Skip to main content

ਮੈਸੂਰ ਦਾ ਚੀਤਾ ਟੀਪੂ ਸੁਲਤਾਨ (20 ਨਵੰਬਰ 1750-4 ਮਈ 1799)

ਟੀਪੂ ਸੁਲਤਾਨ ਦੀ ਸ਼ਹੀਦੀ ‘ਤੇ ਵਿਸ਼ੇਸ 

ਮੈਸੂਰ ਦਾ ਚੀਤਾ ਟੀਪੂ ਸੁਲਤਾਨ (20 ਨਵੰਬਰ 1750-4 ਮਈ 1799)


ਟੀਪੂ ਸੁਲਤਾਨ ਨੂੰ ਮੈਸੂਰ ਦਾ ਚੀਤਾ ਕਿਹਾ ਜਾਂਦਾ ਹੈ।ਟੀਪੂ ਸੁਲਤਾਨ ਦੇ ਪਿਤਾ ਦਾ ਨਾਮ ਹੈਦਰ ਅਲੀ ਅਤੇ ਮਾਤਾ ਦਾ ਨਾਮ ਫਖਰ -ਅਲ-ਨਿਸ਼ਾ ਸੀ।ਟੀਪੂ ਦਾ ਜਨਮ 20 ਨਵੰਬਰ 1750 ਈ. ਨੂੰ ਦੇਵਨਹਾਲੀ ਜੋ (ਅੱਜ ਕੱਲ੍ਹ ਬੰਗਲੌਰ) ,ਕਰਨਾਟਕ ਵਿਖੇ ਹੋਇਆ ਸੀ।ਮੈਸੂਰ ਦੇ ਸ਼ਾਸਕ ਹੈਦਰ ਅਲੀ ਦੀ 1782 ਈ. ਵਿੱਚ ਅਚਾਨਕ ਮੌਤ ਹੋ ਗਈ ।ਉਸਦੀ ਮੌਤ ਮਗਰੋਂ ਉਸਦਾ ਪੁੱਤਰ ਟੀਪੂ ਸੁਲਤਾਨ ਮੈਸੂਰ ਦਾ ਸ਼ਾਸਕ ਬਣਿਆ।ਟੀਪੂ ਸੁਲਤਾਨ ਦੀ ਤਾਜਪੋਸੀ  29 ਦਸੰਬਰ 1782 ਨੂੰ ਹੋਈ।
ਟੀਪੂ ਸੁਲਤਾਨ ਦੇ ਰਾਜ ਵਿੱਚ ਜਨਤਾ ਖੁਸ਼ਹਾਲ ਸੀ।ਉਸਨੇ ਪ੍ਰਾਸ਼ਸਕੀ ਵਿਭਾਗ ਵਿੱਚ ਸੁਧਾਰ ਕਰਕੇ ਸੈਨਾ ,ਵਪਾਰ , ਮਾਪਤੋਲ,ਮੁਦਰਾ ਤੇ ਸ਼ਰਾਬ ਦੀ ਵਿਕਰੀ ਆਦਿ ਵਿੱਚ ਨਵੀਨਤਾ ਲਿਆਉਣ ਦਾ ਯਤਨ ਕੀਤਾ।

ਟੀਪੂ ਸੁਲਤਾਨ ਦੇ ਚਰਿੱਤਰ ਬਾਰੇ ਵਿਚਾਰ -ਟੀਪੂ ਸੁਲਤਾਨ ਇੱਕ ਜਟਿਲ ਚਰਿੱਤਰ ਦਾ ਵਿਅਕਤੀ ਸੀ।ਉਹ ਨਵੇਂ ਵਿਚਾਰਾਂ ਦਾ ਪ੍ਰੇਮੀ ਸੀ।ਉਸਨੇ ਇੱਕ ਨਵਾਂ ਕੈਲੰਡਰ ਲਾਗੂ ਕੀਤਾ ਅਤੇ ਸਿੱਕੇ ਢਾਲਣ ਦੀ ਇੱਕ ਨਵੀਂ ਪ੍ਰਣਾਲੀ ਚਲਾਈ।ਟੀਪੂ ਵਿੱਚ ਪਿਤਾ ਦੇ ਗੁਣਾ ਦੀ ਘਾਟ ਸੀ। 
ਕਰਕ ਪੈਟ੍ਰਿਸ ਅਨੁਸਾਰ “ਟੀਪੂ ਇੱਕ ਬੇਰਹਿਮ ਤੇ ਕਠੋਰ ਵੈਰੀ ,ਇੱਕ ਦਮਨਕਾਰੀ ਤੇ ਅੱਤਿਆਚਾਰੀ ਸ਼ਾਸਕ ਨਹੀਂ ਤਾਂ ਹੋਰ ਕੀ ਸੀ।”

ਕਰਨਲ ਵਿਲਸਨ  ਨੇ ਕਿਹਾ ਹੈ ਕਿ -“ਹੈਦਰ ਅਲੀ ਬਹੁਤ ਘੱਟ ਗਲਤ ਹੁੰਦਾ ਸੀ ਤੇ ਟੀਪੂ ਬਹੁਤ ਘੱਟ ਸਹੀ ਹੁੰਦਾ ਸੀ।”

ਮੇਜਰ ਡਿਰੋਮ ਅਨੁਸਾਰ-“ਉਹ ਕੇਵਲ ਉਹਨਾਂ ਲਈ ਬੇਰਹਿਮ ਸੀ ਜਿਨ੍ਹਾਂ ਨੂੰ ਆਪਣਾ ਦੁਸ਼ਮਣ ਸਮਝਦਾ ਸੀ।”

ਚਾਹੇ ਉਹ ਇਸਲਾਮ ਧਰਮ ਦਾ ਕੱਟੜ ਪੈਰੋਕਾਰ ਸੀ ਪਰ ਉਹ ਧਾਰਮਿਕ ਸਹਿਨਸ਼ੀਲਤਾ ਵਿਸਚ ਵਿਸ਼ਵਾਸ ਰੱਖਦਾ ਸੀ।ਉਸਨੇ ਹਿੰਦੂਆਂ ਨੂੰ ਉੱਚੀਆਂ ਪਦਵੀਆਂ ਦਿੱਤੀਆਂ ਤੇ ਮੰਦਰਾਂ ਦੀ ਉਸਾਰੀ ਲਈ  ਦਿਲ ਖੋਲ ਕੇ ਦਾਨ ਦਿੱਤਾ ਸੀ।
ਟੀਪੂ ਨੂੰ ਫ਼ਾਰਸੀ ਅਤੇ ਤੇਲਗੂ ਭਾਸ਼ਾ ਦਾ ਗਿਆਨ ਸੀ।

ਇਤਿਹਾਸਕਾਰ ਸੇਨ ਅਨੁਸਾਰ -“ਟੀਪੂ ਜਾਣਦਾ ਸੀ ਕਿ ਹਿੰਦੂ ਜਨਮਤ  ਨੂੰ ਕਿਸ ਤਰਾਂ ਜਿੱਤਿਆਂ ਜਾਂਦਾ ਹੈ,ਅਤੇ ਉਸਦਾ ਪਤਨ ਧਾਰਮਿਕ ਅਸਹਿਨਸ਼ੀਲਤਾ ਕਾਰਨ ਨਹੀਂ ਹੋਇਆਂ ਸੀ।


ਟੀਪੂ ਸੁਲਤਾਨਪੁਰ ਅੰਗਰੇਜ਼ਾਂ ਨਾਲ ਯੁੱਧ —ਟੀਪੂ ਸੁਲਤਾਨ ਨੇ ਅੰਗਰੇਜ਼ਾਂ ਨਾਲ ਤਿੰਨ ਯੁੱਧ ਕੀਤੇ ।ਟੀਪੂ ਸੁਲਤਾਨ ਦੇ ਇਹਨਾਂ ਯੁੱਧਾਂ ਦੇ ਕਾਰਨ ਓਹੀ ਸਨ ਜੋ ਉਸਦੇ ਪਿਤਾ ਹੈਦਰਅਲੀ ਦੇ ਸਨ।ਟੀਪੂ ਸੁਲਤਾਨ ਤੇ ਅੰਗਰੇਜ਼ਾਂ ਨਾਲ ਦੂਜੇ ਯੁੱਧ ਦੀ 1784 ਈ. ਵਿੱਚ ਮੰਗਲੌਰ ਦੀ ਸੰਧੀ ਨਾਲ ਸਮਾਪਤੀ ਹੋਈ ।ਇਸ ਤੋਂ ਬਾਅਦ ਟੀਪੂ ਸੁਲਤਾਨ ਨੇ ਅੰਗਰੇਜ਼ਾਂ ਨਾਲ ਦੋ ਹੋਰ ਯੁੱਧ ਕੀਤੇ ਇਹਨ੍ਹਾਂ ਯੁੱਧਾਂ ਨੂੰ ਤੀਜਾ ਮੈਸੂਰ ਯੁੱਧ ਤੇ ਚੌਥਾ ਮੈਸੂਰ ਕਿਹਾ ਜਾਂਦਾ ਹੈ।ਲਾਰਡ ਕਾਰਨ ਵਾਲਿਸ ਨੇ ਮੰਗਲੌਰ ਦੀ ਸੰਧੀ ਦੀ ਉਲੰਘਣਾ ਕੀਤੀ ਸੀ।ਇਸ ਸੰਧੀ ਅਧੀਨ ਨਿਜ਼ਾਮ ਨੂੰ ਉਸਦੇ ਵੈਰੀਆਂ ਨੂੰ ਸਹਾਇਤਾ ਨਾ ਦੇਣ ਦਾ ਵਚਨ ਦਿੱਤਾ ਗਿਆ ਸੀ। ਪਰੰਤੂ ਕਾਰਨ ਵਾਲਿਸ ਨੇ ਇਹ ਸ਼ਰਤ ਭੰਗ ਕਰ ਦਿੱਤੀ ਸੀ।

ਤ੍ਰਿਗੁੱਟ ਦਾ ਨਿਰਮਾਣ-ਜੂਨ 1790 ਈ. ਵਿੱਚ ਮਰਾਠਿਆਂ ਅਤੇ ਜੁਲਾਈ 1790 ਈ. ਵਿੱਚ ਨਿਜ਼ਾਮ ਨਾਲ ਸਮਝੌਤਾ ਕਰਕੇ ਅੰਗਰੇਜ਼ਾਂ ਨੇ ਟੀਪੂ ਵਿਰੁੱਧ ਇੱਕ ਤ੍ਰਿਗੁੱਟ ਦੀ ਉਸਾਰੀ ਕੀਤੀ। ਤ੍ਰਿਗੁੱਟ ਵਿੱਚ ਮਰਾਠੇ,ਅੰਗਰੇਜ ਤੇ ਹੈਦਰਾਬਾਦ ਦਾ ਨਵਾਬ ਸ਼ਾਮਿਲ ਸਨ।

ਮੈਸੂਰ ਦਾ ਤੀਜਾ ਯੁੱਧ -1790 ਈ. ਵਿੱਚ ਕਾਰਨ ਵਾਲਿਸ ,ਪੇਸ਼ਵਾ ਤੇ ਟੀਪੂ ਸੁਲਤਾਨ ਵਿਚਕਾਰ ਹੋਇਆ।ਇਹ ਲੜਾਈ ਸ੍ਰੀ ਰੰਗਪੱਟਮ ਦੀ ਸੰਧੀ ਨਾਲ ਖਤਮ ਹੋਇਆ।ਅੰਗਰੇਜਾਂ ਨੂੰ ਮਾਲਾਬਾਰ ,ਡਿਡਗਿਲ,ਤੇ ਬਾਰਮਹਲ ਦੇ ਪ੍ਰਾਂਤ ਪ੍ਰਾਪਤ ਹੋਏ।ਮੈਸੂਰ ਰਾਜ ਦੀ ਸ਼ਕਤੀ ਕਮਜ਼ੋਰ ਹੋ ਗਈ।

ਮੈਸੂਰ ਦਾ ਚੌਥਾ ਯੁੱਧ -ਵੈਲਜਲੀ ਨੇ ਨਿਜ਼ਾਮ ਤੇ ਮਰਾਠਿਆਂ ਨੂੰ ਆਪਣੇ ਨਾਲ ਮਿਲਾ ਕੇ 1799 ਈ. ਨੂੰ ਟੀਪੂ ਸੁਲਤਾਨ ਵਿਰੁੱਧ ਚੜ੍ਹਾਈ ਕਰ ਦਿੱਤੀ। ਟੀਪੂ ਨੇ ਬਹੁਤ ਬਹਾਦਰੀ ਨਾਲ ਉਹਨਾਂ ਦਾ ਸਾਹਮਣਾ ਕੀਤਾ।ਪਰੰਤੂ ਮਲਾਵੱਦੀ ਦੀ ਲੜਾਈ ਵਿੱਚ ਉਹ ਬਹੁਤ ਬੁਰੀ ਤਰਾਂ ਹਾਰ ਗਿਆ। ਉੱਥੋਂ ਉਸਨੇ ਦੌੜ ਕੇ ਆਪਣੀ ਰਾਜਧਾਨੀ ਸ੍ਰੀਰੰਗਪਟਮ ਵਿਖੇ ਸ਼ਰਨ ਲਈ।ਅੰਗਰੇਜ਼ਾਂ ਨੇ ਸ੍ਰੀਰੰਗਪਟਮ ਨੂੰ ਘੇਰ ਲਿਆ।ਟੀਪੂ ਬਹਾਦਰੀ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ।ਟੀਪੂ ਦੀ ਮੌਤ 4 ਮਈ 1799 (ਉਮਰ 48) ਸ੍ਰੀਰੰਗਾਪਟਨਮ ਅੱਜ-ਕੱਲ੍ਹ ਕਰਨਾਟਕ ਵਿਖੇ ਹੋਈ । ਟੀਪੂ ਸੁਲਤਾਨ ਨੂੰ ਸ਼੍ਰੀਰੰਗਾਪਟਨਮ, ਜੋ ਅੱਜ-ਕੱਲ੍ਹ ਕਰਨਾਟਕ ਵਿਖੇ ਦਫ਼ਨਾਇਆ ਗਿਆ।

ਅਸਿਸਟੈਂਟ ਪ੍ਰੋ. ਗਗਨਦੀਪ ਕੌਰ ਧਾਲੀਵਾਲ 
ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੁਕੇਸ਼ਨਲ ਕਾਲਜ ਬਰੇਟਾ ।

Comments

Popular posts from this blog

ਸੁਰੀਲਾ ਗਾਇਕ -ਸੁੱਖ ਪੰਡੋਰੀ ਕਿਸੇ ਪੱਖ ਨੂੰ ਉਘਾੜ ਕੇ ਗਾਇਕੀ ਦੀ ਸਿਰਜਣਾ ਕਰਨੀ ਵੀ ਕੋਈ ਜਾਦੂਗਰੀ ਨਾਲੋਂ ਘੱਟ ਨਹੀਂ ।

ਸੁਰੀਲਾ ਗਾਇਕ -ਸੁੱਖ ਪੰਡੋਰੀ    ਕਿਸੇ ਪੱਖ ਨੂੰ ਉਘਾੜ ਕੇ ਗਾਇਕੀ ਦੀ ਸਿਰਜਣਾ ਕਰਨੀ ਵੀ ਕੋਈ ਜਾਦੂਗਰੀ ਨਾਲੋਂ ਘੱਟ ਨਹੀਂ । ਅੱਜ ਦੇ ਉਭਰਦੇ ਗਾਇਕਾਂ ਵਿੱਚ ਧਰੂ ਗਾਇਕੀ ਵਿੱਚ ਚਮਕ ਰਿਹਾ ਹੈ ।ਸੁੱਖ ਪੰਡੋਰੀ   ਜੋ ਆਪਣੇ ਸਾਫ ਸੁਥਰੇ ਗੀਤਾਂ ਨਾਲ ਪੰਜਾਬੀ ਸਭਿਆਚਾਰਕ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਹੈ ।ਸੁੱਖ ਪੰਡੋਰੀ ਦਾ ਜਨਮ ਜਿਲਾ ਹੁਸ਼ਿਆਰਪੁਰ ਪਿੰਡ ਰੁਕਮਾਨ ਪਿਤਾ ਬਲਵੀਰ ਸਿੰਘ ਅਤੇ ਮਾਤਾ ਸ੍ਰੀਮਤੀ ਰਜਵਿੰਦਰ ਕੋਰ ਦੇ ਘਰ ਹੋਇਆ ।ਸਕੂਲ 'ਚ ਪੜਦਿਆ ਹੀ ਉਸ ਨੂੰ ਗਾਉਣ ਦੀ ਚੇਟਕ ਲੱਗ ਗਈ ਸੀ ।ਚੰਗੀ ਗਾਇਕੀ ਹਾਸਲ ਕਰਨ ਲਈ ਸ੍ਰੀ ਸੂਫੀ ਸਿੰਕਦਰ ਅਤੇ ਦੀਪੂ ਨਵਾਬ ਨੂੰ ਉਸਤਾਦ ਧਾਰ ਲਿਆ ।ਗੁਲਾਬ ਦੇ ਫੁੱਲ ਵਰਗਾ ਬੁੰਲਦ ਆਵਾਜ਼ ਵਾਲਾ ਸੁੱਖ ਪੰਡੋਰੀ ਸਟੇਜ ਤੇ ਗਾਉਂਦਾ ਹੈ ਤਾਂ ਸਾਹਮਣੇ ਬੈਠੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੰਦਾ ਹੈ ।ਪੰਜਾਬੀ ਕਲਚਰ ਵਿੱਚ ਆਪਣੀ ਸਿੰਗਲ ਟਰੈਕ ਅੱਪਰੋਚ-ਧੱਕ-ਖਾਲਸਾ ਵਸ" ਲੋਕ ਡੌਨ, ਦੇ ਕੇ ਆਪਣੀ ਗਾਇਕੀ ਦਾ ਸਬੂਤ ਦੇ ਚੁੱਕਿਆ ਹੈ ।ਸੁੱਖ ਪੰਡੋਰੀ ਨੇ ਆਪਣੇ ਆਉਣ ਵਾਲੇ ਸਿੰਗਲ ਟਰੈਕ "ਸ਼ਰੀਕ-ਹਲਾਤ" ਬਾਰੇ ਦੱਸਿਆ ਕਿਹਾ ਕਿ ਇਸ ਟਰੈਕ ਨੂੰ ਬਹੁਤ ਸੁਚੱਜੇ ਢੰਗ ਨਾਲ ਸਰੋਤਿਆਂ ਦੇ ਰੂ ਬ ਰੂ ਕਰੇਗਾ ।ਅਸੀਂ ਦੁਆ ਕਰਦੇ ਹਾਂ ਕਿ ਪ੍ਰਮਾਤਮਾ ਸੁੱਖ ਪੰਡੋਰੀ ਨੂੰ ਮਿਹਨਤ ਦਾ ਫਲ ਦੇਵੇ ਅਤੇ ਉਹ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰੇ - ਪੇਸ਼ਕਸ਼ ਮਹਿੰਦਰ ਸਿੰਘ ਝੱਮਟ ਪੱਤਰਕਾਰ ਹੁਸ਼ਿਆਰਪੁਰ l

ਇੰਜੀਨੀਅਰ ਗੁਰਪ੍ਰੀਤ ਸਿੰਘ ਪੁਰੇਵਾਲ ਐਚ.ਐਮ. ਬਿਲਗਾ ਖੇਡ ਸਾਹਿਤਕਾਰ ਅਵਾਰਡ 2020-21 ਨਾਲ ਸਨਮਾਨਤ* ਕੁਲਵਿੰਦਰ ਕੌਰ ਨੂੰ ਮਿਲਿਆ ਬੇਗਮ ਖੁਰਸ਼ੀਦ ਮੁਖਤਾਰ ਖੇਡ ਅਵਾਰਡ

ਇੰਜੀਨੀਅਰ ਗੁਰਪ੍ਰੀਤ ਸਿੰਘ ਪੁਰੇਵਾਲ ਐਚ.ਐਮ. ਬਿਲਗਾ ਖੇਡ ਸਾਹਿਤਕਾਰ ਅਵਾਰਡ 2020-21 ਨਾਲ ਸਨਮਾਨਤ * ਕੁਲਵਿੰਦਰ ਕੌਰ ਨੂੰ ਮਿਲਿਆ ਬੇਗਮ ਖੁਰਸ਼ੀਦ ਮੁਖਤਾਰ ਖੇਡ ਅਵਾਰਡ ਫਗਵਾੜਾ 17 ਮਾਰਚ ( ਆਰ.ਡੀ.ਰਾਮਾ            ) ਗੁਰਦੁਆਰਾ ਹਰੀਸਰ ਡੇਰਾ ਮੰਨਣਹਾਨਾ ਵਿਖੇ ਗੱਦੀ ਨਸ਼ੀਨ ਸੰਤ ਬਾਬਾ ਅਮਰੀਕ ਸਿੰਘ ਜੀ ਤੇ ਸੰਤ ਬਾਬਾ ਜਸਪਾਲ ਸਿੰਘ ਦੀ ਰਹਿਨੁਮਾਈ ਹੇਠ ਕਰਵਾਏ ਗਏ ਕੁਸ਼ਤੀ ਮੁਕਾਬਲਿਆਂ ਦੌਰਾਨ ਇੰਜੀਨੀਅਰ ਗੁਰਪ੍ਰੀਤ ਸਿੰਘ ਪੁਰੇਵਾਲ ਅਤੇ ਸੰਤੋਖ ਸਿੰਘ ਮੰਡੇਰ (ਕਨੇਡਾ) ਨੂੰ ਐਚ.ਐਮ. ਬਿਲਗਾ ਖੇਡ ਸਾਹਿਤਕਾਰ ਅਵਾਰਡ 2020-21 ਨਾਲ ਨਵਾਜਿਆ ਗਿਆ। ਇਹ ਅਵਾਰਡ ਉਹਨਾਂ ਨੂੰ ਪਹਿਲਵਾਨ ਗੁਰਪਾਲ ਸਿੰਘ ਯੂ.ਐਸ.ਏ. ਵਲੋਂ ਦਿੱਤਾ ਗਿਆ। ਇਸ ਤੋਂ ਇਲਾਵਾ ਕੁਲਵਿੰਦਰ ਕੌਰ ਸੀ.ਆਰ.ਪੀ.ਐਫ. ਨੂੰ ਬੇਗਮ ਖੁਰਸ਼ੀਦ ਮੁਖਤਾਰ ਵੁਮੈਨ ਰਸਲਿੰਗ ਅਵਾਰਡ ਨਾਲ ਸਨਮਾਨਿਆ ਗਿਆ ਜੋ ਕਿ ਉਹਨਾਂ ਨੂੰ ਮੁਖਤਾਰ ਕਨੇਡਾ ਵਲੋਂ ਭੇਂਟ ਕੀਤਾ ਗਿਆ। ਸਮਾਗਮ ਦੌਰਾਨ ਬਲਵੀਰ ਸਿੰਘ ਕਮਲ ਵਲੋਂ ਗਾਮਾ ਪਹਿਲਵਾਨ ਦੀ ਜੀਵਨੀ ‘ਤੇ ਲਿਖੀ ਕਿਤਾਬ ਵੀ ਰਿਲੀਜ਼ ਕੀਤੀ ਗਈ। ਇਸ ਮੌਕੇ ਅੰਤਰਰਾਸ਼ਟਰੀ ਕੁਸ਼ਤੀ ਕੋਚ ਪੀ.ਆਰ. ਸੌਂਧੀ ਅਤੇ ਅੰਤਰਰਾਸ਼ਟਰੀ ਪਹਿਲਵਾਨ ਅਮਰੀਕ ਸਿੰਘ ਮੇਹਲੀ ਨੇ ਦੱਸਿਆ ਕਿ ਐਚ.ਐਮ. ਬਿਲਗਾ ਪੀ.ਟੀ. ਮਾਸਟਰ ਹੋਣ ਦੇ ਨਾਲ ਹੀ ਚੰਗੇ ਸਾਹਿਤਕਾਰ ਵੀ ਸਨ ਅਤੇ ਉਹਨਾਂ ਦੀ ਯਾਦ ਨੂੰ ਸੁਰਜੀਤ ਰੱਖਣ  ਲਈ ਹਰ ਸਾਲ ਸਾਹਿਤ ਦੇ ਖੇਤਰ ਵਿਚ ਵਧੀਆ ਕਾ...

੨੬ ਜਨਵਰੀ ਨੂੰ "ਰਾਸ਼ਟਰੀਆ ਕਾਵਿ ਸਾਗਰ" ਨੇ ਗਣਤੰਤਰ ਦਿਵਸ ਮਨਾਉਣ ਲਈ ,ਇਕ ਕਵੀ- ਦਰਬਾਰ ਦਾ ਆਯੋਜਨ ਕੀਤਾ

੨੬ ਜਨਵਰੀ ਨੂੰ "ਰਾਸ਼ਟਰੀਆ ਕਾਵਿ ਸਾਗਰ"  ਨੇ  ਗਣਤੰਤਰ ਦਿਵਸ ਮਨਾਉਣ ਲਈ ,ਇਕ ਕਵੀ- ਦਰਬਾਰ ਦਾ ਆਯੋਜਨ ਕੀਤਾ  ਜਿਸ ਵਿਚ ਦੇਸ਼ - ਵਿਦੇਸ਼ ਤੋਂ ੫੭ ਕਵੀ- ਕਵਿਤਰੀਆਂ ਨੇ ਹਿੱਸਾ ਲਿਆ । ਰਾਸ਼ਟਰੀਆ ਕਾਵਿ ਸਾਗਰ ਦੇ ਪ੍ਰਧਾਨ ਸ਼੍ਰੀਮਤੀ ਆਸ਼ਾ ਸ਼ਰਮਾ ਨੇ ਆਏ ਕਵੀਆਂ  ਨੂੰ ਜੀ ਆਇਆਂ ਆਖਿਆ, ਤੇ ਦੱਸਿਆ ਕਿ ਰਾਸ਼ਟਰੀਆ ਕਾਵ ਸਾਗਰ , ਹਰ ਦਿਨ ਵੱਧ ਰਿਹਾ ਹੈ । ਇਸ ਮਹੀਨੇ ਇਸ ਕਾਵਿ ਸਾਗਰ ਵਿਚ ੧੯ ਨਵੇਂ ਕਵੀ ਜੁੜੇ  ਹਨ । ਸਾਰੇ ਕਵੀਆਂ ਨੇ ਦੇਸ਼ ਭਗਤੀ ਦੀਆਂ ਕਵਿਤਾਵਾਂ ਸੁਣਾ ਕੇ ਸਮਾ ਬੰਨ੍ਹ  ਦਿੱਤਾ । ਇਥੇ ਇਹ ਗਲ ਦੱਸਣ ਯੋਗ ਹੈ ਕਿ ਕਾਰਜ ਕਰਨੀ ਕਮੇਟੀ ਨੇ ਸਭ ਦੀ ਬਹੁਤ ਸ਼ਲਾਘਾ ਕੀਤੀ ਅਤੇ ਇਸ ਗੱਲ ਦੀ ਖੁਸ਼ੀ ਜ਼ਾਹਿਰ ਕੀਤੀ ਕੇ ਹਿੰਦੁਸਤਾਨ ਦੇ ਅਲੱਗ-ਅਲੱਗ ਪ੍ਰਾਂਤਾਂ ਦੇ ਦਿਲਾਂ ਵਿੱਚ ਹਿੰਦੁਸਤਾਨ ਅਤੇ ਇਸ ਦਾ ਤਿਰੰਗਾ ਹਰ ਵਕਤ ਜ਼ਿੰਦਾ ਹੈ । ਆਸ਼ਾ ਸ਼ਰਮਾ ਨੇ ਕਿਹਾ ਜਦੋਂ ਆਪਣੇ ਦੇਸ਼ ਨੂੰ ਇਤਨਾ ਪਿਆਰ ਕਰਨ ਵਾਲੇ ਹੋਣ ਤਾਂ ਕੋਈ ਵੀ ਸਾਡੇ ਮੁਲਕ ਦਾ ਕੁਛ  ਨਹੀਂ ਵਿਗਾੜ  ਸਕਦਾ। ਇਹ ਪ੍ਰੋਗਰਾਮ ਤਕਰੀਬਨ ਤਿੰਨ ਘੰਟੇ ਚੱਲਿਆ ਅਤੇ ਇਸ ਵਿਚ ਭਾਗ ਲੈਣ ਵਾਲੇ ਕਵੀ ਸਨ , ਉਰਮਿਲ ਬਜਾਜ , ਸੰਗੀਤਾ ਸ਼ਰਮਾ ਕੁੰਦਰਾ , ਅਮਨਜੋਤ ਕੌਰ , ਸਰਿਤਾ ਤੇਜੀ , ਅਨੀਤਾ ਰਲਹਨ , ਮਮਤਾ ਸੇਤਿਆ ਰਾਣੀ ਨਾਰੰਗ , ਡਾਕਟਰ ਰਵਿੰਦਰ ਭਾਟੀਆ,ਨੇਹਾ ਸ਼ਰਮਾ, ਕਮਲਾ ਸ਼ਰਮਾ, ਭਾਰਤ ਭੂਸ਼ਨ , ਸੁਦੇਸ਼ ਨੂਰ ,   ਨਿਰਲੇ...