ਮਿੰਨੀ ਕਹਾਣੀ ਪਰਾਇਆ ਹੱਕ
ਕਾਂਸਟੇਬਲ ਰੇਸ਼ਮ ਸਿੰਘ ਦੀ ਤਬੀਅਤ ਅਚਾਨਕ ਐਨੀ ਖਰਾਬ ਹੋ ਗਈ ਕਿ ਡੀ. ਐਮ ਸੀ ਦਾਖਲ ਕਰਨਾ ਪਿਆ | ਉਸ ਨਾਲ ਡਿਉਟੀ ਕਰਦਾ ਰਲਦੂ ਰਾਮ ( ਸਿਪਾਹੀ ) ਵੀ ਠਰੂ-ਠਰੂ ਕਰਦਾ ਉਸ ਦਾ ਪਤਾ ਲੈਣ ਹਸਪਤਾਲ ਗਿਆ | ਰੇਸ਼ਮ ਸਿੰਘ ਦੇ ਪਰਿਵਾਰਿਕ ਮੈਂਬਰਾਂ ਤੋਂ ਬਿਮਾਰ ਹੋਣ ਦਾ ਕਾਰਣ ਪੁੱਛਣ ਤੇ ਪਤਾ ਲੱਗਾ ਕਿ ਠੰਡ ਚ ਜਿਆਦਾ ਆਂਡੇ ਖਾਣ ਕਰਕੇ ਜਿਗਰ ਚ ਗਰਮੀ ਹੋਣ ਨਾਲ ਇਨਫੈਂਸ਼ਨ ਹੋ ਗਈ ਜੋ ਕੰਟਰੌਲ ਨਹੀਂ ਹੋ ਰਹੀ | ਵੈਂਸੇ ਆਂਡੇ ਠੰਡ ਚ ਆਮ ਲੋਕ ਖਾਂਦੇ ਐ | ਇਹ ਸਭ ਗੱਲਾਂ ਸੁਣ ਰੁਲਦੂ ਰਾਮ ਇੱਕ ਦਮ ਸੁੰਨ ਜਿਹਾ ਹੋ ਗਿਆ | ਚਾਹ ਦਾ ਗਿਲਾਸ਼ ਹੇਠਾਂ ਰੱਖਦਿਆਂ ਰੁਲਦੂ ਰਾਮ ਅੰਦਰ ਰੇਸ਼ਮ ਸਿੰਘ ਨੂੰ ਮਿਲਣ ਨਹੀਂ ਗਿਆ ਆਉਦਾ ਹੋਇਆ ਕਹਿੰਦਾ ਬਾਈ ਰੇਸ਼ਮ ਸਿੰਘ ਨੂੰ ਕਹਿ ਦਿਓ ਤੁਹਾਡਾ ਪਤਾ ਲੈਣ ਰੁਲਦੂ ਆਇਆ ਸੀ | ਤੇ ਉਹਨੀ ਪੈਂਰੀ ਰੁਲਦੂ ਰਾਮ ਵਾਪਸ ਬੱਸ ਚੜ ਗਿਆ | ਤੇ ਰੁਲਦੂ ਰਾਮ ਨਾ ਤਾਂ ਆਪਣੇ ਘਰ ਗਿਆ ਤੇ ਨਾ ਹੀ ਡਿਉਟੀ ਸਿੱਧਾ ਉਸ ਆਂਡਿਆਂ ਵਾਲੀ ਰੇਹੜੀ ਕੋਲ ਜਾ ਪਹੁੰਚਿਆ ਜਿਥੇ ਹਰ ਰੋਜ਼ ਸ਼ਾਮ ਨੂੰ ਦੋ ਘੁੱਟ ਦਾਰੂ ਲਾਉਦੇ ਸੀ ਤੇ ਰੋਹਬ ਮਾਰ ਕੇ ਰਾਮੂ ਆਂਡਿਆਂ ਵਾਲੇ ਨੂੰ ਕਹਿੰਦੇ ਹੁੰਦੇ ਸੀ | " ਓ ਰਾਮੂ ਤੇਰੇ ਘਰ ਦਾ ਚੁੱਲਾ ਤਾਂ ਸਾਡੇ ਕਰਕੇ ਚਲਦੈ | ਅਸੀਂ ਚਾਈਏ ਤਾਂ ਇੱਕ ਮਿੰਟ ਚ ਤੇਰੇ ਭਾਂਡੇ ਵਿਕਾ ਸਕਦੈ ਐ | ਹਰ ਰੋਜ਼ ਸਾਨੂੰ ਛੇ ਸੱਤ ਆਂਡੇ ਪੈੱਗ ਲਗਾਉਣ ਵਾਸਤੇ ਦੇ ਦਿਆ ਕਰ " | ਵਿਚਾਰਾ ਰਾਮੂ ਇਸ ਖਾਂਕੀ ਵਰਦੀ ਤੋਂ ਡਰਦਾ ਹਰ ਰੋਜ਼ ਜਿੰਨੇ ਇਹ ਆਂਡੇ ਖਾਇਆ ਕਰਦੇ ਦੇ ਦਿੰਦਾ ਵਿਚਾਰੇ ਦੀ ਆਤਮਾਂ ਤਾਂ ਬਹੁਤ ਦੁੱਖੀ ਹੁੰਦੀ ਆਖਿਰ ਵਿਚਾਰਾ ਕਰਦਾ ਵੀ ਕੀ ? ਘਾਟਾ ਵਾਧਾ ਜਰਿਆ ਕਰਦਾ | ਸਿਆਣੇ ਕਹਿੰਦੇ ਐ ਕਿ ਕਿਸੇ ਦਾ ਖਾਧਾ ਹੱਕ ਤੇ ਨਜ਼ਾਇਜ਼ ਆਤਮਾਂ ਦੁੱਖੀ ਕੀਤੀ ਦਾ ਫਲ ਇੱਕ ਨਾ ਇੱਕ ਦਿਨ ਮਿਲਦਾ ਐ | ਰੁਲਦੂ ਰਾਮ ਨੂੰ ਰੇਸ਼ਮ ਸਿੰਘ ਦੀ ਹਾਲਤ ਦੇਖ ਅਤੇ ਹਰ ਰੋਜ਼ ਆਪਣੀ ਕੀਤੀ ਹਰਕਤ ਦਾ ਪਛਤਾਵਾ ਹੋ ਰਿਹਾ ਸੀ | ਇਸ ਕਰਕੇ ਰਾਮੂ ਦੀ ਉਸ ਰੇਹੜੀ ਕੋਲ ਗਿਆ | ਐਨੇ ਨੂੰ ਰਾਮੂ ਵੀ ਰੇਹੜੀ ਲੈ ਆ ਗਿਆ | ਪਰ ਮਨ ਚ ਸੋਚ ਰਿਹਾ ਸੀ ਕਿ ਆਜ ਤੋ ਫਰੀ ਵਾਲੀ ਅੱਖੀ ਬੋਹਨੀ ਸੇ ਪਿਹਲੇ ਹੀ ਆ ਪਹੁੰਚੀ | ਪ੍ੰਤੂ ਉਸ ਤੋਂ ਉਲਟ ਹੋ ਗਿਆ | ਜਦੋਂ ਰਾਮੂ ਨੇ ਰੁਲਦੂ ਰਾਮ ਨੂੰ ਕਿਹਾ " ਰਾਮ ਰਾਮ ਸਾਬ ਠੀਕ-ਠਾਕ ਹੋ ਆਪ, ਆਜ ਦੋ ਤੀਨ ਦਿਨ ਕੇ ਬਾਦ ਅਕੇਲੇ , ਦੂਸਰੇ ਸਾਹਬ ਸਾਥ ਨਹੀਂ ਆਏ | ਕੀਤਨੇ ਅੰਡੇ ਕਾਟ ਦੂ ਸਾਹਬ " ? ਰੁਲਦੂ ਰਾਮ ਕਹਿੰਦਾ " ਨਹੀਂ ਨਹੀਂ ਰਾਮੂ ਅੱਜ ਆਂਡੇ ਨਈਂ ਖਾਣੇ , ਅੱਜ ਇੱਕ ਗੱਲ ਪੁੱਛਣੀ ਸੀ ਅਸੀਂ ਕਿੰਨੀ ਦੇਰ ਆਂਡੇ ਖਾ ਰਹੇ ਆਂ ਤੇ ਕਿੰਨੇ ਰੁਪਈਆਂ ਦੇ ਖਾਧੇ ਹੋਣਗੇ |
ਰਾਮੂ ਕਹਿੰਦਾ ਸਾਹਿਬ !! "ਅਰੇ ਸਾਹਿਬ ਕਿਆ ਪਤਾ ਲੇਕਿਨ ਯੇ ਪਤਾ ਹੈ ਅਕਤੂਬਰ ਮਹੀਨੇ 2 ਤਾਰੀਖ ਕੋ ਇਧਰ ਕਾਮ ਸ਼ੁਰੂ ਕੀਆ ਥਾ ਔਰ ਆਜ ਕੀਤਨੀ ਤਾਰੀਖ ਹੈ " | ਰੁਲਦੂ ਰਾਮ ਕਹਿੰਦਾ ਅੱਜ ਤਾਂ ਜਨਵਰੀ ਦੀ 28 ਤਰੀਖ ਹੈ |
ਰਾਮੂ ਕਹਿੰਦਾ ! "ਅਰੇ ਸਾਹਿਬ ਫਿਰ ਤੋਂ ਚਾਰ ਮਾਹੀਨੇ ਆਨੇ ਕੋ ਹੈ " | ਰੁਲਦੂ ਰਾਮ ਹਿਸਾਬ ਕਰਨ ਲੱਗਾ "ਫਿਰ ਰਾਮੂ ਚਾਰ ਮਹੀਨੇ ਮਤਲਵ 120 ਦਿਨ ਹਰ ਰੋਜ਼ ਕਦੇ ਛੇ ਕਦੇ ਸੱਤ ਵੀ ਅੱਠ ਵੀ ਖਾ ਜਾਂਦੇ ਸੀ | ਇੱਕ ਸੌ ਵੀਹ ਨਾਲ ਸੱਤ ਨੂੰ ਗੁਣਾ ਕਰੀਏ ਤਾਂ ਅੱਠ ਸੌ ਚਾਲੀ ਗੁਣਾ ਪ੍ਤੀ ਆਂਡਾ ਦਸ ਰੁਪਏ ਕੁਲ ਚਰਾਸੀ ਸੌ ਰੁਪਏ " | ਰਾਮੂ ਕਹਿੰਦਾ ! "ਅਰੇ ਸਾਹਿਬ ਆਜ ਹਿਸਾਬ ਕਿਊਂ ਕਰ ਰਹੇ ਹੋ ਆਪ ਸੇ ਕਿਸ ਨੇ ਮਾਂਗਾ ਹੈ" | ਰੁਲਦੂ ਰਾਮ ਕਹਿੰਦਾ ! 'ਰਾਮੂ ਹਿਸਾਬ ਤਾਂ ਇੱਕ ਨਾ ਇੱਕ ਦਿਨ ਕਿਸੇ ਨੂੰ ਤਾਂ ਦੇਣਾ ਪੈਦਾ ਐ' | ਰਾਮੂ ਕਹਿੰਦਾ 'ਅਰੇ ਸਾਹਿਬ ਮੈਂ ਕਬ ਹਿਸਾਬ ਮਾਂਗਤਾ ਹੂ'| ਰੁਲਦੂ ਰਾਮ ਕਹਿੰਦਾ ਰਾਮੂ ਕਦੇ "ਪਰਾਇਆ ਹੱਕ" ਨਹੀਂ ਖਾਣਾ ਚਾਹੀਦਾ ਇੱਕ ਨਾ ਇੱਕ ਦਿਨ ਕਿਸੇ ਦਾ ਖਾਧਾ "ਪਰਾਇਆ ਹੱਕ" ਦੇਣਾ ਪੈਂਦਾ ਐ ਫਿਰ ਰੇਸ਼ਮ ਸਿੰਘ ਵਾਲੀ ਸਾਰੀ ਵਾਰਤਾ ਸੁਣਾਈ | ਫਿਰ ਰਾਮੂ ਕਹਿੰਦਾ 'ਸੋ ਤੋਂ ਹੈ ਸਾਹਿਬ ਏਕ ਹਾਥ ਕਰ ਲੋ ਔਰ ਦੂਸਰੇ ਹਾਥ ਭਰ ਲੋ ' ਨਾਲ ਹੀ ਰੁਲਦੂ ਰਾਮ ਰਾਮੂ ਨੂੰ ਉਲਟਾਅ ਕੇ ਕਹਿੰਦਾ ਅਖੇ ਰੇਸ਼ਮ ਸਿੰਘ ਤਾਂ ਕੀਤੀਆਂ ਦੇ ਫਲ ਭਰੀ ਜਾਂਦਾ , ਮੈਂ ਨਈਂ ਚਾਹੁੰਦਾ ਕਿ ਮੈਂ ਵੀ ਭਰਾਂ (ਭੁੱਗਤਾ) ਆਪਣੀ ਪੈਂਟ ਦੀ ਜੇਬ ਚੋਂ ਚਰਾਸੀ ਸੌਂ ਰੁਪਏ ਧੱਕੇ ਨਾਲ ਰਾਮ ਨੂੰ ਫੜਾਕੇ ਕਹਿੰਦਾ ਅਖੇ "ਪਰਾਇਆ ਹੱਕ" ਖਾਣ ਵਾਲਾ ਇੱਕ ਨਾ ਇੱਕ ਦਿਨ ਜਰੂਰ ਭਰਦਾ ਐ ' ਮਾਫ ਕਰੀ ਰਾਮੂ ਕਹਿਕੇ ਵਾਪਸ ਆਪਣੇ ਘਰ ਚਲਾ ਗਿਆ | ਰਾਮੂ ਆਪਣੀ ਰੇੜੀ ਲਗਾਉਣ ਦਾ ਧਿਆਨ ਛੱਡ ਰੂਲਦੂ ਰਾਮ ਨੂੰ ਜਾਂਦੇ ਨੂੰ ਦੇਖ ਰਿਹਾ ਸੀ |
ਲੇਖਕ - ਬੀ. ਸਿੰਘ ਕੋਹਾਰ ( ਸੰਪਰਕ 98159-85980 )
ਪਿੰਡ ਤੇ ਡਾਕ: ਕੋਹਾਰਵਾਲਾ ( ਜਿਲਾਂ ਫਰੀਦਕੋਟ ) 151204
Comments
Post a Comment