ਜਿਸ ਦੀ ਕੋਈ ਉਮੀਦ ਨਹੀਂ ਓਸ ਦੀ ਹੈ ਆਖਰੀ ਉਮੀਦ ਵੈਲਫੇਅਰ ਸੋਸਾਇਟੀ
ਕਰੋਨਾ ਦੀ ਬੀਮਾਰੀ ਦਾ ਨਾਮ ਸੁਣਦੇ ਹੀ ਜਿੱਥੇ ਲੋਕ ਅਪਣੇ ਖੂਨ ਦੇ ਰਿਸ਼ਤੇ ਨੂੰ ਵੀ ਪਾਣੀ ਕਰ ਦਿੰਦੇ ਹਨ ਓਥੇ ਹੀ ਅਪਣੀ ਜਾਣ ਦੀ ਬਿਨਾਂ ਪ੍ਰਵਾਹ ਕੀਤੇ ਕਰੋਨਾ ਨਾਲ ਹੋਈਆਂ ਮੌਤਾਂ ਦੀ ਸਰਕਾਰ ਦੀ ਨਿਸ਼ਕਾਮ ਸੇਵਾ ਨਿਭਾਉਣ ਲਈ ਆਖਰੀ ਉਮੀਦ ਸੰਸਥਾ ਲੋਕਾਂ ਦੀ ਆਖਰੀ ਉਮੀਦ ਬਣ ਕੇ ਪਿਛਲੇ ਕਾਫੀ ਸਮੇਂ ਤੋਂ ਅੱਗੇ ਆਈ ਹੋਈ ਹੈ l
ਅੱਜ ਫਿਰ ਜਲੰਧਰ ਵਿੱਚ ਕਰੋਨਾ ਨੇ ਦੋਬਾਰਾ ਦਸਤਕ ਦਿੱਤੀ. ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਸੰਸਥਾ ਵਲੋਂ ਸਸਕਾਰ ਦੀ ਸੇਵਾ ਨਿਭਾਈ ਗਈ l
ਜਿਥੇ ਸੰਸਥਾ ਵਲੋਂ ਕਰੋਨਾ ਨਾਲ ਹੋਈਆਂ 703 ਮੋਤਾ ਸਸਕਾਰ ਦੀ ਸੇਵਾ ਹੁਣ ਤੱਕ ਨਿਭਾਈ ਗਈ.
ਓਥੇ ਹੀ ਮੁੱਖ ਦਫਤਰ ਬਸਤੀ ਸ਼ੇਖ ਰੋਡ ਸਥਿਤ ਬੈਂਕ ਆਫ ਬੱਡੋਦਾ ਬਿਲਡਿੰਗ ਨੇੜੇ babrik chowk ਜਲੰਧਰ ਵਿੱਖੇ 11 ਰੁਪਏ ਵਿਚ ਰੋਟੀ ਕਪੜੇ ਦਵਾਈ ਅਤੇ abulance ਸੇਵਾ ਲੋੜਵੰਦਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ I
ਜਿਸ ਵਿੱਚ ਸਾਰੇ voluonteers ਮਿਲ ਕੇ ਜਾਤ ਪਾਤ ਅਤੇ ਧਰਮ ਨੂੰ ਪਿੱਛੇ ਛੱਡ ਇਨਸਾਨੀਅਤ ਦੀ ਮਿਸਾਲ ਕਾਇਮ ਕਰ ਰਹੇ ਹਨ l
ਆਖਰੀ ਉਮੀਦ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਨੇ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਕਿ ਇਸ ਕਰੋਨਾ ਦੀ ਤੀਸਰੀ ਲਹਿਰ ਨਾਲ ਲੜ ਕੇ ਅਤੇ ਸਰਕਾਰ ਵਲੋ ਦਿਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰ ਕੇ ਹੀ ਕਰੋਨਾ ਨੂੰ ਭਜਾਇਆ ਜਾ ਸਕਦਾ ਹੈl
ਅਪਣਾ ਅਤੇ ਅਪਣੇ ਪਰਿਵਾਰ ਦਾ ਧਿਆਨ ਰੱਖੋ ਤਾਂ ਹੀ ਅਸੀਂ ਅਪਣੇ ਸਮਾਜ ਨੂੰ ਅਪਣੇ ਪੰਜਾਬ ਨੂੰ ਬਚਾ ਪਾਵਾਂਗੇ l
ਸੰਸਥਾ ਨੂੰ ਕਿਸੇ ਵੀ ਤਰ੍ਹਾਂ ਦੀ ਸੇਵਾ ਦੇਣ ਅਤੇ ਲੇਨ ਲਈ ਇਹਨਾਂ ਨੰਬਰਾਂ ਤੇ ਸੰਪਰਕ ਕਰੋ ਜੀ 9115560161, 62, 63, 64, 65.
Comments
Post a Comment