Skip to main content

ਜਲੰਧਰ ''ਚ 18 ਫਰਵਰੀ ਸ਼ਾਮ ਤੋਂ ਲੈ ਕੇ ਚੋਣਾਂ ਦੇ ਦਿਨ ਤੱਕ ਰਹੇਗਾ ''ਡਰਾਈ ਡੇਅ'', ਡੀ. ਸੀ. ਨੇ ਦਿੱਤੇ ਹੁਕਮ।

ਜਲੰਧਰ ''ਚ 18 ਫਰਵਰੀ ਸ਼ਾਮ ਤੋਂ ਲੈ ਕੇ ਚੋਣਾਂ ਦੇ ਦਿਨ ਤੱਕ ਰਹੇਗਾ ''ਡਰਾਈ ਡੇਅ'', ਡੀ. ਸੀ. ਨੇ ਦਿੱਤੇ ਹੁਕਮ।

ਜਲੰਧਰ - 17 ਫਰਵਰੀ (ਗੁਰਦੀਪ ਸਿੰਘ ਹੋਠੀ, ਅਮਰਜੀਤ ਮੱਟੂ)

ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਨੂੰ ਲੈ ਕੇ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ 20 ਫਰਵਰੀ ਨੂੰ ਚੋਣਾਂ ਦੇ ਦਿਨ ਤੋਂ 48 ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ ਹੋ ਜਾਵੇਗਾ ਅਤੇ ਅਨੇਕਾਂ ਪ੍ਰੀ-ਪੋਲ ਹੁਕਮ ਲਾਗੂ ਹੋ ਜਾਣਗੇ। ਇਸ ਸਬੰਧੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਬੀਤੇ ਦਿਨ ਸਿਵਲ ਅਤੇ ਪੁਲਸ ਅਧਿਕਾਰੀਆਂ ਨੂੰ ਭਾਰਤੀ ਚੋਣ ਕਮਿਸ਼ਨ ਦੇ ਸਾਰੇ ਪ੍ਰੀ-ਪੋਲ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ 18 ਫਰਵਰੀ ਨੂੰ ਚੋਣ ਪ੍ਰਚਾਰ ਬੰਦ ਹੋ ਜਾਵੇਗਾ।ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅਧੀਨ ਆਉਂਦੇ ਸਾਰੇ 9 ਵਿਧਾਨ ਸਭਾ ਹਲਕਿਆਂ ਜਿਨ੍ਹਾਂ ਵਿਚ ਜਲੰਧਰ ਵੈਸਟ, ਨਾਰਥ, ਸੈਂਟਰਲ, ਕਰਤਾਰਪੁਰ, ਕੈਂਟ, ਨਕੋਦਰ, ਆਦਮਪੁਰ, ਫਿਲੌਰ, ਸ਼ਾਹਕੋਟ ਹਲਕੇ ਸ਼ਾਮਲ ਹਨ, ਵਿਚ ਵੱਖ-ਵੱਖ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਚੋਣ ਪ੍ਰਚਾਰ ਕਰ ਰਹੇ ਸਿਆਸੀ ਲੋਕਾਂ ਅਤੇ ਬਾਹਰੀ ਲੋਕਾਂ ਨੂੰ ਚੋਣ ਪ੍ਰਚਾਰ ਬੰਦ ਕਰ ਕੇ ਤੁਰੰਤ ਹਲਕਾ ਛੱਡ ਕੇ ਵਾਪਸ ਜਾਣ ਦੇ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਅਜਿਹੇ ਸਾਰੇ ਵਰਕਰ ਅਤੇ ਸਿਆਸੀ ਨੇਤਾ ਜੋ ਕਿਸੇ ਹਲਕੇ ਦੇ ਵੋਟਰ ਨਹੀਂ ਹਨ, ਚੋਣ ਪ੍ਰਚਾਰ ਦੀ ਸਮਾਂ-ਹੱਦ ਸਮਾਪਤ ਹੋਣ ਤੋਂ ਬਾਅਦ ਹਲਕੇ ਵਿਚ ਨਹੀਂ ਰਹਿ ਸਕਦੇ।ਡਿਪਟੀ ਕਮਿਸ਼ਨਰ ਨੇ ਸਾਰੀਆਂ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਕਿਹਾ ਕਿ ਉਹ ਬਾਹਰੀ ਲੋਕਾਂ ਨੂੰ ਚੋਣ ਕਮਿਸ਼ਨ ਦੇ ਹੁਕਮਾਂ ਤੋਂ ਜਾਣੂ ਕਰਵਾਉਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਧਿਕਾਰੀ ਨੇ 18 ਫਰਵਰੀ ਸ਼ਾਮ ਤੋਂ 48 ਘੰਟਿਆਂ ਤੋਂ ਇਲਾਵਾ ਵੋਟਿੰਗ ਦੇ ਦਿਨ ਨੂੰ ਡਰਾਈ ਡੇਅ ਐਲਾਨ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣਾਂ ਜੋ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਹੋਣਗੀਆਂ, ਜਦਕਿ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਜ਼ਿਲੇ ਵਿਚ ਸ਼ੁੱਕਰਵਾਰ ਸ਼ਾਮ ਤੋਂ ਚੋਣ ਪ੍ਰਚਾਰ ਬੰਦ ਹੋਣ ਤੋਂ ਲੈ ਕੇ ਵੋਟਿੰਗ ਪ੍ਰਕਿਰਿਆ ਪੂਰੀ ਹੋਣ ਤੱਕ ਜ਼ਿਲੇ ਵਿਚ 48 ਘੰਟਿਆਂ ਦਾ ਡਰਾਈ ਡੇ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 10 ਮਾਰਚ ਨੂੰ ਗਿਣਤੀ ਵਾਲੇ ਦਿਨ ਨੂੰ ਵੀ ਡਰਾਈ ਡੇਅ ਐਲਾਨਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹੁਕਮਾਂ ਤਹਿਤ ਜ਼ਿਲ੍ਹੇ ਦੇ ਹੋਟਲਾਂ, ਰੈਸਟੋਰੈਂਟ, ਬਾਰ ਜਾਂ ਹੋਰ ਦੁਕਾਨਾਂ ’ਤੇ ਸ਼ਰਾਬ ਦੀ ਵਿਕਰੀ ਅਤੇ ਸ਼ਰਾਬ ਪਿਲਾਉਣ ’ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ।ਸਿਵਲ ਅਤੇ ਪੁਲਸ ਪ੍ਰਸ਼ਾਸਨ ਗੈਸਟ ਹਾਊਸਾਂ ਅਤੇ ਕਮਿਊਨਿਟੀ ਹਾਲ ਦੀ ਚੈਕਿੰਗ ਕਰੇਗਾ :
ਡਿਪਟੀ ਕਮਿਸ਼ਨਰ ਨੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਸਿਵਲ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਗੈਸਟ ਹਾਊਸਾਂ ਵਿਚ ਰਹਿਣ ਵਾਲੇ ਲੋਕਾਂ ਦੇ ਰਿਕਾਰਡ ’ਤੇ ਨਜ਼ਰ ਰੱਖਣ ਦੇ ਨਿਰਦੇਸ਼ ਦੇਣ 'ਤੇ ਪੜਤਾਲ ਕਰਨ ਤੋਂ ਇਲਾਵਾ ਸਾਰੇ ਕਮਿਊਨਿਟੀ ਹਾਲਾਂ ਦੀ ਚੈਕਿੰਗ ਕੀਤੀ ਜਾਵੇਗੀ, ਜਿੱਥੇ ਬਾਹਰੀ ਵਿਅਕਤੀਆਂ ਅਤੇ ਸਿਆਸੀ ਵਰਕਰਾਂ ਨੂੰ ਰੱਖਿਆ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਲਕੇ ਦੇ ਬਾਹਰ ਦੇ ਵਾਹਨਾਂ ਦੀ ਆਵਾਜਾਈ ’ਤੇ ਨਜ਼ਰ ਰੱਖਣ ਲਈ ਹਰੇਕ ਹਲਕੇ ਦੀ ਹੱਦ ’ਤੇ ਚੈੱਕ ਪੋਸਟ ਸਥਾਪਿਤ ਕੀਤੀ ਜਾਵੇਗੀ। ਇਸ ਦੌਰਾਨ ਲੋਕਾਂ ਅਤੇ ਜਨ-ਸਮੂਹਾਂ ਦੀ ਪਛਾਣ ਨੂੰ ਲੈ ਕੇ ਵੀ ਵਿਸ਼ੇਸ਼ ਚੈਕਿੰਗ ਹੋਵੇਗੀ ਤਾਂ ਜੋ ਪਤਾ ਚੱਲ ਸਕੇ ਕਿ ਉਹ ਹਲਕੇ ਦੇ ਵੋਟਰ ਹਨ ਜਾਂ ਬਾਹਰੀ ਵਿਅਕਤੀ ਹਨ।

Comments

Popular posts from this blog

ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰਨ ਦਾ ਸੱਦਾ

ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰਨ ਦਾ ਸੱਦਾ  ਆਮ ਆਦਮੀ ਦੀ ਪੰਜਾਬ ਸਰਕਾਰ ਪਿਛਲੀਆਂ ਅਕਾਲੀ ਸਰਕਾਰ ਅਤੇ ਕਾਂਗਰਸ ਸਰਕਾਰਾਂ ਦੇ ਨਕਸ਼ੇ ਕਦਮ ਤੇ ਚੱਲਣ ਲੱਗ ਪਈ ਹੈ ਨਹੀਂ ਹੋ ਰਹੀ ਸੁਣਵਾਈ ਦਲਾਲ ਮੰਤਰੀਆਂ ਅਤੇ ਦਲਾਲ ਰੈਵਿਨਿਊ ਅਧਿਕਾਰੀਆਂ ਅਤੇ ਪੰਚਾਇਤ ਵਿਭਾਗ ਦੇ ਦਲਾਲ ਅਧਿਕਾਰੀ ਸਰਮਾਏਦਾਰ ਲੋਕਾਂ ਅਤੇ ਭੂ ਮਾਫੀਆ ਦੀ ਕਠਪੁਤਲੀ ਬਣੇ  ਬੀਜੇਪੀ ਐਸ ਸੀ ਮੋਰਚਾ ਜਲੰਧਰ ਨੋਰਥ ਦੇ ਪ੍ਰਧਾਨ ਭੁਪਿੰਦਰ ਸਿੰਘ  ਵੱਲੋਂ ਬੀਜੇਪੀ ਦੇ ਪੰਜਾਬ ਦੇ ਅਹੁਦੇਦਾਰ ਅਤੇ ਪੰਜਾਬ ਦੇ ਜ਼ਿਲੇ ਦੇ ਅਹੁਦੇਦਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੈਂ ਅਗਸਤ ਦੇ ਪਹਿਲੇ ਹਫਤੇ ਵਿੱਚ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਨੀ ਹੈ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣਾ ਜੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਖਿਲਾਫ ਪ੍ਰੈਸ ਕਾਨਫਰੰਸ ਚੰਡੀਗੜ੍ਹ ਵਿਚ ਕਰਨੀ ਹੈ ਆਪ ਸਭ ਨੂੰ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ  ਪੰਚਾਇਤ ਦੀਆਂ ਜ਼ਮੀਨਾਂ ਜੋ ਕਿ ਆਮ ਆਦਮੀ ਪਾਰਟੀ ਕਹਿੰਦੀ ਕੁਝ ਹੈ ਪਰ ਕਰਦੀ ਕੁਝ ਵੀ ਨਹੀਂ ਕਿਉਂਕਿ ਮੈਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ 2 ਬਾਰ ਮੁਹਾਲੀ ਮਿਲਕੇ ਆਇਆ ਹਾਂ 06/05/2022 ਨੂੰ ਅਤੇ ਦੋ ਵਾਰੀ ਜਲੰਧਰ ਮਿਲਿਆ ਮੰਤਰੀ ਜੀ ਨੇ ਸਿਰਫ ਮੈਨੂੰ ਇਨਸਾਫ ਦਿਵਾਉਣ ਦੇ ਨਾਮ ਤੇ ਗੁਮਰਾਹ ਕੀਤਾ ਇਹ ਹਾਲ ਹੈ ਆਮ ਆਦਮੀ ਪਾਰਟੀ ਦੇ ਮੰਤਰੀਆਂ ਦਾ 10 ਮਈ 2023 ਦੀਆਂ ਜੀਮਨੀ ਚੋਣਾਂ ਦੇ ਟਾਇਮ ਧਾਲੀਵਾਲ ਜੀ ਆਦਮਪ...

ਅਸੀਂ ਧੰਨਵਾਦੀ ਹਾਂ ਜਿਹੜੇ ਲੋਕ ਫਿਰੋਜ਼ਪੁਰ ਰੈਲੀ ਵਿੱਚ ਪਹੁੰਚੇ 60 ਬੱਸਾਂ ਅਤੇ 70 ਕਾਰਾਂ ਦਾ ਕਾਫਲਾ ਹਲਕਾ ਕੈਂਟ ਵੱਲੋਂ ਗਿਆ : ਮੱਕੜ

ਅਸੀਂ ਧੰਨਵਾਦੀ ਹਾਂ ਜਿਹੜੇ ਲੋਕ ਕੱਲ ਫਿਰੋਜ਼ਪੁਰ ਰੈਲੀ ਦੇ ਵਿੱਚ ਪਹੁੰਚੇ 60 ਬੱਸਾਂ ਅਤੇ 70 ਕਾਰ  ਦਾ ਕਾਫਲਾ ਹਲਕਾ ਕੈਂਟ ਵੱਲੋਂ ਗਿਆ  ਜਿਨੀ ਸੰਗਤ ਗਈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ  ਰਾਸਤੇ ਵਿੱਚ ਬਹੁਤ ਸਾਰੀਆਂ ਬੱਸਾਂ ਕਾਰਾਂ ਪੁਲਸ ਦੀ ਮਿਲੀ ਭੁਗਤ ਨਾਲ ਰੋਕੀਆ ਗਈਆਂ  ਜਿਸਦੇ ਕਾਰਨ ਬਹੁਤ ਵੱਡਾ ਧੱਕਾ ਹੋਇਆ ਹੈ। ਅਸੀਂ ਨਿੰਦਿਆ ਕਰਦੇ ਹਾਂ ਪੰਜਾਬ ਸਰਕਾਰ ਦੀ ਜਿਨਾਂ ਨੇ ਮਨ ਘਾੜਤ ਕਹਾਣੀਆ  ਬਣਾ ਕੇ ਚੂਠੇ ਕਿਸਾਨ ਖੜੇ ਕਰ ਕੇ ਰਸਤਾ ਬੰਦ ਕੀਤਾ ।   20 ਮਿੰਟ ਪ੍ਰਧਾਨ ਮੰਤਰੀ ਨੂੰ ਰੋਡ ਤੇ ਖਲੋਣਾ ਪਿਆ। ਏਹ ਬਹੁਤ ਵੱਡਾ ਜਿਹੜਾ ਸਕਿਓਰਿਟੀ ਪ੍ਰੋਟੋਕਾਲ ਹੈ ਜਿਸ ਨੂੰ ਨਹੀਂ ਹੋਣ ਦਿੱਤਾ । ਸਰਬਜੀਤ ਸਿੰਘ ਮੱਕੜ ਨੇ ਕਿਹਾ ਕਿ ਏਸ ਸਰਕਾਰ ਤੇ ਸਾਜਿਸ਼ ਰਚਣ ਦਾ ਐਕਸ਼ਨ ਹੋਣਾ ਚਾਹੀਦਾ  ਹੈ।  ਲੱਖਾਂ ਦੀ ਗਿਣਤੀ ਵਿਚ ਲੋਕਾਂ ਨੂੰ ਰੋਕਿਆ ਗਿਆ ਜਿਹੜੇ ਬੱਸਾਂ ਕਾਰਾ ਵਿੱਚ ਫਿਰੋਜ਼ਪੁਰ ਆਹ ਰਹੇ ਸੀ।  ਏਸ ਦੇ ਬਾਵਜੂਦ ਵੀ ਲੋਕ ਰੈਲੀ ਤੇ ਪਹੁੰਚ ਗਏ ਸਨ । ਅਸੀਂ ਨਰਿੰਦਰ ਮੋਦੀ ਜੀ ਤੇ ਉਹਨਾਂ ਦੀ ਟੀਮ ਦੇ ਧੰਨਵਾਦੀ ਹਾਂ। ਜਿਨ੍ਹਾਂ ਨੇ ਹੈਲੀਕਾਪਟਰ ਰਾਹੀਂ  ਆਉਣਾ ਸੀ  ਮੌਸਮ ਦੀ ਖਰਾਬੀ ਕਰ ਕੇ ਹੈਲੀਕਾਪਟਰ ਵਿਚ ਵਿਘਨ ਪੈ ਗਿਆ। ਉਹਨਾਂ ਨੇ ਪ੍ਰਾਈਵੇਟ ਕਾਰ ਵਿਚ ਆਉਣ ਵਾਸਤੇ ਆਪਣੇ ਕਾਫਲੇ ਦਾ ਪ੍ਰਬੰਧ ਕੀਤਾ ਅਤੇ ਜਿਸ ਤਰੀਕੇ ਨਾਲ  ਕਾਂਗਰਸ ਪਾਰਟੀ ਚਾਹੁੰਦੀ ਸੀ ਓਸ ਹੀ ਤਰ...

भगवान श्री परशुरामजी के जन्मोत्सव और अक्षय तृतीया की हार्दिक शुभकामनाएं S D P News

श्री ब्राह्मण सभा पंजीकृत एकता नगर, भगवान परशुराम भवन होशियारपुर गत वर्षो की परंपरा को जारी रखते हुए प्रधान मधुसूदन कालिया की अध्यक्षता में अक्षय तृतीया के दिन भगवान श्री परशुराम जन्मोत्सव महोत्सव के शुभ अवसर पर संपूर्ण विश्व की मंगल कामना करते हुए मुख्य यजमान पंडित डॉ बी.के कपिला और श्रीमती राकेश कपिला सब परिवार अग्निहोत्र करते हुए हवन यज्ञ पंडित गुरुदेव प्रसाद जी द्वारा संपूर्ण करवाया गया!  पंडित अनुराग कालिया ने बताया कि भगवान विष्णु जी के छठें अवतार,  ऋषि जमदग्नि जी और माता रेणुका जी के पुत्र भगवान श्री परशुराम जी का जयंती महोत्सव दिनांक 03 मई 2022 दिन मंगलवार को हर्षोल्लास से मनाया गया !! पंडित गुरुदेव प्रसाद ने बताया कि श्री हनुमान जी की तरह भगवान परशुराम जी को भी चिरंजीव होने का आशीर्वाद प्राप्त है, अक्षय तृतीया के दिन जन्म लेने के कारण ही भगवान परशुराम जी की शक्ति भी अक्षय थी और भगवान परशुराम जी भगवान शिव और भगवान विष्णु के संयुक्त अवतार माने जाते हैं , इस दिन दान करने से अक्षय फल की प्राप्ति होती है और हम जो पूजा पाठ करते हैं उसका अ...