ਯੋਧੇ ਰਵਿਦਾਸ ਗੁਰੂ ਦੇ ਧਾਰਮਿਕ ਗੀਤ ਨਾਲ ਹਾਜ਼ਰੀ ਭਰਨਗੇ ਗਾਇਕ ਲਾਲੀ ਮਸਤ ਅਤੇ ਨਿਰਮਲਜੀਤ
ਫਗਵਾੜਾ: ਸੰਦੀਪ ਡਰੋਲੀ.
ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਗੁਰਪੁਰਬ ਤੇ ਪ੍ਰਸਿੱਧ ਗਾਇਕ ਲਾਲੀ ਮਸਤ ਇਟਲੀ ਅਤੇ ਗਾਇਕ ਨਿਰਮਲਜੀਤ ਯੋਧੇ ਰਵਿਦਾਸ ਗੁਰੂ ਦੇ ਧਾਰਮਿਕ ਟਰੈਕ ਨਾਲ ਆਪਣੇ ਸਰੋਤਿਆਂ ਦੇ ਰੂਬਰੂ ਹੋਣ ਜਾ ਰਹੇ ਹਨ,ਇਸ ਧਾਰਮਿਕ ਟਰੈਕ ਨੂੰ ਪੇਂਡੂ ਬੀਟ ਰਿਕਾਰਡ ਅਤੇ ਕਮਲ ਮੇਹਟਾ ਯੂ ਕੇ ਵਲੋਂ ਪੇਸ਼ ਕੀਤਾ ਜਾ ਰਿਹਾ, ਜਿਸਦੇ ਬੋਲ ਲਿਖੇ ਹਨ ਖੁਦ ਗਾਇਕ ਲਾਲੀ ਮਸਤ ਇਟਲੀ ਨੇ ਅਤੇ ਇਸਦਾ ਸੰਗੀਤ ਅਕਸ਼ੇ ਵਰਮਾ ਵਲੋਂ ਤਿਆਰ ਕੀਤਾ ਗਿਆ ਹੈ,ਇਸ ਟਰੈਕ ਦਾ ਵੀਡੀਓ ਮਿਸਟਰ ਪੌਲ ਵਲੋਂ ਡੀਓਪੀ ਐਮੀਸੀ ਕੈਮ ਦੇ ਸਹਿਯੋਗ ਨਾਲ ਬੇਹਦ ਖੂਬਸੂਰਤ ਤਰੀਕੇ ਨਾਲ ਕੀਤਾ ਗਿਆ ਹੈ,ਜਿੰਦਰ ਮਹਿਮੀ,ਰੂਪ ਲਾਲ ਮਹਿਮੀ, ਹਰਭਿੰਦਰ ਮਹਿਮੀ
ਦਾ ਵੀ ਟੀਮ ਵਲੋਂ ਖਾਸ ਧੰਨਵਾਦ ਕੀਤਾ ਗਿਆ ਹੈ,ਇਹ ਧਾਰਮਿਕ ਗੀਤ ਜਲਦ ਹੀ ਯੂ ਟੂਏਬ ਦੇ ਨਾਲ ਵੱਖ ਵੱਖ ਚੈਨਲਾਂ ਤੇ ਵੀ ਸਰੋਤਿਆਂ ਨੂੰ ਦੇਖਣ ਲਈ ਮਿਲੇਗਾ l
Comments
Post a Comment