ਸਾਈਪ੍ਰਸ ਦੀ ਧਰਤੀ ਤੇ ਮਨਾਇਆ ਜਾਵੇਗਾ ਸ਼੍ਰੀ ਗੁਰੂ ਰਵਿਦਾਸ ਗੁਰਪੁਰਬ, ਗਾਇਕ ਬਲਕਾਰ ਭਰਨਗੇ ਹਾਜ਼ਰੀ
ਯੂਰਪ: ਸੰਦੀਪ ਡਰੋਲੀ -
ਸਾਈਪ੍ਰਸ ਦੀ ਧਰਤੀ ਤੇ ਸ਼੍ਰੀ ਗੁਰੂ ਰਵਿਦਾਸ ਜੀ ਦਾ ਗੁਰਪੁਰਬ 20 ਫਰਬਰੀ ਨੂੰ ਗੁਰਦੁਆਰਾ ਸੰਗਤਸਰ ਸਾਹਿਬ ਲਾਰਾਨਾਕਾ ਵਿਖੇ ਮਨਾਇਆ ਜਾ ਰਿਹਾ ਹੈ,ਜਿਸ ਦੌਰਾਨ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਣਗੇ, ਉਸ ਤੋਂ ਉਪਰੰਤ ਰਾਗੀ ਢਾਡੀ ਅਤੇ ਗਾਇਕ ਬਲਕਾਰ ਧਾਰਮਿਕ ਗੀਤਾਂ ਰਾਹੀਂ ਹਾਜ਼ਰੀ ਭਰਨਗੇ,ਇਹ ਗੁਰੂ ਧਾਮ ਸਾਈਪ੍ਰਸ ਦਾ ਪਹਿਲਾ ਗੁਰੂਧਾਮ ਹੈ, ਗੁਰਪੁਰਬ ਸਬੰਧੀ ਰੱਖੇ ਇਸ ਸਮਾਗਮ ਦੋਰਾਨ ਸ਼੍ਰੀ ਗੁਰੂ ਰਵਿਦਾਸ ਜੀ ਦੀ ਮਹਿਮਾ ਉਪਰੰਤ ਸਮੂਹ ਸੰਗਤਾਂ ਲਈ ਗੁਰੂ ਕੇ ਅਤੁੱਟ ਲੰਗਰ ਵਰਤਾਏ ਜਾਣਗੇ, ਇਸ ਗੁਰਦੁਆਰਾ ਦੀ ਨਰਿੰਦਰਜੀਤ ਸਿੰਘ ਪ੍ਰਧਾਨ, ਬਾਬਾ ਇਕਬਾਲ ਸਿੰਘ ਹੈਡ ਗ੍ਰੰਥੀ, ਪਰਮਜੀਤ ਸਿੰਘ ਸੈਕਟਰੀ, ਸੁਖਜਿੰਦਰ ਸਿੰਘ ਮੀਤ ਪ੍ਰਧਾਨ,ਪੂਰਨ ਸਿੰਘ ਸੰਗਤਾਂ ਦੇ ਸਹਿਯੋਗ ਨਾਲ ਸੇਵਾ ਨਿਵਾ ਰਹੇ ਹਨ,ਉਹਨਾਂ ਵਲੋਂ ਸਮੂਹ ਸੰਗਤਾਂ ਨੂੰ ਸਮਾਗਮ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਗਈ l
Comments
Post a Comment