ਅਸੀਂ ਧੰਨਵਾਦੀ ਹਾਂ ਜਿਹੜੇ ਲੋਕ ਫਿਰੋਜ਼ਪੁਰ ਰੈਲੀ ਵਿੱਚ ਪਹੁੰਚੇ 60 ਬੱਸਾਂ ਅਤੇ 70 ਕਾਰਾਂ ਦਾ ਕਾਫਲਾ ਹਲਕਾ ਕੈਂਟ ਵੱਲੋਂ ਗਿਆ : ਮੱਕੜ
ਅਸੀਂ ਧੰਨਵਾਦੀ ਹਾਂ ਜਿਹੜੇ ਲੋਕ ਕੱਲ ਫਿਰੋਜ਼ਪੁਰ ਰੈਲੀ ਦੇ ਵਿੱਚ ਪਹੁੰਚੇ 60 ਬੱਸਾਂ ਅਤੇ 70 ਕਾਰ ਦਾ ਕਾਫਲਾ ਹਲਕਾ ਕੈਂਟ ਵੱਲੋਂ ਗਿਆ ਜਿਨੀ ਸੰਗਤ ਗਈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਰਾਸਤੇ ਵਿੱਚ ਬਹੁਤ ਸਾਰੀਆਂ ਬੱਸਾਂ ਕਾਰਾਂ ਪੁਲਸ ਦੀ ਮਿਲੀ ਭੁਗਤ ਨਾਲ ਰੋਕੀਆ ਗਈਆਂ ਜਿਸਦੇ ਕਾਰਨ ਬਹੁਤ ਵੱਡਾ ਧੱਕਾ ਹੋਇਆ ਹੈ। ਅਸੀਂ ਨਿੰਦਿਆ ਕਰਦੇ ਹਾਂ ਪੰਜਾਬ ਸਰਕਾਰ ਦੀ ਜਿਨਾਂ ਨੇ ਮਨ ਘਾੜਤ ਕਹਾਣੀਆ ਬਣਾ ਕੇ ਚੂਠੇ ਕਿਸਾਨ ਖੜੇ ਕਰ ਕੇ ਰਸਤਾ ਬੰਦ ਕੀਤਾ ।
20 ਮਿੰਟ ਪ੍ਰਧਾਨ ਮੰਤਰੀ ਨੂੰ ਰੋਡ ਤੇ ਖਲੋਣਾ ਪਿਆ। ਏਹ ਬਹੁਤ ਵੱਡਾ ਜਿਹੜਾ ਸਕਿਓਰਿਟੀ ਪ੍ਰੋਟੋਕਾਲ ਹੈ ਜਿਸ ਨੂੰ ਨਹੀਂ ਹੋਣ ਦਿੱਤਾ । ਸਰਬਜੀਤ ਸਿੰਘ ਮੱਕੜ ਨੇ ਕਿਹਾ ਕਿ ਏਸ ਸਰਕਾਰ ਤੇ ਸਾਜਿਸ਼ ਰਚਣ ਦਾ ਐਕਸ਼ਨ ਹੋਣਾ ਚਾਹੀਦਾ ਹੈ। ਲੱਖਾਂ ਦੀ ਗਿਣਤੀ ਵਿਚ ਲੋਕਾਂ ਨੂੰ ਰੋਕਿਆ ਗਿਆ ਜਿਹੜੇ ਬੱਸਾਂ ਕਾਰਾ ਵਿੱਚ ਫਿਰੋਜ਼ਪੁਰ ਆਹ ਰਹੇ ਸੀ। ਏਸ ਦੇ ਬਾਵਜੂਦ ਵੀ ਲੋਕ ਰੈਲੀ ਤੇ ਪਹੁੰਚ ਗਏ ਸਨ । ਅਸੀਂ ਨਰਿੰਦਰ ਮੋਦੀ ਜੀ ਤੇ ਉਹਨਾਂ ਦੀ ਟੀਮ ਦੇ ਧੰਨਵਾਦੀ ਹਾਂ। ਜਿਨ੍ਹਾਂ ਨੇ ਹੈਲੀਕਾਪਟਰ ਰਾਹੀਂ ਆਉਣਾ ਸੀ ਮੌਸਮ ਦੀ ਖਰਾਬੀ ਕਰ ਕੇ ਹੈਲੀਕਾਪਟਰ ਵਿਚ ਵਿਘਨ ਪੈ ਗਿਆ। ਉਹਨਾਂ ਨੇ ਪ੍ਰਾਈਵੇਟ ਕਾਰ ਵਿਚ ਆਉਣ ਵਾਸਤੇ ਆਪਣੇ ਕਾਫਲੇ ਦਾ ਪ੍ਰਬੰਧ ਕੀਤਾ ਅਤੇ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਚਾਹੁੰਦੀ ਸੀ ਓਸ ਹੀ ਤਰਾਂ ਏਹ ਰੁਕਾਵਟ ਪਾਈ ਗਈ।
ਸਵ: ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਸਵ: ਪ੍ਰਧਾਨ ਮੰਤਰੀ ਸ. ਬੇਅੰਤ ਸਿੰਘ ਨੂੰ ਸਕਿਓਰਿਟੀ ਦੇ ਤਹਿਤ ਬੰਬ ਨਾਲ ਉਡਾਇਆ ਗਿਆ ਸੀ ਅਤੇ ਬਾਰਡਰ ਖੇਤਰ ਹੋਣ ਕਰਕੇ ਏਸ ਤਰਾਂ ਦੀ ਕੋਈ ਵੀ ਮਿਲਦੀ ਜੁਲਦੀ ਘਟਨਾ ਵਾਪਰ ਸਕਦੀ ਸੀ ਜੋ ਕਿ ਸਕਿਓਰਿਟੀ ਦਾ ਕੋਈ ਵੀ ਪ੍ਰਬੰਧ ਠੀਕ ਨਾ ਹੋਣ ਦਾ ਕਾਰਨ ਬਣ ਸਕਦਾ ਸੀ। ਪ੍ਰਧਾਨ ਮੰਤਰੀ ਦੇ ਨਾਂ ਆਉਣ ਕਾਰਨ ਲੋਕਾਂ ਦੇ ਦਿਲਾਂ ਨੂੰ ਕਾਫੀ ਠੇਸ ਪਹੁੰਚੀ। ਅਸੀਂ ਤੁਰੰਤ ਐਕਸ਼ਨ ਕਰਨ ਦੀ ਮੰਗ ਕਰਦੇ ਹਾਂ ।
ਜਿਹੜੇ ਪ੍ਰੋਜੈਕਟ ਪ੍ਰਧਾਨ ਮੰਤਰੀ ਜੀ ਨੇ ਐਲਾਨ ਕਰਨੇ ਸਨ
ਉਹ ਸਾਰੇ ਪ੍ਰੋਜੈਕਟ ਪੰਜਾਬ ਦੇ ਲੋਕਾ ਲਈ ਐਲਾਨ ਕਰਨੇ ਸਨ
ਇਹਨਾਂ ਪ੍ਰੋਜੈਕਟਾਂ ਦਾ ਐਲਾਨ ਨਾ ਹੋਣ ਕਾਰਨ ਪੰਜਾਬ ਨੂੰ ਕਾਫੀ ਘਾਟਾ ਪਿਆ।
#PunjabWelcomesModiji #canttdasewadar #makkarisvaar #jalandharcantt #sarabjitmakkar #PunjabElections2022 #Punjab
Comments
Post a Comment