ਪਧਿਆਣਾ ਫੁੱਟਵਾਲ ਟੂਰਨਾਮੈਂਟ ਚ ਰਿਹਾਣਾ ਜੱਟਾਂ 41 ਹਜ਼ਾਰ ਨਗਦ ਅਤੇ ਟਰਾਫੀ ਨਾਲ ਸਨਮਾਨਿਤ
ਆਦਮਪੁਰ
(ਸੰਦੀਪ ਡਰੋਲੀ)
ਸ਼ਹੀਦ ਬਾਬਾ ਬਚਿੱਤਰ ਸਿੰਘ ਸਪੋਰਟਸ ਐਂਡ ਵਲਫ਼ੇਅਰ ਕਲੱਬ ਪਿੰਡ ਪਧਿਆਣਾ ਵਲੋਂ 6 ਰੋਜਾ ਫੁੱਟਵਾਲ ਟੂਰਨਾਮੈਂਟ ਪਿੰਡ ਵਾਸੀਆਂ ਅਤੇ ਐਨ ਆਰ ਆਈ ਵੀਰਾ ਦੇ ਸਹਿਯੋਗ ਨਾਲ ਕਰਵਾਇਆ ਗਿਆ,ਜਿਸ ਵਿੱਚ ਬੇਟ ਅਤੇ ਓਪਨ ਮੁਕਾਬਲੇ ਕਰਵਾਏ ਗਏ,ਰਘਬੀਰ ਸਿੰਘ ਇਟਲੀ ਵਲੋਂ ਟੂਰਨਾਮੈਂਟ ਦਾ ਉਦਘਾਟਨ ਅਤੇ ਤਰਲੋਕ ਚੰਦ ਗੋਗਨਾ ਇਸ ਦੌਰਾਨ ਮੁੱਖ ਮਹਿਮਾਨ ਦੇ ਤੋਰ ਤੇ ਹਾਜ਼ਰ ਹੋਏ,ਫਾਈਨਲ ਓਪਨ ਮੈਚ ਦੌਰਾਨ ਰਿਹਾਣਾ ਜੱਟਾਂ ਨੂੰ ਪਹਿਲਾਂ ਇਨਾਮ 41 ਹਜ਼ਾਰ ਅਤੇ ਦੂਜਾ ਇਨਾਮ ਪਿੰਡ ਪਧਿਆਣਾ ਨੂੰ 31 ਹਜ਼ਾਰ ਅਤੇ ਟਰਾਫੀਆਂ ਦੇਕੇ ਸਨਮਾਨ ਕੀਤਾ ਗਿਆ,ਫਾਈਨਲ ਭਾਰ ਮੈਚ ਵਿੱਚ ਝੰਡੂਕੇ (ਮਾਨਸਾ) ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ, ਇਸ ਦੋਰਾਨ ਟੀਮ ਨੂੰ 18 ਹਜ਼ਾਰ ਨਗਦ ਅਤੇ ਦੂਜੇ ਨੰਬਰ ਤੇ ਆਉਣ ਵਾਲੀ ਚਿਤੋਂ ਦੀ ਟੀਮ ਨੂੰ 14 ਹਜ਼ਾਰ ਦਾ ਇਨਾਮ ਅਤੇ ਟਰਾਫੀਆ ਦੇਕੇ ਸਨਮਾਨਿਤ ਕੀਤਾ ਗਿਆ, ਇਸ ਖੇਡ ਮੇਲੇ ਦੌਰਾਨ ਮੋਟਰਸਾਈਕਲ ਸਟੰਟ, ਡੰਡ ਬੈਠਕਾਂ ਅਤੇ ਕੁੱਕੜ ਫੜ੍ਹ ਮੁਕਾਬਲੇ ਦਰਸ਼ਕਾਂ ਲਈ ਕਾਫੀ ਖਿੱਚ ਦਾ ਕੇਦਰ ਰਹੇ,ਟੂਰਨਾਮੈਂਟ ਦੇ ਅੰਤ ਵਿੱਚ ਪ੍ਰਧਾਨ ਰਾਜ ਦੇਵ ਸੇਹਰਾ, ਸਕੱਤਰ ਰਘਬੀਰ ਸਿੰਘ ਬੂਟਾਂ ਅਤੇ ਸਮੂਹ ਕਮੇਟੀ ਵਲੋਂ ਸਹਿਯੋਗੀ ਸੱਜਣਾ ਦਾ ਧੰਨਵਾਦ ਕੀਤਾ ਗਿਆ,ਇਸ ਦੋਰਾਨ ਕੈਸ਼ੀਅਰ ਸੰਤੋਖ ਸਿੰਘ, ਗੁਰਮੀਤ ਸਿੰਘ,ਮਨੋਹਰ ਲਾਲ ਸੇਹਰਾ, ਗਿਰਧਾਰਾ ਸਿੰਘ, ਮੈਂਬਰ ਕੁਲਜਿੰਦਰ ਸਿੰਘ ਰਿੰਕੂ, ਜਸਵੀਰ ਸਿੰਘ ਗੁੱਗੂ, ਗੁਰਦੀਪ ਸਿੰਘ, ਬਿਕਰਮ ਸਿੰਘ, ਅਮਰਜੀਤ ਸਿੰਘ, ਐਨ ਆਰ ਆਈ ਓਂਕਾਰ ਸਿੰਘ ਆਸਟਰੇਲੀਆ, ਹਰਪਾਲ ਸਿੰਘ ਮਿਨਹਾਸ ਕਨੇਡਾ, ਰਘਬੀਰ ਸਿੰਘ ਇਟਲੀ, ਬਿਕਰਮ ਸਿੰਘ ਪੀ ਪੀ,ਅਮਰਜੀਤ ਸਿੰਘ ਪੀ ਪੀ,ਸ਼੍ਰੀਮਤੀ ਸੁਰਿੰਦਰ ਕੌਰ, ਟਰਾਂਟੋ ਬਰੋਦਰ,ਸਾਧੂ ਸਿੰਘ, ਸਤਨਾਮ ਸਿੰਘ ਮਾਸਟਰ, ਵਿਸ਼ੇਸ਼ ਸਹਿਯੋਗ ਸ. ਮਨਜੀਤ ਸਿੰਘ ਬਿੱਲਾ, ਰਣਵੀਰ ਸਿੰਘ ਅਤੇ ਸਮੂਹ ਪਿੰਡ ਵਾਸੀਆਂ ਵਲੋਂ ਉਪਰਾਲੇ ਸਦਕਾ ਇਹ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੂਰਨ ਹੋਇਆ l
Comments
Post a Comment