ਚੋਣ ਜਾਬਤਾ ਲੱਗਣ ਤੋਂ ਪਹਿਲਾਂ ਕਾਂਗਰਸੀ ਆਗੂਆਂ ਵਲੋਂ ਆਦਮਪੁਰ ਦੇ ਪਿੰਡਾਂ ਵਿੱਚ ਵੰਡੇ ਵਿਕਾਸ ਦੇ ਚੈਕਾ ਦਾ ਝੂਠ ਆਇਆਂ ਸਾਹਮਣੇ
ਚੋਣ ਜਾਬਤਾ ਲੱਗਣ ਤੋਂ ਪਹਿਲਾਂ ਕਾਂਗਰਸੀ ਆਗੂਆਂ ਵਲੋਂ ਆਦਮਪੁਰ ਦੇ ਪਿੰਡਾਂ ਵਿੱਚ ਵੰਡੇ ਵਿਕਾਸ ਦੇ ਚੈਕਾ ਦਾ ਝੂਠ ਆਇਆਂ ਸਾਹਮਣੇ
ਆਦਮਪੁਰ: 13 ਜਨਵਰੀ 2022
ਪਿੰਡ ਕਾਲਰਾ ਦੇ ਸਰਪੰਚ ਹਰਮਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਪਿੰਡ ਨੂੰ 5 ਸਾਲ ਵਿੱਚ 2 ਲੱਖ 80 ਹਜ਼ਾਰ ਦੀ ਹੀ ਗਰਾਂਟ ਮਿਲੀ ਹੈ ਉਹ ਵੀ ਕੇਂਦਰ ਸਰਕਾਰ ਦੀ ਸਕੀਮ ਤਹਿਤ ਅਤੇ ਕਾਂਗਰਸ ਵਲੋਂ ਪੰਜਾ ਸਾਲਾਂ ਵਿੱਚ ਸਾਡੇ ਪਿੰਡਾ ਨੂੰ ਕੋਈ ਵੀ ਵਿਕਾਸ ਕਾਰਜਾਂ ਲਈ ਕਾਂਗਰਸ ਸਰਕਾਰ ਨੇ ਹੋਰ ਗਰਾਂਟ ਨਹੀਂ ਦਿੱਤੀ ,ਅਤੇ ਹੁਣ ਜਦੋਂ ਸਰਕਾਰ ਅਪਣੇ ਅਖ਼ੀਰਲੇ ਸਾਹਾ ਤੇ ਸੀ ਤੇ ਸਾਨੂੰ ਜੋਂ ਚੈਕ ਦਿੱਤੇ ਉਹ ਵੀ ਚੋਣ ਜਾਬਤਾ ਲੱਗਣ ਕਰਕੇ ਕੈਸ਼ ਹੀ ਨਹੀਂ ਹੋਏ l
ਕਾਂਗਰਸ ਸਰਕਾਰ ਨੇ ਆਪਣੇ ਰਾਜ ਵਿੱਚ ਪਿੰਡਾਂ ਦਾ ਕੋਈ ਵੀ ਵਿਕਾਸ ਨਹੀਂ ਕੀਤਾ l
ਦੂਜੇ ਪਾਸੇ ਪਿੰਡ ਡਰੋਲੀ ਦੇ ਸਰਪੰਚ ਰਛਪਾਲ ਸਿੰਘ ਨੇ ਵੀ ਕਾਂਗਰਸ ਸਰਕਾਰ ਦੇ ਝੂਠ ਦਾ ਭਾਂਡਾ ਭੰਨਿਆ ਕਿਹਾ ਕੀ ਸਾਨੂੰ ਦਿਤੇ ਵਿਕਾਸ ਕਾਰਜਾਂ ਲਈ ਚੈੱਕ ਜੋਂ ਬੈਂਕ ਵਿੱਚ ਕੈਸ ਨਹੀ ਹੋ ਰਹੇ ਕਿਉਂ ਕਿ ਚੋਣ ਜਾਬਤਾ ਲਾਗੂ ਹੋ ਚੁੱਕਾ ਹੈ l
ਸਰਕਾਰ ਨੇ ਜਿਥੇ ਪੰਜਾਬ ਦੀ ਜਨਤਾ ਨਾਲ ਝੂਠੇ ਵਾਦੇ ਕਰਕੇ ਪੂਰੇ ਨਹੀਂ ਕੀਤੇ ਉਥੇ ਹੀ ਪਿੰਡਾਂ ਦੇ ਸਰਪੰਚ ਵੀ ਕਾਂਗਰਸ ਦੇ ਧੋਖੇ ਦਾ ਸ਼ਿਕਾਰ ਹੋਏ ਹਨ l ਇਸ ਦੌਰਾਨ ਉਹਨਾਂ ਨਾਲ ਜਥੇਦਾਰ ਮਨੋਹਰ ਸਿੰਘ ਡਰੋਲੀ, ਸਰਪੰਚ ਰਸ਼ਪਾਲ ਸਿੰਘ ਡਰੋਲੀ, ਗੁਰਦੀਪ ਸਿੰਘ ਪੰਚ, ਰਾਜਾ ਡਰੋਲੀ ਖੁਰਦ ਅਤੇ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਮੌਜੂਦ ਸਨ l
Comments
Post a Comment