ਨਾਰੀ ਦਿਵਸ ਨੂੰ ਸਮਰਪਿਤ
ਸਭ ਦਰਦ ਸਹਿ ਕੇ ਵੀ ਜੌ ਮੁਸਕਰਾਂਦੀ ਹੈ
ਕੁਰਬਾਨੀਆਂ ਦੇ ਕੇ ਵੀ ਨਾ ਕਦੇ ਜਤਾਂਦੀ ਹੈ
ਹੱਸਦੇ ਹੱਸਦੇ ਪਰਿਵਾਰ ਦੇ ਗਮ ਪੀ ਜਾਂਦੀ ਹੈ
ਜ਼ੁਬਾਨ ਤੇ ਉਸਦੇ ਕਦੇ ਆਹ ਨਹੀਂ ਆਉਂਦੀ ਹੈ
ਸਲਾਮ ਹਰ ਉਸ ਮਾ ਨੂੰ ਜੌ ਮਕਾਨ ਨੂੰ ਘਰ ਬਣਾਉਂਦੀ ਹੈ
ਸੱਦਿਆ ਤੋਂ ਘੁੰਡ ਵਿਚ ਛੁਪੀ ਔਰਤ ਨੂੰ ਵੇਖ ਰਹੀ ਸੀ ।ਮਾ ,ਦਾਦੀ ਸਭ ਪਰਦੇ ਵਿਚ ਰਹਿਦੀਆਂ ਸੀ ।ਸਾਰਾ ਦਿਨ ਕਮ ਕਰਨਾ ,ਕੀਤੇ ਜਾਣ ਲਈ ਸੋ ਸੋ ਵਾਰ ਪੁੱਛਣਾ, ਕਈ ਕੰਮ ਕਰਨ ਦੇ ਇਵਜਾਨੇ ਵਿਚ ਜਾਂਨ ਦੀ ਇਜ਼ਾਜ਼ਤ ਮਿਲਣਾ । ਬੜਾ ਅਜੀਬ ਲਗਦਾ ਸੀ ਜਦੋਂ ਕਈ ਵਾਰ ਦਾਦੀ ਹੀ ਕਹਿ ਜਾਂਦੀ ,ਇਸ ਨੂੰ ਸਿਰ ਤੇ ਨਾ ਚੜਾ ਲਵੀਂ ,ਗਲੀਆਂ ਕਰ ਦੇਵੇਗੀ ,ਯ ਫੇਰ ਕਹਿੰsਦੇ ਸੁਨਣਾ
ਢੋਲ ਗਵਾਰ ਸ਼ੂਦਰ ਪਸ਼ੂ ਨਾਰੀ ,ਇਹ ਸਭ ਤਾੜਨ ਦੇ ਅਧਿਕਾਰੀ। ਕਈ ਵਾਰ ਖਿਆਲ ਆਉਂਦਾ ਮਾ ਕੀ ਇਨਸਾਨ ਹੈ ਯਾਂ ਕੇ ਘਰ ਸਾਂਭਣ ਵਾਲੀ ਆਯਾ?? ਬਚਪਨ ਵਿਚ ਦੇਖਦੀ ਰਹਿੰਦੀ, ਕੁਛ ਕਰਨ ਦੇ ਹਿੰਮਤ ਤੇ ਪਹੁੰਚ ਵੀ ਨਹੀਂ ਸੀ ।ਵਕਤ ਬੀਤਦਾ ਗਿਆ ,ਇਕ ਦਿਨ ਮੈਂ ਨੌਕਰੀ ਵਿਚ ਆ ਗਈ ।ਮੇਰੇ ਨੌਕਰੀ ਲਗਨ ਤੇ ਬਹੁਤ ਤੂਫ਼ਾਨ ਖੜਾ ਕੀਤਾ ।ਪਰ ਪਿਤਾ ਜੀ ਨੇ ਸਭ ਨੂੰ ਸ਼ਾਂਤ ਕੀਤਾ ਤੇ ਮਅਰੀ ਸਰਕਾਰੀ ਨੌਕਰੀ ਲਗੀ। ਘਰ ਨੂੰ ਸੰਭਾਲਣਾ ,ਬੱਚੇ ਪਾਲਣਾ ,ਘਰ ਲਈ ਸਭ ਸੁਖ ਭੁੱਲ ਕੇ ,ਸਭ ਗਮ ਸਹਾਰ ਕੇ ,ਹੱਸਦੇ ਹੱਸਦੇ ਘਰ ਸਵਰਗ ਵਾਂ ਰੱਖਣਾ,ਏਕ ਬਹੁਤ ਵੱਡਾ ਜਿਗਰਾ ਚਾਹੀਦਾ ਸੀ।ਮਾ ਨੂੰ ਯਾਦ ਕਰਦੀ ਤੇ ਵਾਰ ਵਾਰ ਸੋਚਦੀ
ਤੇਰੀ ਪਾਕੀਜ਼ਗੀ ਨੂੰ ਛੂ ਕੇ ਹਵਾ ਜੌ ਆਈ
ਮਨ ਮਕਾਨ ਨੂੰ ਮਹਿਮਾ ਗਈ
ਜਾ ਰਹੀ ਸੀ ਜ਼ਿੰਦਗੀ ਯੂਨ ਹੀ
ਜਿਉਣ ਦੀ ਤਮੰਨਾ ਜਗਾ ਗਈ
ਮਾ ਦੀ ਨਿਲਚਲ ਲਗਨ,ਮੇਰੇ ਲਈ ਸਾਂਤਵਨਾ ਦਾ ਕੰਮ ਕਰ ਜਾਂਦੀ।ਕਈ ਵਾਰ ਦਾਦੀ ਦੇ ਲਫ਼ਜ਼ ਯਾਦ ਆਉਂਦੇ ਤਾਂ ਯਕਾ ਤਕ ਦਿਲ ਕਹੀ ਉੱਠਦਾ
ਅਪਮਾਨ ਨ ਕਰਨਾ ਨਾਰੀ ਦਾ ,ਇਸਦੇ ਬਲ ਤੇ ਜਗ ਚਲਦਾ ਹੈ
ਪੁਰਸ਼ ਜਨਮ ਲੈ ਕੇ ਵੀ , ਇਸੇ ਦੀ ਗੋਦ ਵਿਚ ਪਲਦਾ ਹੈ।
ਆਪਣੀ ਜ਼ਿੰਦਗੀ ਵਿਚ ਬਹੁਤ ਬਦਲਾਵ ਦੇਖੇ ।ਅੱਜ ਔਰਤ ਘੂੰਘਟ ਵਿਚੋਂ ਨਿਕਲ ਚੰਦਰਮਾ ਤਕ ਪੁੱਜ ਚੁੱਕੀ ਹੈ।ਏਕ ਵਾਰ ਨੂੰ ਸੁਚੱਜੇ ਤਰੀਕੇ ਨਾਲ ਚਲਾਉਣ ਵਾਲੀ ਔਰਤ ਦੇਸ਼ ਨ ਚਲਾਉਣ ਦੇ ਕਾਬਿਲ ਹੋ ਗਈ ਹੈ ।ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜਿਉਣ ਦੀ ਹਿੰਮਤ ਰੱਖਦੀ ਹੈ ।ਆਪਣੇ ਪੈਰਾਂ ਤੇ ਖੜ ਕੇ ਆਪਣੇ ਫੈਸਲੇ ਖੁਦ ਕਰ ਸਕਦੀ ਹੈ ।
ਇਹ ਔਰਤ
ਹਰ ਰਾਹ ਤੇ ਮਿਲੇ ਤੇਰੇ ਕਦਮਾਂ ਦੇ ਨਿਸ਼ਾਨ
ਸਿਰ ਝੁਕ ਗਯਾ ਮੇਰਾ ਹੋਇਆ ਤੇਰੇ ਤੇ ਗੁਮਾਨ
ਫਰਕ ਸਿਰਫ ਇਕ ਮੌਕਾ ਮਿਲਣ ਦਾ ਸੀ ।ਔਰਤ ਨੇ ਸਾਬਿਤ ਕੀਤਾ, ਉਹ ਸ਼ਕਤੀ ਦਾ ਪਰਤੀਕ ਹੈ ,ਇਹ ਮਜ਼ਬੂਤ ਹੈ ,ਇਹ ਵਕਤ ਪੈਣ ਤੇ ਯੋਦਾ ਦੇ ਵਾਂਗ ਲੜ ਸਕਦੀ ਹੈ ,ਆਪਣੀ ਤੇ ਪਰਿਵਾਰ ਦੀ ਰਕਸ਼ਾ ਕਰ ਸਕਦੀ ਹੈ।
ਜਲਿ ਭੀ ਤੂ ਕਤੀ ਭੀ ਤੂ
ਕੋਖ ਮੇਂ ਘੁਟੀ ਭੀ ਤੂ
ਉਫ ਤਕ ਕਰੇ ਬਿਨਾ ਰਹ ਵਿਚ ਡਟੀ ਭੀ ਤੂ।
ਮੈਨੂੰ ਓਹ ਲਫ਼ਜ਼ ਯਾਦ ਆ ਗਏ
ਸਿਮਟੀ ਬਾਹੋਂ ਕੋ ਖੋਲ ਗਰੁੜ
ਅਬ ਉੜਨੇ ਕਾ ਅੰਦਾਜ਼ ਬਦਲ
ਮੈਂ ਆਖਿਰ ਵਿਚ ਇਹੀ ਕਹਾਂਗੀ
ਔਰਤ ਕੁਦਰਤ ਕਿ ਇਕ ਓਹ ਸੌਗਾਤ ਹੈ , ਜੌ ਉਸ ਪਰਮ ਪਿਤਾ ਪਰਮਾਤਮਾ ਵਾਂਗੂੰ ,ਵਿਸ਼ਵ ਦੀ ਰਚਨਾ ਕਰਦੀ ਹੈ,ਇਸ ਪਰਮਾਤਮਾ ਵਾਂਗ ਭਰਨ ਪੋਸ਼ਣ ਵੀ ਕਰਦੀ ਹੈ , ਉਸੇ ਪਰਮ ਪਿਤਾ ਵਾਂਗ ਰਕਸ਼ਾ ਵੀ ਕਰਦੀ ਹੈ ।ਵੇਖ ਕੇ ਲਗਦਾ ਹੈ ,ਇਹ ਪਰਮਾਤਮਾ ਵੀ ਸ਼ਾਇਦ ਪਰੇਸ਼ਾਨ ਹੋ ਗਿਆ ,ਇਹ ਔਰਤ ਨੂੰ ਬਣਾ ਕੇ ਸ਼ਾਇਦ ਓਹ ਵੀ ਆਪਣਾ ਰੁਤਬਾ ਖੋ ਗਿਆ।
ਕਾਪੀਰਾਈਟ@ਆਸ਼ਾ ਸ਼ਰਮਾ
Comments
Post a Comment