ਜਲੰਧਰ (ਸੰਦੀਪ ਡਰੋਲੀ) :
ਪੰਜਾਬੀ ਭਾਵੇ ਦੁਨੀਆ ਦੇ ਕਿਸੇ ਵੀ ਕੋਨੇ ਆਪਣਾ ਰੈਣ ਵਸੇਰਾ ਕਰ ਲੈਣ, ਕਦੇ ਆਪਣੀ ਮਿੱਟੀ, ਆਪਣੀ ਬੋਲੀ ਨੂੰ ਨਹੀਂ ਭੁੱਲਦੇ, ਸਗੋਂ ਚੋਗਣਾ ਪਿਆਰ ਸਤਿਕਾਰ ਦਿੰਦੇ ਆਏ ਹਨ, ਅੱਜ ਗੱਲ ਕਰਨ ਜਾ ਰਹੇ ਅਜੋਕੇ ਦੌਰ ਦੀ ਗੀਤਕਾਰੀ ਅਤੇ ਗਾਇਕੀ ਨਾਲ ਭਰਪੂਰ ਪੰਜਾਬ ਤੋਂ ਅਮਰੀਕਾ ਦੇ ਕੈਲਫੋਰਨੀਆ ਸ਼ਹਿਰ ਵਸੇ ਜੱਗੂ ਸਿੱਧੂ ਦੀ,ਜਿਸ ਦੇ ਲਿਖੇ ਬਹੁਤ ਸਾਰੇ ਗੀਤ ਪੰਜਾਬ ਦੇ ਚੋਟੀ ਦੇ ਗਾਇਕਾਂ ਦੀਆਂ ਆਵਾਜ਼ਾਂ ਵਿੱਚ ਰਿਕਾਰਡ ਹੋਕੇ ਜਲਦ ਰਿਲੀਜ਼ ਹੋਣਗੇ, ਸਿੱਧੂ ਆਪਣੇ ਲਿਖੇ ਅਤੇ ਆਪ ਹੀ ਗਾਏ ਦੋ ਗੀਤ ਜਲਦ ਸਰੋਤਿਆਂ ਦੀ ਕਚਹਿਰੀ ਵਿੱਚ ਲੈਕੇ ਹਾਜ਼ਰ ਹੋਣ ਜਾ ਰਿਹਾ,ਜਿਨ੍ਹਾਂ ਨੂੰ ਹਰ ਵਰਗ ਦੀ ਪਸੰਦ ਰੱਖਕੇ ਬੇਹੱਦ ਖੂਬਸੂਰਤ ਤਰੀਕੇ ਨਾਲ ਤਿਆਰ ਕੀਤਾ ਹੈ, ਜੋ ਐਸ ਡੀ ਪੀ ਰਿਕਾਰਡ,ਸੰਦੀਪ ਡਰੋਲੀ ਪ੍ਰੋਡਕਸ਼ਨ ਦੀ ਪੇਸ਼ਕਸ਼ ਰਾਹੀਂ ਹਰੇਕ ਡਿਜਿਟਲ ਪਲੇਟਫਾਰਮ ਤੇ ਸੰਗੀਤ ਪ੍ਰੇਮੀਆਂ ਨੂੰ ਉਪਲਬਧ ਕਰਵਾਏ ਜਾਣਗੇ,ਸਿੱਧੂ ਹਮੇਸ਼ਾ ਆਪਣੇ ਮਿੱਤਰ ਮੀਤ ਸਮਰਾ ਯੂਐਸਏ ਦਾ ਧੰਨਵਾਦ ਕਰਦਾ ਹੈ ਜਿਸ ਦੀ ਬਦੌਲਤ ਉਹ ਸੰਗੀਤਕ ਖੇਤਰ ਵਿੱਚ ਤੁਰਨ ਲਈ ਪ੍ਰੇਰਿਤ ਹੋਇਆ, ਸਾਡੀ ਪੰਜਾਬੀ ਵਿਰਾਸਤ ਦੀ ਟੀਮ ਸਿੱਧੂ ਲਈ ਦੁਆ ਕਰਦੀ ਹੈ ਕਿ ਪਰਮਾਤਮਾ ਉਸ ਨੂੰ ਦਿਨ ਦੁੱਗਣੀ ਅਤੇ ਰਾਤ ਚੋਗਣੀ ਤਰੱਕੀ ਬਖਸ਼ੇ l
Comments
Post a Comment