪ੍ਰਾਂਤਾਂ ਦੇ ਦਿਲਾਂ ਵਿੱਚ ਹਿੰਦੁਸਤਾਨ ਅਤੇ ਇਸ ਦਾ ਤਿਰੰਗਾ ਹਰ ਵਕਤ ਜ਼ਿੰਦਾ ਹੈ । ਆਸ਼ਾ ਸ਼ਰਮਾ ਨੇ ਕਿਹਾ ਜਦੋਂ ਆਪਣੇ ਦੇਸ਼ ਨੂੰ ਇਤਨਾ ਪਿਆਰ ਕਰਨ ਵਾਲੇ ਹੋਣ ਤਾਂ ਕੋਈ ਵੀ ਸਾਡੇ ਮੁਲਕ ਦਾ ਕੁਛ ਨਹੀਂ ਵਿਗਾੜ ਸਕਦਾ। ਇਹ ਪ੍ਰੋਗਰਾਮ ਤਕਰੀਬਨ ਤਿੰਨ ਘੰਟੇ ਚੱਲਿਆ ਅਤੇ ਇਸ ਵਿਚ ਭਾਗ ਲੈਣ ਵਾਲੇ ਕਵੀ ਸਨ , ਉਰਮਿਲ ਬਜਾਜ , ਸੰਗੀਤਾ ਸ਼ਰਮਾ ਕੁੰਦਰਾ , ਅਮਨਜੋਤ ਕੌਰ , ਸਰਿਤਾ ਤੇਜੀ , ਅਨੀਤਾ ਰਲਹਨ , ਮਮਤਾ ਸੇਤਿਆ ਰਾਣੀ ਨਾਰੰਗ , ਡਾਕਟਰ ਰਵਿੰਦਰ ਭਾਟੀਆ,ਨੇਹਾ ਸ਼ਰਮਾ, ਕਮਲਾ ਸ਼ਰਮਾ, ਭਾਰਤ ਭੂਸ਼ਨ , ਸੁਦੇਸ਼ ਨੂਰ , ਨਿਰਲੇਪ ਕੌਰ , ਅਮਰਜੀਤ ਕੌਰ ਆਸ਼ਟਾ , ਡਾਕਟਰ ਸੀਮਾ ਭਾਟੀਆ, ਰਜਨੀ ਵਾਲੀਆ, ਸੁਖਦੇਵ ਸਿੰਘ , ਗੁਰਦਰਸ਼ਨ ਸਿੰਘ ਗੁਸੀਲ , ਵਿਜੇਤਾ ਭਰਦਵਾਜ, ਜਸਪ੍ਰੀਤ ਫਲਕ , ਪ੍ਰਿੰਸੀਪਲ ਸੁਨੀਤਾ , ਅਸਤਿੰਦਰ ਕੌਰ , ਪੂਜਾ ਸੂਦ , ਈਰਾਦੀਪ ਕੌਰ , ਡਾਕਟਰ ਜੀ ਐਸ ਆਨੰਦ , ਦਵਿੰਦਰ ਧਾਲੀਵਾਲ , ਪਰਮਜੀਤ ਕੌਰ , ਤਜਿੰਦਰ ਕੌਰ , ਆਸ਼ਾ ਸ਼ਰਮਾ , ਕੁਲਦੀਪ ਕੌਰ ਧੰਜੂੰ।
ਰਾਸ਼ਟਰੀਆ ਕਾਵਿ ਸਾਗਰ ਦੇ ਜਨਰਲ -ਸਕੱਤਰ ਸ਼੍ਰੀਮਤੀ ਕੁਲਦੀਪ ਕੌਰ ਧੰਜੂੰ ਨੇ ਬਹੁਤ ਵਧੀਆ ਮੰਚ ਸੰਚਾਲਨ ਕੀਤਾ ।ਡਾਕਟਰ ਗੁਰਬਕਸ਼ ਅਨੰਦ ਜੀ ਨੇ ਸਭ ਦਾ ਧੰਨਵਾਦ ਕੀਤਾ । ਪ੍ਰੋਗਰਾਮ ਬਹੁਤ ਹੀ ਸੁਹਿਰਦਤਾ ਭਰੇ ਮਾਹੌਲ ਵਿਚ ਖਤਮ ਹੋਇਆ ।
Comments
Post a Comment