(ਸੁਲਤਾਨਪੁਰ ਲੋਧੀ) 8 ਮਈ
ਇਟਰਨੈਸਨਲ ਗਾਇਕ ਤੇ ਗੀਤਕਾਰ ਹਰਭਜਨ ਹਰੀ ਜੀ ਬਹੁਤ ਜਲਦ ਨਵੇਂ ਟਰੈਕ (ਕਰੀ ਜਾਨਾ ਵਾਅਦੇ) ਨਾਲ ਸਰੋਤਿਆਂ ਦੇ ਰੂਬਰੂ ਹਾਜ਼ਰ ਹੋਣ ਜਾ ਰਹੇ ਹਨ। ਪ੍ਰਦੀਪ ਪੈਲਿਸ ਕਟੜਾ ਬਜ਼ਾਰ ਸੁਲਤਾਨਪੁਰ ਲੋਧੀ ਵਿਖੇ ਇਸ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਜਿਸ ਦੇ ਬੋਲ ਵੀ ਉਹਨਾਂ ਖੁਦ ਲਿਖੇ ਅਤੇ ਬਹੁਤ ਹੀ ਵਧੀਆ ਅੰਦਾਜ਼ ਵਿੱਚ ਗਾਇਆ। ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਦੇ ਮਿਊਜ਼ਿਕ ਨਾਲ ਸਿੰਗਾਰਿਆ ਹੋਇਆ ਅਤੇ ਵੀਡੀਓ ਡਾਇਰੈਕਟਰ ਰਵੀ ਚੌਹਾਨ ਅਤੇ ਐਡੀਟਰ ਕੁਲਦੀਪ ਸਿੰਘ ਦੀ ਮਿਹਨਤ ਸਦਕਾ ਤਿਆਰ ਕੀਤਾ ਗਿਆ ਹੈ।ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਗਾਇਕ ਹਰਭਜਨ ਹਰੀ ਨੇ ਦੱਸਿਆ ਕਿ ਬਹੁਤ ਜਲਦੀ ਇਹ ਟਰੈਕ ਜੀਵਨ ਰਿਕਾਰਡ ਕੰਪਨੀ ਦੇ ਬੈਨਰ ਹੇਠ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਮੌਕੇ ਸੁਰਤਾਲ ਅਵਾਜ਼ ਸੰਸਥਾ ਪੰਜਾਬ ਪ੍ਰਧਾਨ ਮਨੋਹਰ ਧਾਲੀਵਾਲ, ਗਾਇਕ ਅਮਰੀਕ ਮਾਈਕਲ, ਮੁੱਖ ਸਲਾਹਕਾਰ ਕਿ੍ਸ਼ਨ ਮਲਸਿਆਨੀ ਜੀ, ਗਾਇਕ ਰਜਿੰਦਰ ਪਾਲ ਯੂਕੇ, ਗਾਇਕ ਸਾਗਰ ਦੇਸਰਪੁਰੀ , ਗਾਇਕ ਵਰਿੰਦਰ ਦੁੱਗਲ, ਤਰਸੇਮ ਜਲੰਧਰੀ, ਗੀਤਕਾਰ ਬਿੰਦਰ ਕਰਮਜੀਤਪੁਰੀ, ਗਾਇਕ ਸੁਰਿੰਦਰ ਬੱਬੀ, ਗਾਇਕ ਸਾਹਿਲ ਚੌਹਾਨ, ਵੀਡੀਓ ਡਾਇਰੈਕਟਰ ਰਵੀ ਚੌਹਾਨ, ਗਾਇਕ ਪੁਨੀਤ ਰੰਧਾਵਾ ਅਤੇ ਗਾਇਕ ਬਲਵੀਰ ਸ਼ੇਰਪੁਰੀ ਮੌਜੂਦ ਸਨ।
Comments
Post a Comment