ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ 20 ਲੋੜਵੰਦ ਪਰਿਵਾਰਾਂ ਨੂੰ ਦਿੱਤਾ ਇੱਕ ਮਹੀਨੇ ਦਾ ਰਾਸ਼ਨ
* ਆਲ ਇੰਡੀਆ ਐਂਟੀ ਕੁਰੱਪਸ਼ਨ ਫੋਰਮ ਨੇ ਕਰਵਾਇਆ 49ਵਾਂ ਮਹੀਨਾਵਾਰ ਸਮਾਗਮ
ਫਗਵਾੜਾ 21 ਅਪ੍ਰੈਲ ( ਆਰ.ਡੀ.ਰਾਮਾ )
ਆਲ ਇੰਡੀਆ ਐਂਟੀ ਕੁਰੱਪਸ਼ਨ ਫੋਰਮ ਫਗਵਾੜਾ ਸ਼ਾਖਾ ਵਲੋਂ 49ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਫਗਵਾੜਾ ਪ੍ਰਧਾਨ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਸਥਾਨਕ ਨਿਉ ਮੰਡੀ ਰੋਡ ਸਥਿਤ ਦਫਤਰ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਸਮਾਜ ਸੇਵਕ ਬਿ੍ਰਜ ਮੋਹਨ ਪੁਰੀ ਨੇ ਸ਼ਿਰਕਤ ਕੀਤੀ। ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਜੈ ਮਾਂ ਚਿੰਤਪੁਰਨੀ ਧਾਰਮਿਕ ਕਮੇਟੀ ਦੇ ਪ੍ਰਧਾਨ ਸ਼ੀਤਲ ਕੋਹਲੀ ਸ਼ਾਮਲ ਹੋਏ। ਸਮਾਗਮ ਦੌਰਾਨ 20 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕਰਨ ਉਪਰੰਤ ਸਮਾਜ ਸੇਵਕ ਬਿ੍ਰਜ ਮੋਹਨ ਪੁਰੀ ਨੇ ਗੁਰਦੀਪ ਸਿੰਘ ਕੰਗ ਅਤੇ ਉਹਨਾਂ ਦੀ ਟੀਮ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਅਜਿਹੇ ਨੇਕ ਕਾਰਜ ਕਰਨ ਵਾਲਿਆਂ ਉੱਪਰ ਹਮੇਸ਼ਾ ਪਰਮਾਤਮਾ ਦਾ ਮਿਹਰ ਭਰਿਆ ਹੱਥ ਰਹਿੰਦਾ ਹੈ। ਸ਼ੀਤਲ ਕੋਹਲੀ ਨੇ ਵੀ ਫੋਰਮ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਗੁਰਦੀਪ ਸਿੰਘ ਕੰਗ ਹਮੇਸ਼ਾ ਸਮਾਜ ਸੇਵਾ ਵਿੱਚ ਮੋਹਰੀ ਰਹਿੰਦੇ ਹਨ ਅਤੇ ਪਿਛਲੇ ਕੋਵਿਡ ਕਾਲ ਵਿਚ ਉਹਨਾਂ ਵਲੋਂ ਲਗਾਤਾਰ ਲੋੜਵੰਦਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ ਜੋ ਕਿ ਬਹੁਤ ਹੀ ਹਿੱਮਤ ਤੇ ਹੌਸਲੇ ਵਾਲਾ ਕੰਮ ਹੈ। ਫੋਰਮ ਵਲੋਂ ਬਿ੍ਰਜ ਮੋਹਨ ਪੁਰੀ ਅਤੇ ਸ਼ੀਤਲ ਕੋਹਲੀ ਨੂੰ ਸਨਮਾਨਤ ਵੀ ਕੀਤਾ ਗਿਆ। ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਅਗਲਾ ਸਮਾਗਮ ਗੋਲਡਨ ਜੁਬਲੀ ਸਮਾਗਮ ਹੋਵੇਗਾ ਜਿਸ ਨੂੰ ਵੱਡੇ ਪੱਧਰ ਤੇ ਆਯੋਜਿਤ ਕਰਕੇ ਵੱਧ ਤੋਂ ਵੱਧ ਲੋੜਵੰਦਾਂ ਨੂੰ ਰਾਸ਼ਨ ਭੇਂਟ ਕਰਨ ਦਾ ਉਪਰਾਲਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਬੇਸਹਾਰਿਆਂ ਅਤੇ ਗਰੀਬ ਲੋੜਵੰਦਾਂ ਦੀ ਹਰ ਸੰਭਵ ਸੇਵਾ ਸਹਾਇਤਾ ਲਈ ਉਹ ਅਤੇ ਜੱਥੇਬੰਦੀ ਤਨਦੇਹੀ ਨਾਲ ਸਮਰਪਿਤ ਹਨ। ਇਸ ਮੌਕੇ ਫੋਰਮ ਦੇ ਜਨਰਲ ਸਕੱਤਰ ਅਤੁਲ ਜੈਨ, ਸੀਨੀਅਰ ਉਪ ਪ੍ਰਧਾਨ ਸੰਜੀਵ ਲਾਂਬਾ, ਉਪ ਪ੍ਰਧਾਨ ਸੁਨੀਲ ਢੀਂਗਰਾ, ਆਸ਼ੂ ਮਾਰਕੰਡਾ, ਕੈਸ਼ੀਅਰ ਵਿਨੇ ਕੁਮਾਰ ਬਿੱਟੂ, ਸਕੱਤਰ ਜੁਗਲ ਬਵੇਜਾ, ਪ੍ਰੈਸ ਸਕੱਤਰ ਸੰਜੀਵ ਸੂਰੀ, ਵਿਪਨ ਕੁਮਾਰ, ਅਜੇ ਕੁਮਾਰ, ਸੰਜੀਵ ਤ੍ਰੇਹਨ, ਰਮੇਸ਼ ਕਪੂਰ, ਦਵਿੰਦਰ ਚੱਢਾ, ਸੁਮਿਤ ਭੰਡਾਰੀ, ਅਸ਼ਵਨੀ ਐਰੀ, ਹੈੱਪੀ ਮਲ੍ਹਣ, ਧਰਮਪਾਲ ਨਿਸ਼ਚਲ ਤੋਂ ਇਲਾਵਾ ਜਨਤਾ ਸੇਵਾ ਸੰਮਤੀ ਦੇ ਪ੍ਰਧਾਨ ਵਿਪਨ ਖੁਰਾਣਾ ਤੇ ਸਤਪਾਲ ਕੋਛੜ ਆਦਿ ਹਾਜਰ ਸਨ।
Comments
Post a Comment