ਆਦਮਪੁਰ ਮੇਹਟੀਆਣਾ ਕੋਟ ਫਤੂਹੀ ਗੜ੍ਹਸ਼ੰਕਰ ਨਹਿਰ ਕਿਨਾਰੇ ਸੜਕ ਨਾ ਬਣਨ ਤੇ ਕੀਤਾ ਮੇਹਟੀਆਣਾ ਹੁਸ਼ਿਆਰਪੁਰ ਰੋਡ ਬੰਦ
29 ਅਗਸਤ ਨੂੰ ਪ੍ਰਸ਼ਾਸਨ ਨਾਲ ਮੀਟਿੰਗ ਤੋਂ ਬਾਅਦ ਤੈਅ ਕਰਾਂਗੇ ਆਪਣਾ ਫ਼ੈਸਲਾ: ਫੁਗਲਾਣਾ
ਮੇਹਟੀਆਣਾ ( ਪਰਮਜੀਤ ਸਿੰਘ ) ਦੋਆਬਾ ਜਨਰਲ ਕੈਟਾਗਰੀ ਫਰੰਟ ਪੰਜਾਬ ਕੰਢੀ ਕਿਸਾਨ ਯੂਨੀਅਨ ਪੰਜਾਬ ਸਾਹਿਬਜ਼ਾਦਾ ਫਤਿਹ ਸਿੰਘ ਤਰਨਾ ਦਲ ਬਜਵਾੜਾ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਆਦਮਪੁਰ ਮੇਹਟੀਆਣਾ ਕੋਟ ਫਤੂਹੀ ਗੜ੍ਹਸ਼ੰਕਰ ਸੜਕ ਨਾ ਬਣਨ ਦੇ ਰੋਸ ਵਜੋਂ ਅੱਜ ਅੱਡਾ ਮੇਹਟੀਆਣਾ ਵਿਖੇ ਰੋਡ ਜਾਮ ਕੀਤਾ ਗਿਆ । ਅੱਜ ਪ੍ਰੈੱਸ ਨਾਲ ਸਾਂਝੇ ਤੌਰ ਤੇ ਪ੍ਰਧਾਨ ਬਲਵੀਰ ਸਿੰਘ ਫੁਗਲਾਣਾ ਤੇ ਜਗਤਾਰ ਸਿੰਘ ਭੁੰਗਰਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਮੇਹਟੀਆਣਾ ਅੱਡੇ ਤੇ ਦੋਆਬਾ ਜਨਰਲ ਕੈਟਾਗਿਰੀ ਫਰੰਟ ਪੰਜਾਬ ਕੰਢੀ ਕਿਸਾਨ ਯੂਨੀਅਨ ਪੰਜਾਬ ਸਾਹਿਬਜ਼ਾਦਾ ਫਤਿਹ ਸਿੰਘ ਤਰਨਾ ਦਲ ਬਜਵਾੜਾ ਅਤੇ ਇਲਾਕਾ ਨਿਵਾਸੀਆਂ ਵੱਲੋਂ ਆਦਮਪੁਰ ਮਿੱਟੀ ਬਣਾ ਕੋਟ ਫਤੂਹੀ ਗੜ੍ਹਸ਼ੰਕਰ ਨਹਿਰ ਦੇ ਕਿਨਾਰੇ ਪ੍ਰਧਾਨਮੰਤਰੀ ਯੋਜਨਾ ਵਾਲੀ ਸੜਕ ਜਿਸ ਨੂੰ ਲਗਪਗ ਸੱਤ ਅੱਠ ਸਾਲ ਤੋਂ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਵੱਲੋਂ ਇਸ ਵੱਲ ਧਿਆਨ ਨਾ ਦੇਣ ਕਾਰਨ ਅਤੇ ਘਟੀਆ ਮਟੀਰੀਅਲ ਪਾਉਣ ਕਾਰਨ ਪੂਰੀ ਤਰ੍ਹਾਂ ਗਾਇਬ ਹੋ ਚੁੱਕੀ ਹੈ ਜਿਸ ਕਾਰਨ ਕਈ ਸੜਕ ਹਾਦਸੇ ਵਾਪਰ ਚੁੱਕੇ ਹਨ ਅਤੇ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ ਇਸ ਉੱਪਰੋਂ ਚੰਡੀਗੜ੍ਹ ਅਤੇ ਦਿੱਲੀ ਨੂੰ ਜਾਣ ਵਾਲੀਆਂ ਸਰਕਾਰੀ ਬੱਸਾਂ ਵੀ ਬੰਦ ਹੋ ਚੁੱਕੀਆਂ ਹਨ ਜਿਸ ਦੇ ਕਾਰਨ ਇਲਾਕੇ ਅਤੇ ਮਾਝੇ ਤੋਂ ਸ੍ਰੀ ਆਨੰਦਪੁਰ ਸਾਹਿਬ ਅਤੇ ਨੈਣਾ ਦੇਵੀ ਜਾਣ ਵਾਲੀ ਸੰਗਤ ਨੂੰ ਵੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਨਾਲ ਸਬੰਧਤ ਪਿੰਡਾਂ ਵੱਲੋਂ ਪੰਜਾਬ ਦੀਆਂ ਸਰਕਾਰਾਂ ਨੂੰ ਕਈ ਵਾਰ ਮੰਗ ਪੱਤਰ ਵੀ ਦਿੱਤੇ ਗਏ ਪਰ ਸਮੇਂ ਦੀਆਂ ਸਰਕਾਰਾਂ ਨੇ ਲੋਕਾਂ ਦੀ ਇਸ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਤੋਂ ਗੁਸਾਏ ਲੋਕਾਂ ਵੱਲੋਂ ਧਰਨਾ ਮਾਰਿਆ ਗਿਆ ਅਤੇ ਫਗਵਾੜਾ ਹੁਸ਼ਿਆਰਪੁਰ ਰੋਡ ਬੰਦ ਕਰ ਦਿੱਤਾ ਗਿਆ ਮੌਜੂਦਾ ਅਤੇ ਪਿਛਲੀਆਂ ਸਰਕਾਰਾਂ ਅਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕੇਂਦਰ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ ਕਿਉਂਕਿ ਕੇਂਦਰ ਦੀ ਸਰਕਾਰ ਵੱਲੋਂ ਪੰਜਾਬ ਅੰਦਰ ਥਾਂ ਥਾਂ ਟੋਲ ਪਲਾਜੇ ਅਤੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਧਾ ਕੇ ਜਨਤਾ ਦੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ ਜਿਸ ਕਾਰਨ ਪੰਜਾਬ ਦੀ ਕਿਸਾਨੀ ਡੁੱਬਣ ਕਿਨਾਰੇ ਪਹੁੰਚ ਗਈ ਹੈ ਇਸ ਮੌਕੇ ਧਰਨਾਕਾਰੀਆਂ ਵੱਲੋਂ ਨਵੀਕਰਨ ਕੀਤੀ ਗਈ ਨਹਿਰ ਦੇ ਆਲੇ ਦੁਆਲੇ ਸੇਫਟੀ ਗਾਰਡ ਲਗਾਏ ਜਾਣ ਦੀ ਮੰਗ ਕੀਤੀ ਤਾਂ ਜੋ ਇਸ ਸੜਕ ਤੇ ਚੱਲਣ ਵਾਲਿਆਂ ਨਾਲ ਕੋਈ ਹਾਦਸਾ ਨਾ ਵਾਪਰ ਸਕੇ ਇਸ ਮੌਕੇ ਤਹਿਸੀਲਦਾਰ ਹਰਕਰਮ ਸਿੰਘ ਵੱਲੋਂ ਧਰਨਾਕਾਰੀਆਂ ਨੂੰ ਮੰਗਾਂ ਪ੍ਰਤੀ ਵਿਸ਼ਵਾਸ ਦਿਵਾਇਆ ਅਤੇ ਮੰਗ ਪੱਤਰ ਪ੍ਰਾਪਤ ਕੀਤਾ ਤਹਿਸੀਲਦਾਰ ਹਰਕਰਮ ਸਿੰਘ ਨੇ ਕਿਹਾ ਕਿ ਉਹ 29 ਅਗਸਤ ਸੋਮਵਾਰ ਨੂੰ ਅਧਿਕਾਰੀਆਂ ਨਾਲ ਉਨ੍ਹਾਂ ਦੀ ਮੀਟਿੰਗ ਕਰਵਾਉਣਗੇ ਜਿਸ ਤੋਂ ਬਾਅਦ ਨਾਅਰਿਆਂ ਨਾਲ ਧਰਨੇ ਦੀ ਸਮਾਪਤੀ ਕੀਤੀ ਅਤੇ ਜਾਮ ਖੋਲ੍ਹ ਦਿੱਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵੀਰ ਸਿੰਘ ਫੁਗਲਾਣਾ ਜਗਤਾਰ ਸਿੰਘ ਭੁੰਗਰਨੀ, ਜਸਵਿੰਦਰ ਸਿੰਘ ਸੰਘਾ, ਮਾਸਟਰ ਅਵਤਾਰ ਸਿੰਘ , ਦਵਿੰਦਰ ਸਿੰਘ ਬਿੰਦਾ ਮੇਹਟੀਆਣਾ, ਰਵੀ ਮੇਹਟੀਆਣਾ, ਕਰਨਜੀਤ ਸਿੰਘ ਸਿੰਬਲੀ, ਸੁਖਵਿੰਦਰ ਸਿੰਘ ਸਾਬਕਾ ਸਰਪੰਚ ਡਰੋਲੀ, ਮਨੋਹਰ ਸਿੰਘ ਬੱਬੀ ਡਰੋਲੀ, ਸੁਖਜੀਤ ਸਿੰਘ ਪੱਪੀ ਪਰਮਾਰ, ਫਤਿਹ ਸਿੰਘ ਪਰਹਾਰ, ਵਰਿੰਦਰ ਸਿੰਘ ਭਿੰਡਰ, ਗੁਰਦਿਆਲ ਸਿੰਘ ਪੰਡੋਰੀ, ਗੁਰਦਿਆਲ ਸਿੰਘ ਜਲਵੇੜਾ, ਜਗਦੀਪ ਸਿੰਘ ਕੂਕੋਵਾਲ, ਲੰਬੜਦਾਰ ਸਤਨਾਮ ਸਿੰਘ ਪੰਜੌਡ਼, ਸੁਖਜਿੰਦਰ ਸਿੰਘ ਕੰਗ , ਹਰਜੀਤ ਸਿੰਘ ਪੱਟੀ ਘੜਿਆਲ, ਜਸਬੀਰ ਸਿੰਘ ਮਨਿਹਾਸ, ਸਤਨਾਮ ਸਿੰਘ ਸ਼ਿੰਦੂ , ਹਰਮਨਜੋਤ ਸਿੰਘ ਪਰਮਾਰ, ਅਜੀਤ ਸਿੰਘ ਖਨੌੜਾ ਸਾਬਕਾ ਸਰਪੰਚ, ਹਰਦੀਪ ਸਿੰਘ ਖਨੌੜਾ, ਹਰਦਮ ਸਿੰਘ ਜਲਵੇੜਾ, ਮਹਿੰਦਰ ਸਿੰਘ ਰੱਬ ਪਾਸ਼ਟਾ ਆਦਿ ਹਾਜ਼ਰ ਸਨ l
Comments
Post a Comment