ਇੰਜੀਨੀਅਰ ਗੁਰਪ੍ਰੀਤ ਸਿੰਘ ਪੁਰੇਵਾਲ ਐਚ.ਐਮ. ਬਿਲਗਾ ਖੇਡ ਸਾਹਿਤਕਾਰ ਅਵਾਰਡ 2020-21 ਨਾਲ ਸਨਮਾਨਤ* ਕੁਲਵਿੰਦਰ ਕੌਰ ਨੂੰ ਮਿਲਿਆ ਬੇਗਮ ਖੁਰਸ਼ੀਦ ਮੁਖਤਾਰ ਖੇਡ ਅਵਾਰਡ
ਇੰਜੀਨੀਅਰ ਗੁਰਪ੍ਰੀਤ ਸਿੰਘ ਪੁਰੇਵਾਲ ਐਚ.ਐਮ. ਬਿਲਗਾ ਖੇਡ ਸਾਹਿਤਕਾਰ ਅਵਾਰਡ 2020-21 ਨਾਲ ਸਨਮਾਨਤ
* ਕੁਲਵਿੰਦਰ ਕੌਰ ਨੂੰ ਮਿਲਿਆ ਬੇਗਮ ਖੁਰਸ਼ੀਦ ਮੁਖਤਾਰ ਖੇਡ ਅਵਾਰਡ
ਫਗਵਾੜਾ 17 ਮਾਰਚ ( ਆਰ.ਡੀ.ਰਾਮਾ ) ਗੁਰਦੁਆਰਾ ਹਰੀਸਰ ਡੇਰਾ ਮੰਨਣਹਾਨਾ ਵਿਖੇ ਗੱਦੀ ਨਸ਼ੀਨ ਸੰਤ ਬਾਬਾ ਅਮਰੀਕ ਸਿੰਘ ਜੀ ਤੇ ਸੰਤ ਬਾਬਾ ਜਸਪਾਲ ਸਿੰਘ ਦੀ ਰਹਿਨੁਮਾਈ ਹੇਠ ਕਰਵਾਏ ਗਏ ਕੁਸ਼ਤੀ ਮੁਕਾਬਲਿਆਂ ਦੌਰਾਨ ਇੰਜੀਨੀਅਰ ਗੁਰਪ੍ਰੀਤ ਸਿੰਘ ਪੁਰੇਵਾਲ ਅਤੇ ਸੰਤੋਖ ਸਿੰਘ ਮੰਡੇਰ (ਕਨੇਡਾ) ਨੂੰ ਐਚ.ਐਮ. ਬਿਲਗਾ ਖੇਡ ਸਾਹਿਤਕਾਰ ਅਵਾਰਡ 2020-21 ਨਾਲ ਨਵਾਜਿਆ ਗਿਆ। ਇਹ ਅਵਾਰਡ ਉਹਨਾਂ ਨੂੰ ਪਹਿਲਵਾਨ ਗੁਰਪਾਲ ਸਿੰਘ ਯੂ.ਐਸ.ਏ. ਵਲੋਂ ਦਿੱਤਾ ਗਿਆ। ਇਸ ਤੋਂ ਇਲਾਵਾ ਕੁਲਵਿੰਦਰ ਕੌਰ ਸੀ.ਆਰ.ਪੀ.ਐਫ. ਨੂੰ ਬੇਗਮ ਖੁਰਸ਼ੀਦ ਮੁਖਤਾਰ ਵੁਮੈਨ ਰਸਲਿੰਗ ਅਵਾਰਡ ਨਾਲ ਸਨਮਾਨਿਆ ਗਿਆ ਜੋ ਕਿ ਉਹਨਾਂ ਨੂੰ ਮੁਖਤਾਰ ਕਨੇਡਾ ਵਲੋਂ ਭੇਂਟ ਕੀਤਾ ਗਿਆ। ਸਮਾਗਮ ਦੌਰਾਨ ਬਲਵੀਰ ਸਿੰਘ ਕਮਲ ਵਲੋਂ ਗਾਮਾ ਪਹਿਲਵਾਨ ਦੀ ਜੀਵਨੀ ‘ਤੇ ਲਿਖੀ ਕਿਤਾਬ ਵੀ ਰਿਲੀਜ਼ ਕੀਤੀ ਗਈ। ਇਸ ਮੌਕੇ ਅੰਤਰਰਾਸ਼ਟਰੀ ਕੁਸ਼ਤੀ ਕੋਚ ਪੀ.ਆਰ. ਸੌਂਧੀ ਅਤੇ ਅੰਤਰਰਾਸ਼ਟਰੀ ਪਹਿਲਵਾਨ ਅਮਰੀਕ ਸਿੰਘ ਮੇਹਲੀ ਨੇ ਦੱਸਿਆ ਕਿ ਐਚ.ਐਮ. ਬਿਲਗਾ ਪੀ.ਟੀ. ਮਾਸਟਰ ਹੋਣ ਦੇ ਨਾਲ ਹੀ ਚੰਗੇ ਸਾਹਿਤਕਾਰ ਵੀ ਸਨ ਅਤੇ ਉਹਨਾਂ ਦੀ ਯਾਦ ਨੂੰ ਸੁਰਜੀਤ ਰੱਖਣ ਲਈ ਹਰ ਸਾਲ ਸਾਹਿਤ ਦੇ ਖੇਤਰ ਵਿਚ ਵਧੀਆ ਕਾਰਗੁਜਾਰੀ ਕਰਨ ਵਾਲੀ ਸ਼ਖਸੀਅਤ ਨੂੰ ਦਿੱਤਾ ਜਾਂਦਾ ਹੈ। ਇਸ ਮੌਕੇ ਭੁਪਿੰਦਰ ਸਿੰਘ ਲੁਧਿਆਣਾ, ਪਿ੍ਰੰਸੀਪਲ ਬਲਵੀਰ ਸਿੰਘ ਗਿਲ, ਜੋਰਾਵਾਰਾ ਸਿੰਘ ਚੋਹਾਨ, ਪਿ੍ਰੰਸੀਪਲ ਜਸਵੀਰ ਕੌਰ, ਗੁਰਦੇਵ ਸਿੰਘ ਗਿਲ ਅਰਜੁਨ ਅਵਾਰਡੀ, ਸੰਦੀਪ ਸੈਂਡੀ, ਸੱਤਿਆਵਾਨ ਅਰਜੁਨ ਅਵਾਰਡੀ, ਲੇਖਕ ਲਿਆਤਕ ਹੁਸੈਨ, ਚੇਅਰਪਰਸਨ ਮੈਡਮ ਮਧੂ ਪਰਾਸ਼ਰ ਆਦਿ ਹਾਜਰ ਸਨ।
Comments
Post a Comment