ਪਿੰਡ ਗੋਸਲ ਵਿਖੇ ਛਿੰਜ ਮੇਲਾ 19 ਮਾਰਚ ਨੂੰ
* ਝੰਡੀ ਦੀ ਕੁਸ਼ਤੀ ਲਈ ਭਿੜਨਗੇ ਪ੍ਰਦੀਪ ਸਪਲੈਂਡਰ ਤੇ ਰੋਜੀ
ਫਗਵਾੜਾ 17 ਮਾਰਚ ( ਆਰ.ਡੀ.ਰਾਮਾ )
108 ਸੰਤ ਬਾਬਾ ਹਰੀ ਸਿੰਘ ਜੀ ਨੇਕੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਛਿੰਜ ਮੇਲਾ 19 ਮਾਰਚ ਦਿਨ ਸ਼ਨੀਵਾਰ ਨੂੰ ਪਿੰਡ ਗੋਸਲ ਵਿਖੇ ਗੱਦੀ ਨਸ਼ੀਨ ਸੰਤ ਬਾਬਾ ਗੁਰਮੇਲ ਸਿੰਘ ਜੀ (ਕੁਟੀਆ ਵਾਲੇ) ਦੀ ਰਹਿਨੁਮਾਈ ਹੇਠ ਕਰਵਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਹਰਮੇਸ਼ ਪਹਿਲਵਾਨ ਵਿਰਕ ਨੇ ਦੱਸਿਆ ਕਿ ਇਹ ਛਿੰਜ ਮੇਲਾ ਪ੍ਰਵਾਸੀ ਭਾਰਤੀ ਜਸ ਗੋਸਲ ਅਤੇ ਬਾਬਾ ਗੋਸਲ ਦੇ ਸਹਿਯੋਗ ਨਾਲ ਕੁਸ਼ਤੀ ਕੋਚ ਬੱਲੀ ਪਹਿਲਵਾਨ ਰਾਏਪੁਰ ਡੱਬਾ ਦੀ ਦੇਖਰੇਖ ਹੇਠ ਆਯੋਜਿਤ ਕੀਤਾ ਜਾ ਰਿਹਾ ਹੈ। ਛਿੰਜ ਮੇਲੇ ਦੌਰਾਨ ਪਹਿਲਵਾਨ ਪ੍ਰਦੀਪ ਸਪਲੈਂਡਰ ਅਤੇ ਪਹਿਲਵਾਨ ਰੋਜੀ ਵਿਚਕਾਰ ਝੰਡੀ ਦੀ ਕੁਸ਼ਤੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗੀ। ਉਹਨਾਂ ਦੱਸਿਆ ਕਿ ਜੇਤੂ ਪਹਿਲਵਾਨਾਂ ਨੂੰ ਜਸ ਗੋਸਲ ਕਨੇਡਾ ਤੇ ਬਾਬਾ ਗੋਸਲ ਵਲੋਂ ਸਵ. ਮਾਸਟਰ ਬੱਬਰ ਦਲੀਪ ਸਿੰਘ ਗੋਸਲ, ਸਵ. ਮਾਸਟਰ ਗੁਰਬਖਸ਼ ਸਿੰਘ ਗੋਸਲ ਅਤੇ ਸਵ. ਸ. ਪ੍ਰੇਮ ਸਿੰਘ ਗੋਸਲ ਅਵਾਰਡ ਨਾਲ ਨਵਾਜਿਆ ਜਾਵੇਗਾ। ਉਹਨਾਂ ਸਮੂਹ ਕੁਸ਼ਤੀ ਪ੍ਰੇਮੀਆਂ ਨੂੰ ਇਸ ਛਿੰਜ ਮੇਲੇ ਵਿਚ ਪਹੁੰਚ ਕੇ ਕੁਸ਼ਤੀ ਦਾ ਆਨੰਦ ਮਾਣਨ ਅਤੇ ਪਹਿਲਵਾਨਾਂ ਦੀ ਹੌਸਲਾ ਅਫਜਾਈ ਕਰਨ ਦੀ ਪੁਰਜੋਰ ਅਪੀਲ ਵੀ ਕੀਤੀ।
Comments
Post a Comment