ਪਿੰਡ ਕਿਸ਼ਨਗੜ੍ਹ ਵਿਖੇ ਆਮ ਆਦਮੀ ਪਾਰਟੀ ਦੀ ਹੋਈ ਮੀਟਿੰਗ।
ਜਲੰਧਰ -: ਆਮ ਆਦਮੀ ਪਾਰਟੀ ਆਦਮਪੁਰ ਵਲੋ ਪਿੰਡ ਕਿਸ਼ਨਗਡ਼੍ਹ ਵਿਖੇ ਸੁਖਦੇਵ ਸਿੰਘ ਪ੍ਰਜਾਪਤ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ ਆਮ ਆਦਮੀ ਪਾਰਟੀ ਆਦਮਪੁਰ ਹਲਕਾ ਦੇ ਉਮੀਦਵਾਰ ਜੀਤ ਲਾਲ ਭੱਟੀ, ਗੁਰਵਿੰਦਰ ਸਿੰਘ ਸੱਗਰਾਂਵਾਲੀ ਪ੍ਰਧਾਨ ਕਿਸਾਨ ਵਿੰਗ ਪੰਜਾਬ, ਗੁਰਨਾਮ ਸਿੰਘ ਹਲਕਾ ਯੂਥ ਵਿੰਗ ਪ੍ਰਧਾਨ, ਭੁਪਿੰਦਰ ਸਿੰਘ ਸਰਕਲ ਇੰਚਾਰਜ, ਪ੍ਰਦੀਪ ਸਿੰਘ ਡਿਸਟ੍ਰਿਕ ਯੂਨਿਟ ਬੁੱਧੀਜੀਵ ਵਿੰਗ, ਸਤਨਾਮ ਸਿੰਘ ਟਾਂਡੀ ਕਿਸਾਨ ਵਿੰਗ ਪੰਜਾਬ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਪ੍ਰਜਾਪਤ ਨੇ ਦੱਸਿਆ ਕਿ ਉਹ ਜਲਦ ਹੀ ਬਦਲਾਵ ਦੀ ਨੀਤੀ ਨੂੰ ਲੈ ਕੇ ਕਿਸ਼ਨਗੜ੍ਹ ਦੇ ਕਈ ਪਰਿਵਾਰਾਂ ਦੇ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਪਿਛਲੇ 72 ਸਾਲਾਂ ਤੋਂ ਰਵਾਇਤੀ ਪਾਰਟੀਆਂ ਨੇ ਲਾਰਿਆਂ ਅਤੇ ਝੂਠੇ ਵਾਅਦਿਆਂ ਤੋਂ ਇਲਾਵਾ ਕੁਝ ਵੀ ਨਹੀਂ ਕੀਤਾ। ਪੜ੍ਹੇ ਲਿਖੇ ਨੌਜਵਾਨ ਲਡ਼ਕੇ ਲਡ਼ਕੀਆਂ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ। ਸਿੱਖਿਆ ਅਤੇ ਸਿਹਤ ਸੰਬੰਧੀ ਕੋਈ ਵੀ ਵੱਡੇ ਉਪਰਾਲੇ ਨਹੀਂ ਕੀਤੇ ਗਏ ਅਤੇ ਨਾ ਹੀ ਇਨ੍ਹਾਂ ਰਵਾਇਤੀ ਪਾਰਟੀਆਂ ਕੋਲੋਂ ਪੰਜਾਬ ਦੇ ਪਿੰਡਾਂ ਵਿੱਚੋਂ ਨਸ਼ਾ ਖ਼ਤਮ ਕੀਤਾ ਗਿਆ। ਹੁਣ ਅਸੀਂ ਇਸ ਵਾਰ ਬਦਲਾਅ ਦੀ ਨੀਤੀ ਨੂੰ ਲੈ ਕੇ ਸ੍ਰੀ ਅਰਵਿੰਦ ਕੇਜਰੀਵਾਲ ਜੀ ਤੇ ਭਰੋਸਾ ਰੱਖਦੇ ਹਾਂ ਕਿ ਉਹ ਉੱਚ ਸਿੱਖਿਆ,ਵਧੀਆ ਸਿਹਤ ਸਬੰਧੀ ਸਹੂਲਤਾਂ,ਅਤੇ ਨਾਲ ਹੀ ਪੰਜਾਬ ਦੇ ਪਿੰਡਾਂ ਵਿੱਚੋਂ ਨਸ਼ਾ ਮੁਕਤ ਕਰਨਗੇ। ਇਸ ਮੌਕੇ ਲਖਵਿੰਦਰ ਕੌਰ ਪੰਚ,ਸੁਖਦੇਵ ਸਿੰਘ ਪ੍ਰਜਾਪਤ, ਗੁਰਮੇਲ ਸਿੰਘ,ਤਰਸੇਮ ਲਾਲ ਜੋਗੀ ਬਾਬਾ, ਰਾਜ ਕਪੂਰ, ਅਵਜਿੰਦਰ ਕੈਂਥ, ਦੀਪਕ ਕਾਲੂ, ਸਮੀਰ ਗਾਂਧੀ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
Comments
Post a Comment