ਆਦਮਪੁਰ : ਸੰਦੀਪ ਡਰੋਲੀ
ਅੱਜ ਮਿਤੀ -28-05-2022 ਐਸ ਸੀ ਬੀ ਸੀ ਅਧਿਆਪਕ ਯੂਨੀਅਨ ਬਲਾਕ ਆਦਮਪੁਰ ਦੀ ਚੋਣ ਕੀਤੀ ਗਈ। ਚੋਣ ਸਟੇਟ ਕਮੇਟੀ ਦੀ ਸਹਿਮਤੀ ਨਾਲ ਜ਼ਿਲ੍ਹਾ ਕਮੇਟੀ ਦੀ ਦੇਖਰੇਖ ਹੇਠ ਵਿੱਚ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਗੁਰਮੇਜ ਲਾਲ ਅਹੀਰ, ਹਰਬੰਸ ਲਾਲ ਪਰਜੀਆ, ਮਾ.ਹਰਬੰਸ ਲਾਲ ਜਲੰਧਰ ਨੇ ਸਰਵਸੰਮਤੀ ਨਾਲ ਯੂਨੀਅਨ ਦੀ ਚੋਣ ਕਰਵਾਈ । ਸ੍ਰੀ ਦੀਪਕ ਕੁਮਾਰ ਜਲਭੇ ਨੂੰ ਸਰਵਸੰਮਤੀ ਨਾਲ ਬਲਾਕ ਆਦਮਪੁਰ ਦਾ ਪ੍ਰਧਾਨ ਥਾਪਿਆ ਗਿਆ। ਰੇਸ਼ਮ ਸਿੰਘ,ਪ੍ਰੇਮ ਸਿੰਘ ਜਨਰਲ ਸਕੱਤਰ ਬਣਾਏ ਗਏ। ਬਲਵੀਰ ਸਿੰਘ ਵਿੱਤ ਸਕੱਤਰ, ਤਰਨਦੀਪ ਸਿੰਘ ਮੀਡੀਆ ਇੰਚਾਰਜ, ਜਸਵੀਰ ਵਿਰਦੀ ਪ੍ਰੈੱਸ ਸਕੱਤਰ , ਹਰਦਿਆਲ ਸਿੰਘ ਸੀਨੀਅਰ ਮੀਤ ਪ੍ਰਧਾਨ, ਸਤਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਮਲਕੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਸੰਦੀਪ ਕੁਮਾਰ ਸੀਨੀਅਰ ਮੀਤ ਪ੍ਰਧਾਨ,ਸੋਮ ਪ੍ਰਕਾਸ਼ ਸੀਨੀਅਰ ਮੀਤ ਪ੍ਰਧਾਨ ਬਣਾਏ ਗਏ। ਮਨਜੀਤ ਸਿੰਘ ਅਤੇ ਹੀਰਾ ਲਾਲ ਨੂੰ ਸਰਪ੍ਰਸਤ ਬਣਾਇਆ ਗਿਆ। ਇਸ ਮੌਕੇ ਤੇ ਸੁਨੀਲ ਕੁਮਾਰ, ਮਲਕੀਤ ਸਿੰਘ,ਸੋਮ ਪ੍ਰਕਾਸ਼, ਗੁਰਦਿਆਲ ਸਿੰਘ,ਜੈਨੰਦ ਮੇਨਕਾ, ਚਰਨਜੀਤ , ਹਰਵਿੰਦਰ ਸਿੰਘ, ਜਸਵਿੰਦਰ ਸਿੰਘ, ਵਿਨੋਦ ਕੁਮਾਰ, ਸੰਦੀਪ ਢੱਡੇ, ਸੁਰਿੰਦਰ ਕੁਮਾਰ, ਪਰਮਜੀਤ ਸਿੰਘ, ਦਲਵੀਰ ਸਿੰਘ, ਜਗਤਾਰ ਸਿੰਘ, ਕੁਲਵੀਰ ਸਿੰਘ ਆਦਿ ਅਧਿਆਪਕ ਹਾਜਰ ਹੋਏ।
Comments
Post a Comment