ਜੱਸ ਮੋਰਿੰਡਾ ਆਪਣਾ ਨਵਾਂ ਗੀਤ “ ਇੰਟਰੋ” ਲੈ ਕੇ ਪੰਜਾਬੀ ਸਰੋਤਿਆਂ ਦੇ ਰੂਬਰੂ !
ਮਨਦੀਪ ਭੰਡਾਲ( ਲੰਡਨ) ਇਟਲੀ ਨਿਵਾਸੀ ਜੱਸ ਮੋਰਿੰਡਾ ਆਪਣਾ ਨਵਾਂ ਪੰਜਾਬੀ ਗੀਤ “ ਇੰਟਰੋ” ਲੈ ਕੇ ਬਹੁਤ ਜਲਦ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰੀ ਲਾਉਣ ਆ ਰਹੇ ਹਨ । ਉਮੀਦ ਕਰਦੇ ਹਾਂ ਕਿ ਜਿੰਨਾ ਪਿਆਰ ਉਹਨਾਂ ਦੇ ਪਹਿਲੇ ਗੀਤਾਂ ਨੂੰ ਦਿੱਤਾ ਗਿਆ ਹੈ ਇਸ ਵਾਰ ਇਸ ਗੀਤ ਨੂੰ ਵੀ ਉਸ ਤੋਂ ਵੱਧ ਪਿਆਰ ਬਖ਼ਸ਼ਿਆ ਜਾਵੇਗਾ । ਜ਼ਿਕਰਯੋਗ ਹੈ ਕਿ ਜੱਸ ਮੋਰਿੰਡਾ ਦੇ ਪਹਿਲੇ ਗੀਤ ‘ਇਟਲੀ ਦੀ ਬੌਰਨ ‘ ਅਤੇ ‘ਉਸਤਾਦ’ ਨੂੰ ਵੀ ਬੇਹੱਦ ਪਸੰਦ ਕੀਤਾ ਗਿਆ ਸੀ । ਫੇਮ ਵਾਈਵਜ਼ ਦੀ ਇਸ ਖ਼ੂਬਸੂਰਤ ਪੇਸ਼ਕਸ਼ ਨੂੰ ਜੱਸ ਮੋਰਿੰਡਾ ਨੇ ਖ਼ੁਦ ਆਪਣੀਆਂ ਸੰਗੀਤਕ ਸੁਰਾਂ ਨਾਲ ਸ਼ਿੰਗਾਰਿਆ ਹੈ ਅਤੇ ਇਸ ਗੀਤ ਦੇ ਬੋਲ ਲੱਕੀ ਅਟਵਾਲ ਦੇ ਲਿਖੇ ਹੋਏ ਹਨ ।
Comments
Post a Comment