ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਵਿਖੇ ਟਾਈਲਾ ਲਗਵਾਉਣ ਦਾ ਕਾਰਜ ਅਰੰਭ: ਜਥੇ.ਮਨੋਹਰ ਸਿੰਘ
ਆਦਮਪੁਰ:ਸੰਦੀਪ ਡਰੋਲੀ:-
ਅੱਜ ਮਿਤੀ 3 ਮਾਰਚ ਸਵੇਰੇ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਡਰੋਲੀ ਕਲਾਂ ਵਿਖੇ ਟਾਈਲਾ ਲਗਵਾਉਣ ਦਾ ਕਾਰਜ ਅਰੰਭ ਕੀਤਾ ਗਿਆ, ਇਸ ਦੌਰਾਨ ਅਰਦਾਸ ਉਪਰੰਤ ਗੁਰੂ ਕੀ ਦੇਗ ਵਰਤਾਈ ਗਈ l ਗੱਲਬਾਤ ਦੌਰਾਨ ਜਥੇਦਾਰ ਮਨੋਹਰ ਸਿੰਘ ਵਲੋਂ ਦੱਸਿਆ ਗਿਆ ਕਿ ਇਸ ਕਾਰਜ ਤੇ 10 ਲੱਖ ਰੁਪਏ ਦੇ ਲੱਗਭੱਗ ਖਰਚਾ ਆਵੇਗਾ,ਉਹਨਾਂ ਨੇ ਦੱਸਿਆ ਇਹ ਸਾਰੇ ਕਾਰਜ ਦੇਸ਼ ਵਿਦੇਸ਼ ਵਿੱਚ ਰਹਿੰਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੇ ਹਨ, ਉਹਨਾਂ ਦੱਸਿਆ ਹਰ ਦੇਸੀਂ ਮਹੀਨੇ ਤੇ ਗੁਰਦੁਆਰਾ ਸਾਹਿਬ ਵਿਖੇ ਸੰਗਰਾਂਦ ਸਮਾਗਮ ਕਰਵਾਇਆ ਜਾਂਦਾ ਹੈ, ਮਾਘੀ, ਵਿਸਾਖੀ ਅਤੇ ਸ਼ਹੀਦ ਬਾਬਾ ਮੱਤੀ ਜੀ ਦਾ ਦਿਹਾੜਾ ਹਰ ਸਾਲ ਸ਼ਰਧਾ ਭਾਵਨਾ ਸਹਿਤ ਮਨਾਇਆ ਜਾਂਦਾ ਹੈ, ਜਿਸ ਦੋਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਕੇ ਸ਼ਹੀਦ ਬਾਬਾ ਮੱਤੀ ਜੀ ਦਾ ਓਟ ਆਸਰਾ ਪ੍ਰਾਪਤ ਕਰਦੀਆਂ ਹਨ l
Comments
Post a Comment