ਵਰਲਡ ਪੰਜਾਬੀ ਕਾਨਫ਼ਰੰਸ 24, 25, 26 ਜੂਨ ਨੂੰ ਬਰੇਂਮਪਟਨ ਵਿਖੇ ਹੋਵੇਗੀ ।
ਜਗਤ ਪੰਜਾਬੀ ਸਭਾ ਦੇ ਅਹੁਦੇਦਾਰਾਂ ਨੇ ਅੱਜ ਰੈਕਸਡੇਲ ਗੁਰਦੁਆਰਾ ਨਗਰ ਕੀਰਤਨ ਵਿੱਚ ਹਾਜ਼ਰੀ ਲਵਾਈ । ਸਭਾ ਦੇ ਸੱਕਤਰ ਸ : ਸੰਤੋਖ ਸਿੰਘ ਸੰਧੂ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਤੇ ਸੰਗਤਾਂ ਨੂੰ ਬੇਨਤੀ ਕੀਤੀ ਕਿ 24,25,26 ਜੂਨ ਨੂੰ ਹੋਣ ਵਾਲੀ ਕਾਨਫ਼ਰੰਸ ਵਿੱਚ ਸ਼ਾਮਿਲ ਹੋ ਕੇ ਪ੍ਰਬੰਧਕਾਂ ਦਾ ਹੌਂਸਲਾ ਵਧਾਉਣ । ਅਜੈਬ ਸਿੰਘ ਚੱਠਾ ਚੇਅਰਮੈਨ ਨੇ ਸੰਗਤਾਂ ਨੂੰ ਵਰਲਡ ਪੰਜਾਬੀ ਕਾਨਫ਼ਰੰਸ ਦੇ ਮੰਤਵਾਂ ਬਾਰੇ ਦੱਸਿਆ ਕਿ ਕਾਨਫ਼ਰੰਸ ਵਿੱਚ ਪੰਜਾਬੀ ਭਾਸ਼ਾ ਦੇ ਭਵਿੱਖ ਬਾਰੇ ਵਿਚਾਰਾਂ ਹੋਣਗੀਆਂ ਤੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਕਾਇਦਾ -ਏ-ਨੂਰ ਬਾਰੇ ਜਾਣਕਾਰੀ ਦਿੱਤੀ । ਸਭਾ ਵੱਲੋਂ ਤਿਆਰ ਹੋਏ ਕਾਇਦਾ -ਏ-ਨੂਰ ਇਕਵੀਂ ਸਦੀ ਦੇ ਬਾਰੇ ਵਿੱਚ ਵੀ ਜਾਣਕਾਰੀ ਦਿੱਤੀ । ਇਸ ਕਾਇਦੇ ਰਾਹੀਂ ਹਰੇਕ ਇਨਸਾਨ ਕਾਇਦਾ -ਏ-ਨੂਰ ਰਾਹੀਂ ਸੌਖੇ ਢੰਗ ਨਾਲ ਚਾਰ ਭਾਸ਼ਾਵਾਂ ਸਿਖ ਸਕਦਾ ਹੈ । ਸੰਗਤਾਂ ਨੇ ਕਾਇਦੇ-ਏ-ਨੂਰ ਵਿੱਚ ਕਾਫ਼ੀ ਦਿਲਚਸਪੀ ਦਿਖਾਈ । ਇਹ ਸਿੱਖਿਆ ਦੇ ਖੇਤਰ ਵਿੱਚ ਇਨਕਲਾਬ ਲਿਆਏਗਾ । ਧੰਨਵਾਦ ਸਹਿਤ ।
ਅਜੈਬ ਸਿੰਘ ਚੱਠਾ ਚੇਅਰਮੈਨ ।
Comments
Post a Comment