Skip to main content

ਪਿੰਡ ਜੱਜਾਂ ਕਲਾਂ ਵਿਖੇ ਪੰਜ ਲਾਭਪਾਤਰੀਆਂ ਨੂੰ ਰਜਿਸਟ੍ਰੇਸ਼ਨ ਦੇ ਕਾਗਜ਼ਾਤ ਸੌਂਪ ਕੇ ਗਰੀਬ ਪਰਿਵਾਰਾਂ ਨੂੰ 44 ਰਿਹਾਇਸ਼ੀ ਪਲਾਟਾਂ ਦੀ ਵੰਡ ਦੀ ਸ਼ੁਰੂਆਤ ਕੀਤੀ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਅੱਜ ਪਿੰਡ ਜੱਜਾਂ ਕਲਾਂ ਵਿਖੇ ਪੰਜ ਲਾਭਪਾਤਰੀਆਂ ਨੂੰ ਰਜਿਸਟ੍ਰੇਸ਼ਨ ਦੇ ਕਾਗਜ਼ਾਤ ਸੌਂਪ ਕੇ ਗਰੀਬ ਪਰਿਵਾਰਾਂ ਨੂੰ 44 ਰਿਹਾਇਸ਼ੀ ਪਲਾਟਾਂ ਦੀ ਵੰਡ ਦੀ ਸ਼ੁਰੂਆਤ ਕੀਤੀ ਗਈ।


 ਪਿੰਡ ਦੇ ਸਰਪੰਚ ਅਮਰੀਕ ਸਿੰਘ ਸਾਧੂ ਵੱਲੋਂ 132 ਮਰਲੇ ਜ਼ਮੀਨ ਦਾਨ ਕਰਕੇ ਇਸ ਨੇਕ ਕਾਰਜ ਦੀ ਸ਼ੁਰੂਆਤ ਕਰਨ ਦੀ ਸ਼ਲਾਘਾ ਕਰਦਿਆਂ ਸਪੀਕਰ ਨੇ ਕਿਹਾ ਕਿ ਇਸ ਉਪਰਾਲੇ ਸਦਕਾ ਇਨ੍ਹਾਂ 44 ਬੇਜ਼ਮੀਨੇ ਪਰਿਵਾਰਾਂ ਨੂੰ ਆਪਣੇ ਘਰ ਦਾ ਸੁਪਨਾ ਸਾਕਾਰ ਕਰਨ ਵਿੱਚ ਮਦਦ ਮਿਲੇਗੀ ਅਤੇ ਹਰੇਕ ਪਰਿਵਾਰ ਨੂੰ ਤਿੰਨ ਮਰਲੇ ਦਾ ਪਲਾਟ ਮਿਲੇਗਾ । ਉਨ੍ਹਾਂ ਕਿਹਾ ਕਿ ਇਹ ਕਦਮ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਵਿੱਚ ਯੋਗਦਾਨ ਪਾਉਣ ਲਈ ਹੋਰਨਾਂ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਮਦਦਗਾਰ ਸਾਬਿਤ ਹੋਵੇਗਾ। ਉਨ੍ਹਾਂ ਭਲਾਈ ਕਾਲਜਾਂ ਵਿੱਚ ਸ਼ਾਮਲ ਪ੍ਰਵਾਸੀ ਭਾਰਤੀਆਂ ਅਤੇ ਗੈਰ ਸਰਕਾਰੀ ਸੰਗਠਨਾਂ ਨੂੰ ਪੰਜਾਬ ਨੂੰ ਮੁੜ ਰੰਗਲਾ ਸੂਬਾ ਬਣਾਉਣ ਲਈ ਸੂਬਾ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ। ਸਪੀਕਰ ਨੇ ਸੂਬਾ ਸਰਕਾਰ ਵੱਲੋਂ ਇਸ ਨੇਕ ਕਾਰਜ ਵਿੱਚ ਪਿੰਡ ਦੀ ਪੰਚਾਇਤ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।
 ਇਸ ਮੌਕੇ 'ਆਪ' ਆਗੂ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਵੱਲੋਂ ਸੂਬਾ ਸਰਕਾਰ ਦੀ ਰਿਹਾਇਸ਼ ਯੋਜਨਾ ਤਹਿਤ ਹਰੇਕ ਪਰਿਵਾਰ ਨੂੰ 1.50 ਲੱਖ ਰੁਪਏ ਦੇ ਫੰਡ ਮੁਹੱਈਆ ਕਰਵਾ ਕੇ ਇਸ ਉਪਰਾਲੇ ਨੂੰ ਹੋਰ ਅੱਗੇ ਵਧਾਇਆ ਜਾਵੇਗਾ ਤਾਂ ਜੋ ਇਹ ਪਰਿਵਾਰ ਇਸ ਅਲਾਟ ਕੀਤੀ ਜ਼ਮੀਨ 'ਤੇ ਆਪਣੇ ਘਰ ਬਣਾ ਸਕਣ। 
 ਇਸ ਦੌਰਾਨ ਸਪੀਕਰ ਵੱਲੋਂ ਸਰਪੰਚ ਅਤੇ ਹੋਰ ਪਤਵੰਤਿਆਂ ਦੇ ਨਾਲ ਪੰਜ ਲਾਭਪਾਤਰੀਆਂ ਬਲਜਿੰਦਰ ਕੌਰ, ਕੁਲਵਿੰਦਰ ਕੌਰ, ਸਵਿੱਤਰੀ, ਚਰਨਜੀਤ ਕੌਰ ਅਤੇ ਕੁਲਵਿੰਦਰ ਕੌਰ ਨੂੰ ਰਜਿਸਟ੍ਰੇਸ਼ਨ ਦੇ ਕਾਗਜ਼ ਸੌਂਪੇ ਗਏ।
 ਇਸ ਮੌਕੇ ਪਿੰਡ ਦੀ ਪੰਚਾਇਤ ਦੇ ਵਫ਼ਦ ਨੇ ਸਪੀਕਰ ਨੂੰ ਮੰਗ ਪੱਤਰ ਸੌਂਪਿਆ, ਜਿਸ ’ਤੇ ਸੰਧਵਾਂ ਨੇ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ’ਤੇ ਜਲਦੀ ਵਿਚਾਰ ਕਰਨ ਦਾ ਭਰੋਸਾ ਦਿੱਤਾ।
 ਇਸ ਮੌਕੇ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ, ਐਸ.ਡੀ.ਐਮ ਫਿਲੌਰ ਅਮਰਿੰਦਰ ਸਿੰਘ ਮੱਲ੍ਹੀ, ‘ਆਪ’ ਆਗੂ ਪ੍ਰਿੰਸੀਪਲ ਪ੍ਰੇਮ ਕੁਮਾਰ, ‘ਆਪ’ ਦੇ ਬੁਲਾਰੇ ਅਹਿਬਾਬ ਸਿੰਘ ਗਰੇਵਾਲ, ਗੁਰਜੀਤ ਸਿੰਘ ਗਿੱਲ, ਜਲੰਧਰ ਲੋਕ ਸਭਾ ਇੰਚਾਰਜ ‘ਆਪ’ ਕੇਵਲ ਸਿੰਘ, ਅਸ਼ੋਕ ਸ਼ਰਮਾ, ਮਨੀ ਧਾਲੀਵਾਲ ਅਤੇ ਗੁਰਪ੍ਰੀਤ ਸਿੰਘ ਗੋਗਾ ਮੌਜੂਦ ਸਨ।

Speaker Punjab Vidhan Sabha Kultar Singh Sandhwan today kick-started distribution of 44 residential plots to poor families in Village Jajjan Kalan by symbollically handing over registration papers to five beneficiaries. 

Lauding the efforts of Philanthropist village Sarpanch Amreek Singh Sadhu for taking up this noble cause by donating land measuring about 132 Marlas, the speaker said that this initiative would enable these 44 landless families realise their dreams of having own homes with each family getting a plot measuring three marla. This move would go a long way in encouraging others for contributing in the welfare of underprivileged sections of the society, said Mr. Sandhwan. He also appealed to NRIs and NGOs involved in philanthropic activities to join hands with the state government in making Punjab a vibrant state. The speaker also assured fulsome support from the state government to village Panchayat in this humane cause. 

Speaking on the occasion AAP leader Principal Prem Kumar said that the the village Panchayat would further carry forward this initiative by providing funds worth Rs. 1.50 lakh to each family from the state government under its housing scheme so that these families could build their homes at this alloted land. 

Meanwhile, the speaker along with Sarpanch and other dignitaries handed over registrations papers to five beneficiaries namely Baljinder Kaur, Kulwinder Kaur, Sawitri, Charanjit Kaur and Kulwinder Kaur. 

A delegation of village Panchayat handed over a memorandum to the Speaker on which Mr. Sandhwan assured to consider all their genuine demands at the earliest. 

On the Occassion MLA Nakodar Inderjit Kaur Mann, SDM Phillaur Amarinder Singh Malhi, AAP leader Prinicpal Prem Kumar, Spokesperson AAP Ahbab Singh Grewal, Gurjit Singh Gill, Jalandhar Lok sabha Incharge AAP Kewal Singh, Ashok Sharma, Mani Dhaliwal, and Gurpreet Singh Goga were present.

Comments

Popular posts from this blog

ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰਨ ਦਾ ਸੱਦਾ

ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰਨ ਦਾ ਸੱਦਾ  ਆਮ ਆਦਮੀ ਦੀ ਪੰਜਾਬ ਸਰਕਾਰ ਪਿਛਲੀਆਂ ਅਕਾਲੀ ਸਰਕਾਰ ਅਤੇ ਕਾਂਗਰਸ ਸਰਕਾਰਾਂ ਦੇ ਨਕਸ਼ੇ ਕਦਮ ਤੇ ਚੱਲਣ ਲੱਗ ਪਈ ਹੈ ਨਹੀਂ ਹੋ ਰਹੀ ਸੁਣਵਾਈ ਦਲਾਲ ਮੰਤਰੀਆਂ ਅਤੇ ਦਲਾਲ ਰੈਵਿਨਿਊ ਅਧਿਕਾਰੀਆਂ ਅਤੇ ਪੰਚਾਇਤ ਵਿਭਾਗ ਦੇ ਦਲਾਲ ਅਧਿਕਾਰੀ ਸਰਮਾਏਦਾਰ ਲੋਕਾਂ ਅਤੇ ਭੂ ਮਾਫੀਆ ਦੀ ਕਠਪੁਤਲੀ ਬਣੇ  ਬੀਜੇਪੀ ਐਸ ਸੀ ਮੋਰਚਾ ਜਲੰਧਰ ਨੋਰਥ ਦੇ ਪ੍ਰਧਾਨ ਭੁਪਿੰਦਰ ਸਿੰਘ  ਵੱਲੋਂ ਬੀਜੇਪੀ ਦੇ ਪੰਜਾਬ ਦੇ ਅਹੁਦੇਦਾਰ ਅਤੇ ਪੰਜਾਬ ਦੇ ਜ਼ਿਲੇ ਦੇ ਅਹੁਦੇਦਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੈਂ ਅਗਸਤ ਦੇ ਪਹਿਲੇ ਹਫਤੇ ਵਿੱਚ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਨੀ ਹੈ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣਾ ਜੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਖਿਲਾਫ ਪ੍ਰੈਸ ਕਾਨਫਰੰਸ ਚੰਡੀਗੜ੍ਹ ਵਿਚ ਕਰਨੀ ਹੈ ਆਪ ਸਭ ਨੂੰ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ  ਪੰਚਾਇਤ ਦੀਆਂ ਜ਼ਮੀਨਾਂ ਜੋ ਕਿ ਆਮ ਆਦਮੀ ਪਾਰਟੀ ਕਹਿੰਦੀ ਕੁਝ ਹੈ ਪਰ ਕਰਦੀ ਕੁਝ ਵੀ ਨਹੀਂ ਕਿਉਂਕਿ ਮੈਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ 2 ਬਾਰ ਮੁਹਾਲੀ ਮਿਲਕੇ ਆਇਆ ਹਾਂ 06/05/2022 ਨੂੰ ਅਤੇ ਦੋ ਵਾਰੀ ਜਲੰਧਰ ਮਿਲਿਆ ਮੰਤਰੀ ਜੀ ਨੇ ਸਿਰਫ ਮੈਨੂੰ ਇਨਸਾਫ ਦਿਵਾਉਣ ਦੇ ਨਾਮ ਤੇ ਗੁਮਰਾਹ ਕੀਤਾ ਇਹ ਹਾਲ ਹੈ ਆਮ ਆਦਮੀ ਪਾਰਟੀ ਦੇ ਮੰਤਰੀਆਂ ਦਾ 10 ਮਈ 2023 ਦੀਆਂ ਜੀਮਨੀ ਚੋਣਾਂ ਦੇ ਟਾਇਮ ਧਾਲੀਵਾਲ ਜੀ ਆਦਮਪ...

ਅਸੀਂ ਧੰਨਵਾਦੀ ਹਾਂ ਜਿਹੜੇ ਲੋਕ ਫਿਰੋਜ਼ਪੁਰ ਰੈਲੀ ਵਿੱਚ ਪਹੁੰਚੇ 60 ਬੱਸਾਂ ਅਤੇ 70 ਕਾਰਾਂ ਦਾ ਕਾਫਲਾ ਹਲਕਾ ਕੈਂਟ ਵੱਲੋਂ ਗਿਆ : ਮੱਕੜ

ਅਸੀਂ ਧੰਨਵਾਦੀ ਹਾਂ ਜਿਹੜੇ ਲੋਕ ਕੱਲ ਫਿਰੋਜ਼ਪੁਰ ਰੈਲੀ ਦੇ ਵਿੱਚ ਪਹੁੰਚੇ 60 ਬੱਸਾਂ ਅਤੇ 70 ਕਾਰ  ਦਾ ਕਾਫਲਾ ਹਲਕਾ ਕੈਂਟ ਵੱਲੋਂ ਗਿਆ  ਜਿਨੀ ਸੰਗਤ ਗਈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ  ਰਾਸਤੇ ਵਿੱਚ ਬਹੁਤ ਸਾਰੀਆਂ ਬੱਸਾਂ ਕਾਰਾਂ ਪੁਲਸ ਦੀ ਮਿਲੀ ਭੁਗਤ ਨਾਲ ਰੋਕੀਆ ਗਈਆਂ  ਜਿਸਦੇ ਕਾਰਨ ਬਹੁਤ ਵੱਡਾ ਧੱਕਾ ਹੋਇਆ ਹੈ। ਅਸੀਂ ਨਿੰਦਿਆ ਕਰਦੇ ਹਾਂ ਪੰਜਾਬ ਸਰਕਾਰ ਦੀ ਜਿਨਾਂ ਨੇ ਮਨ ਘਾੜਤ ਕਹਾਣੀਆ  ਬਣਾ ਕੇ ਚੂਠੇ ਕਿਸਾਨ ਖੜੇ ਕਰ ਕੇ ਰਸਤਾ ਬੰਦ ਕੀਤਾ ।   20 ਮਿੰਟ ਪ੍ਰਧਾਨ ਮੰਤਰੀ ਨੂੰ ਰੋਡ ਤੇ ਖਲੋਣਾ ਪਿਆ। ਏਹ ਬਹੁਤ ਵੱਡਾ ਜਿਹੜਾ ਸਕਿਓਰਿਟੀ ਪ੍ਰੋਟੋਕਾਲ ਹੈ ਜਿਸ ਨੂੰ ਨਹੀਂ ਹੋਣ ਦਿੱਤਾ । ਸਰਬਜੀਤ ਸਿੰਘ ਮੱਕੜ ਨੇ ਕਿਹਾ ਕਿ ਏਸ ਸਰਕਾਰ ਤੇ ਸਾਜਿਸ਼ ਰਚਣ ਦਾ ਐਕਸ਼ਨ ਹੋਣਾ ਚਾਹੀਦਾ  ਹੈ।  ਲੱਖਾਂ ਦੀ ਗਿਣਤੀ ਵਿਚ ਲੋਕਾਂ ਨੂੰ ਰੋਕਿਆ ਗਿਆ ਜਿਹੜੇ ਬੱਸਾਂ ਕਾਰਾ ਵਿੱਚ ਫਿਰੋਜ਼ਪੁਰ ਆਹ ਰਹੇ ਸੀ।  ਏਸ ਦੇ ਬਾਵਜੂਦ ਵੀ ਲੋਕ ਰੈਲੀ ਤੇ ਪਹੁੰਚ ਗਏ ਸਨ । ਅਸੀਂ ਨਰਿੰਦਰ ਮੋਦੀ ਜੀ ਤੇ ਉਹਨਾਂ ਦੀ ਟੀਮ ਦੇ ਧੰਨਵਾਦੀ ਹਾਂ। ਜਿਨ੍ਹਾਂ ਨੇ ਹੈਲੀਕਾਪਟਰ ਰਾਹੀਂ  ਆਉਣਾ ਸੀ  ਮੌਸਮ ਦੀ ਖਰਾਬੀ ਕਰ ਕੇ ਹੈਲੀਕਾਪਟਰ ਵਿਚ ਵਿਘਨ ਪੈ ਗਿਆ। ਉਹਨਾਂ ਨੇ ਪ੍ਰਾਈਵੇਟ ਕਾਰ ਵਿਚ ਆਉਣ ਵਾਸਤੇ ਆਪਣੇ ਕਾਫਲੇ ਦਾ ਪ੍ਰਬੰਧ ਕੀਤਾ ਅਤੇ ਜਿਸ ਤਰੀਕੇ ਨਾਲ  ਕਾਂਗਰਸ ਪਾਰਟੀ ਚਾਹੁੰਦੀ ਸੀ ਓਸ ਹੀ ਤਰ...

भगवान श्री परशुरामजी के जन्मोत्सव और अक्षय तृतीया की हार्दिक शुभकामनाएं S D P News

श्री ब्राह्मण सभा पंजीकृत एकता नगर, भगवान परशुराम भवन होशियारपुर गत वर्षो की परंपरा को जारी रखते हुए प्रधान मधुसूदन कालिया की अध्यक्षता में अक्षय तृतीया के दिन भगवान श्री परशुराम जन्मोत्सव महोत्सव के शुभ अवसर पर संपूर्ण विश्व की मंगल कामना करते हुए मुख्य यजमान पंडित डॉ बी.के कपिला और श्रीमती राकेश कपिला सब परिवार अग्निहोत्र करते हुए हवन यज्ञ पंडित गुरुदेव प्रसाद जी द्वारा संपूर्ण करवाया गया!  पंडित अनुराग कालिया ने बताया कि भगवान विष्णु जी के छठें अवतार,  ऋषि जमदग्नि जी और माता रेणुका जी के पुत्र भगवान श्री परशुराम जी का जयंती महोत्सव दिनांक 03 मई 2022 दिन मंगलवार को हर्षोल्लास से मनाया गया !! पंडित गुरुदेव प्रसाद ने बताया कि श्री हनुमान जी की तरह भगवान परशुराम जी को भी चिरंजीव होने का आशीर्वाद प्राप्त है, अक्षय तृतीया के दिन जन्म लेने के कारण ही भगवान परशुराम जी की शक्ति भी अक्षय थी और भगवान परशुराम जी भगवान शिव और भगवान विष्णु के संयुक्त अवतार माने जाते हैं , इस दिन दान करने से अक्षय फल की प्राप्ति होती है और हम जो पूजा पाठ करते हैं उसका अ...