ਫਗਵਾੜਾ 21 ਅਪ੍ਰੈਲ (ਆਰ.ਡੀ.ਰਾਮਾ)
ਹਲਕਾ ਫਗਵਾੜਾ ਦੇ ਵਿਧਾਇਕ ਸ. ਬਲਵਿੰਦਰ ਸਿੰਘ ਧਾਲੀਵਾਲ ਵਲੋਂ ਅਜ ਦਾਣਾ ਮੰਡੀ ਜਗਤਪੁਰ ਜੱਟਾਂ, ਰਾਣੀਪੁਰ ਅਤੇ ਰਾਵਲਪਿੰਡੀ ਦਾ ਦੌਰਾ ਕੀਤਾ ਗਿਆ। ਜਿਥੇ ਉਹਨਾਂ ਨੇ ਕਿਸਾਨ ਵੀਰਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ, ਜਿਹਨਾਂ ਨੂੰ ਸਬੰਧਿਤ ਅਧਿਕਾਰੀਆਂ ਨੂੰ ਹੱਲ ਕਰਨ ਲਈ ਕਿਹਾ,ਉਥੇ ਹੀ ਸਰਕਾਰ ਵਲੋਂ ਹੋ ਰਹੀ ਲਿਫਟਿੰਗ ਵਿਚ ਦੇਰੀ ਜਿਸ ਕਾਰਨ ਕਿਸਾਨ ਅਤੇ ਆਣਤੀਏ ਵੀਰਾਂ ਨੂੰ ਮੁਸ਼ਕਿਲ ਆ ਰਹੀ ਹੈ ਉਸ ਨੂੰ ਸੁਚਾਰੂ ਢੰਗ ਨਾਲ ਤੇਜ ਕਰਨ ਲਈ ਕਿਹਾ।
ਇਸ ਵਾਰ ਜਿਆਦਾ ਗਰਮੀ ਕਾਰਨ ਕਣਕ ਦਾ ਝਾੜ ਵੀ ਘੱਟ ਰਿਹਾ ਹੈ ਜਿਸ ਕਾਰਨ ਕਿਸਾਨ ਭਰਾਵਾਂ ਦੀ ਲਾਗਤ ਵੀ ਪੂਰੀ ਨਹੀਂ ਹੋ ਰਹੀ ਸੋ ਇਸ ਸਬੰਧੀ ਧਾਲੀਵਾਲ ਸਾਹਿਬ ਨੇ ਸਰਕਾਰ ਪਾਸੋਂ ਕਿਸਾਨਾਂ ਨੂੰ ਬੋਨਸ ਦੇਣ ਦੀ ਪਹਿਲਾਂ ਵੀ ਮੰਗ ਕੀਤੀ ਸੀ। ਉਹਨਾਂ ਕਿਹਾ ਕਿ ਇਸ ਸਬੰਧੀ ਉਹ ਸਰਕਾਰ ਨੂੰ ਲਿਖਤੀ ਰੂਪ ਵਿਚ ਜਾਣੂ ਕਰਵਾਕੇ ਕਿਸਾਨਾਂ ਲਈ ਬੋਨਸ ਦੀ ਮੰਗ ਕਰਨਗੇ।
Comments
Post a Comment