ਅਮਿਟ ਪੈੜ੍ਹਾਂ ਛੱਡਦਾ ਸੰਪੂਰਨ ਹੋਇਆ ਵੈਬੀਨਾਰ
ਜਗਤ ਪੰਜਾਬੀ ਸਭਾ ਨੇ 23 ਜਨਵਰੀ 2022 ਐਤਵਾਰ ਨੂੰ ਕ਼ਾਇਦਾ-ਏ -ਨੂਰ ਉਪਰ ਵੈਬੀਨਾਰ ਕਰਵਾਇਆ I ਇਸ ਵੈਬੀਨਾਰ ਦੇ ਸੰਚਾਲਕ ਦੀ ਭੂਮਿਕਾ ਸਰਦਾਰ ਸਰਦੂਲ ਸਿੰਘ ਥਿਆੜਾ ਨੇ ਬਾਖੂਬੀ ਨਿਭਾਈ ਇਸ ਵੈਬੀਨਾਰ ਦੇ ਮੁਖ ਮਹਿਮਾਨ ਸਰਦਾਰ ਚਰਨਜੀਤ ਸਿੰਘ ਬਾਠ ਕੈਲੀਫੋਰਨੀਆ ਸਨ I ਜੋਗਿੰਦਰ ਸਿੰਘ ਬਾਜਵਾ, ਸੁਰਿੰਦਰ ਸਿੰਘ ਚੱਡਾ ਪਟਿਆਲਾ ਤੇ ਰਣਜੀਤ ਸਿੰਘ ਇੰਗਲੈਂਡ ਖਾਸ ਮਹਿਮਾਨ ਸਨ I ਇਸ ਵੈਬੀਨਾਰ ਦੇ ਬੁਲਾਰੇ : - ਸਰਦਾਰ ਕਰਨ ਅਜਾਇਬ ਸਿੰਘ ਸੰਘਾ, ਡਾਕਟਰ ਰਾਜਿੰਦਰ ਸਿੰਘ ਪ੍ਰਿੰਸੀਪਲ ਪਟਿਆਲਾ , ਦਲਬੀਰ ਕੌਰ ਇੰਗਲੈਂਡ, ਡਾਕਟਰ ਸਤਿੰਦਰ ਕੌਰ ਕਾਹਲੋਂ , ਅਮਰੀਕ ਸਿੰਘ ਗੋਗਨਾ ਕੈਨੇਡਾ , ਪਿਸ਼ੌਰਾ ਸਿੰਘ ਢਿੱਲੋਂ ਕੈਲੀਫੋਰਨੀਆ , ਅਰਵਿੰਦਰ ਸਿੰਘ ਢਿੱਲੋਂ ਨਾਭਾ , ਪ੍ਰਿੰਸੀਪਲ ਬੇਅੰਤ ਕੌਰ ਸਾਹੀ, ਸੁੰਦਰਪਾਲ ਰਾਜਾਸਾਂਸੀ ਆਦਿ ਸਨ I ਸਰਦਾਰ ਦਲਬੀਰ ਸਿੰਘ ਕਥੂਰੀਆ ਪ੍ਰਧਾਨ ਜਗਤ ਪੰਜਾਬੀ ਸਭਾ ਨੇ ਸਭ ਨੂੰ ਜੀ ਆਇਆ ਕਿਹਾ ਤੇ ਸਭਾ ਬਾਰੇ ਜਾਣਕਾਰੀ ਦਿਤੀ I I ਬੁਲਾਰਿਆਂ ਨੇ ਮਹਾਰਾਜਾ ਰਣਜੀਤ ਸਿੰਘ ਬਾਰੇ ਅਤੇ ਮਹਾਰਾਜਾ ਵਲੋਂ ਤਿਆਰ ਕੀਤੇ ਕ਼ਾਇਦਾ ਏ ਨੂਰ ਬਾਰੇ ਖੋਜ ਭਰਪੂਰ ਜਾਣਕਾਰੀ ਸਾਂਝੀ ਕੀਤੀ I
ਡਾਕਟਰ ਅਜੈਬ ਸਿੰਘ ਚੱਠਾ ਚੇਅਰਮੈਨ ਜਗਤ ਪੰਜਾਬੀ ਸਭਾ ਨੇ ਸਭਾ ਵਲੋਂ ਤਿਆਰ ਕੀਤੇ ਜਾ ਰਹੇ ਕ਼ਾਇਦਾ ਏ ਨੂਰ ਬਾਰੇ ਜਾਣਕਾਰੀ ਦਿਤੀ
ਅਜੋਕੇ ਸਮੇਂ ਦੀ ਲੋੜ ਨੂੰ ਸਮਝਦੇ ਹੋਏ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਪੈੜਾਂ ਤੇ ਚੱਲਦੇ ਹੋਏ “ ਕਾਇਦਾ-ਏ ਨੂਰ 21ਵੀਂ ਸਦੀ” ਤਿਆਰ ਕਰਵਾਇਆ ।
ਇਸ ਕਾਇਦੇ ਤੋਂ ਬਹੁਤ ਸਾਰੇ ਪੰਜਾਬੀ ਲਾਹਾ ਲੈਣਗੇ ਕਿਉਂਕਿ “ਕਾਇਦਾ -ਏ -ਨੂਰ” ਬਾਲ ਸਾਹਿਤ ਦੇ ਨਾਲ-ਨਾਲ ਗਿਆਨ ਦਾ ਸਾਗਰ ਵੀ ਹੈ।
ਕਾਇਦਾ-ਏ-ਨੂਰ ਨੂੰ ਪੜ੍ਵਨ ਨਾਲ ਹਰੇਕ ਪੰਜਾਬੀ ਗੁਰਮੁਖੀ, ਸ਼ਾਹਮੁਖੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਗਿਆਨ ਤੋਂ ਇਲਾਵਾ ਬੋਲਚਾਲ, ਆਮ ਗਿਆਨ ਅਤੇ ਗਣਿਤ ਦੇ ਗਿਆਨ ਵਿੱਚ ਵੀ ਵਾਧਾ ਕਰ ਸਕਣਗੇ।
“ ਕਾਇਦਾ-ਏ- ਨੂਰ 21ਵੀਂ ਸਦੀ” ਵਿੱਚ ਗੁਰਮੁਖੀ, ਸ਼ਾਹਮੁਖੀ, ਅੰਗਰੇਜ਼ੀ ਅਤੇ ਹਿੰਦੀ ਦੀ ਵਰਣਮਾਲਾ ਹੈ। ਇਸ ਲਈ ਇੰਨਾਂ ਭਾਸ਼ਾਵਾਂ ਦੀ ਲਿਪੀ ਸਿੱਖਣ ਨਾਲ ਇਹਨਾਂ ਵਿੱਚ ਮੁਹਾਰਤ ਹਾਸਿਲ ਕਰਨਾ ਬਹੁਤ ਅਸਾਨ ਹੋ ਜਾਵੇਗਾ।
ਸੰਸਥਾ ਨੂੰ ਪੂਰਾ ਵਿਸ਼ਵਾਸ ਹੈ ਕਿ ਕਾਇਦਾ-ਏ-ਨੂਰ ਦੇ ਗਿਆਨ ਦਾ ਹਰ ਇੱਕ ਵਿਅਕਤੀ ਦਾ ਚਰਿੱਤਰ ਨਿਖਾਰਨ ਵਿੱਚ ਲਾਹੇਵੰਦ ਯੋਗਦਾਨ ਹੋਵੇਗਾ।
ਮਾਂ-ਬੋਲੀ ਸਿੱਖਣੀ ਸੱਭ ਤੋਂ ਸੋਖੀ ਹੈ ਅਤੇ ਗਿਆਨ ਵੀ ਮਾਂ-ਬੋਲੀ ਰਾਹੀਂ ਛੇਤੀ ਤੇ ਸੌਖਾ ਸਿੱਖਿਆਂ ਜਾ ਸਕਦਾ ਹੈ I ਅੱਜ ਦੇ ਜ਼ਮਾਨੇ ਵਿਚ ਇਕ ਭਾਸ਼ਾ ਨਾਲ ਗੁਜ਼ਾਰਾ ਨਹੀਂ ਹੁੰਦਾ ਸਗੋਂ ਹੋਰ ਭਾਸ਼ਾਵਾਂ ਨੂੰ ਵੀ ਸਿੱਖਣਾ ਚਾਹੀਦਾ ਹੈ, ਜਿਸ ਨੂੰ ਮਾਂ-ਬੋਲੀ ਚੰਗੀ ਤਰ੍ਹਾਂ ਆਉਂਦੀ ਹੈ , ਉਸ ਨੂੰ ਹੋਰ ਭਾਸ਼ਾਵਾਂ ਵੀ ਸੋਖੀਆਂ ਅਤੇ ਛੇਤੀ ਆ ਜਾਂਦੀਆਂ ਹਨ I ਜਗਤ ਪੰਜਾਬੀ ਸਭਾ ਵਲੋਂ “ ਕ਼ਾਇਦਾ ਏ ਨੂਰ 21ਵੀ ਸਦੀ “ ਬਾਰੇ ਇਮਤਿਹਾਨ 20 ਨਵੰਬਰ 2022 ਨੂੰ ਹੋਵੇਗਾ I ਜੇਤੂਆਂ ਨੂੰ ਨਗਦ ਇਨਾਮ ਦਿਤੇ ਜਾਣਗੇ I ਡਾਕਟਰ ਰਮਨੀ ਬਤਰਾ ਨੇ ਸਾਰੇ ਮਹਿਮਾਨਾ ਤੇ ਬੁਲਾਰਿਆਂ ਡਾ ਧੰਨਵਾਦ ਕੀਤਾ I
ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ, ਪ੍ਰਧਾਨ ਦਲਬੀਰ ਸਿੰਘ ਕਥੂਰੀਆ, ਖ਼ਜ਼ਾਨਚੀ- ਸੰਤੋਖ ਸਿੰਘ ਸੰਧੂ, ਸਰਦੂਲ ਸਿੰਘ ਥਿਆੜਾ, ਸੈਕਟਰੀ-ਅਰਵਿੰਦਰ ਢਿੱਲੋਂ, ਡਾ: ਰਮਨੀ ਬੱਤਰਾ, ਪ੍ਰਧਾਨ ਪੱਬਪਾ, ਡਾ: ਐਸ. ਐਸ ਗਿੱਲ ਸਰਪ੍ਰਸਤ ਅਤੇ ਸੰਸਥਾ ਦੇ ਸੰਸਥਾਪਕ ਡਾ: ਦਲਜੀਤ ਸਿੰਘ ਸਾਬਕਾ ਵਾਈਸ ਚਾਂਸਲਰ ਹਨ।
Comments
Post a Comment