ਕਾਂਗਰਸ ਦਾ ਹਰ ਨੇਤਾ ਕਾਂਗਰਸ ਦੀ ਦੇਣ ਕਾਂਗਰਸ ਉਨ੍ਹਾਂ ਕਰਕੇ ਨਹੀਂ ਚੱਲਦੀ - ਰਾਜਾ ਵੜਿੰਗ
ਬੰਗਾ 21 ਅਪ੍ਰੈਲ( ਆਰ.ਡੀ.ਰਾਮਾ )
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਖਟਕੜ ਕਲਾਂ ਵਿਖੇ ਉਨ੍ਹਾਂ ਦੇ ਆਦਮ ਕੱਦ ਬੁੱਤ ਅਤੇ ਸ਼ਹੀਦਾਂ ਦੇ ਸਮਾਰਕ ਤੇ ਨਤਮਸਤਕ ਹੋਣ ਪਹੁੰਚੇ । ਇਸ ਮੌਕੇ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਸੁਮਨ ਭੇਟ ਕਰਨ ਉਪਰੰਤ ਕਿਹਾ ਕਿ ਹੁਣ ਮੈਂ ਮੈਂ ਵਾਲੀ ਕਾਂਗਰਸ ਨਹੀਂ ਚੱਲੇਗੀ ਕਾਂਗਰਸ ਦਾ ਹਰ ਨੇਤਾ ਕਾਂਗਰਸ ਪਾਰਟੀ ਦੀ ਦੇਣ ਹੈ ਨਾ ਕਿ ਕਾਂਗਰਸ ਪਾਰਟੀ ਨੇਤਾਵਾਂ ਕਾਰਨ ਚਲਦੀ ਹੈ । ਜੋ ਕਾਂਗਰਸ ਨੇਤਾ ਕਹਿੰਦੇ ਹਨ ਕਿ ਮੇਰੇ ਕਰਕੇ ਕਾਂਗਰਸ ਚੱਲਦੀ ਹੈ ਉਨ੍ਹਾਂ ਦੀ ਕਾਂਗਰਸ ਨੂੰ ਲੋੜ ਨਹੀਂ ਹੈ । ਕਾਂਗਰਸ ਪਾਰਟੀ ਵਿੱਚ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਆਮ ਆਦਮੀ ਪਾਰਟੀ ਦੀ ਸਰਕਾਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਮੁੱਖਮੰਤਰੀ ਭਗਵੰਤ ਮਾਨ ਨੂੰ ਚਾਰ ਮਹੀਨੇ ਕੁਝ ਨਹੀਂ ਕਹਿਣਗੇ ਜੇ ਆਮ ਆਦਮੀ ਪਾਰਟੀ ਚਾਰ ਮਹੀਨੇ ਵਿਚ ਕੀਤੇ ਵਾਅਦੇ ਪੂਰੇ ਕਰਦੀ ਹੈ ਅਤੇ ਪੰਜਾਬ ਅਤੇ ਪੰਜਾਬੀਆਂ ਨੂੰ ਖ਼ੁਸ਼ਹਾਲ ਬਣਾਉਂਦੀ ਹੈ ਤਾਂ ਸਰਕਾਰ ਦਾ ਪੂਰਾ ਸਹਿਯੋਗ ਦੇਣਗੇ। ਪਰ ਜੇ ਸਰਕਾਰ ਕੀਤੇ ਵਾਅਦਿਆਂ ਤੇ ਪੂਰਾ ਨਹੀਂ ਉਤਰਦੀ ਤਾਂ ਚਾਰ ਮਹੀਨੇ ਬਾਅਦ ਸਵਾਲਾਂ ਨਾਲ ਘੇਰਨਗੇ । ਇਸ ਮੌਕੇ ਚੌਧਰੀ ਤਰਲੋਚਨ ਸਿੰਘ ਸੂੰਢ ਸਾਬਕਾ ਐੱਮ ਐੱਲ ਏ ਦਰਸ਼ਨ ਲਾਲ ਮੰਗੂਪੁਰ ਸਾਬਕਾ ਐਮ ਐਲ ਏ ਸੰਦੀਪ ਭਾਟੀਆ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸ਼ਰਮਾ ਵਰਕਿੰਗ ਜ਼ਿਲ੍ਹਾ ਪ੍ਰਧਾਨ ਸੋਖੀ ਰਾਮ ਬਜੋਂ ਜ਼ਿਲ੍ਹਾ ਪ੍ਰਧਾਨ ਐਸਸੀ ਸੈੱਲ ਕਮਲਜੀਤ ਬੰਗਾ ਜੋਗ ਰਾਜ ਜੋਗੀ ਨਿਮਾਣਾ ਮਨਜਿੰਦਰ ਮੋਹਨ ਬੌਬੀ ਕੌਂਸਲਰ ਅੰਮ੍ਰਿਤ ਲਾਲ ਗੋਗੀ ਰਾਵਣ ਵੀਪੀ ਬੇਦੀ ਸੁਰਿੰਦਰ ਪਾਠਕ ਸਚਿਨ ਘਈ ਹਰੀਪਾਲ ਹਰਭਜਨ ਸਿੰਘ ਭਰੋਲੀ ਲਹਿੰਬਰ ਲੰਗੇਰੀ ਬੰਗਾ ਹਰਬੰਸ ਸਿੰਘ ਬਬਲੂ ਕੁਲਵਿੰਦਰ ਸੋਨੂੰ ਗਿਆਨ ਚੰਦ ਮਨੀ ਪਾਠਕ ਕਮਲਜੀਤ ਬੰਗਾ ਰਘਬੀਰ ਸਿੰਘ ਬਿੱਲਾ ਹਰਬੰਤ ਸਿੰਘ ਮਕਸੂਦਪੁਰ ਦਰਬਜੀਤ ਸਿੰਘ ਪੂਨੀਆ ਤੀਰਥ ਸਿੰਘ ਮੇਹਲੀਆਣਾ ਗੁਰਦੀਪ ਸਿੰਘ ਖੋਥੜਾ ਸੁਖਵਿੰਦਰ ਸਿੰਘ ਧਾਵਾ ਹਰੀਸ਼ ਸੱਦੀ ਹਰੀਸ਼ ਬਜਾਜ ਆਦਿ ਭਾਰੀ ਗਿਣਤੀ ਵਿਚ ਹਾਜ਼ਰ ਹੋਏ l
Comments
Post a Comment