ਚਰਨਜੀਤ ਸਿੰਘ ਚੰਨੀ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਦੋ ਸੀਟਾਂ ਤੋਂ ਚੋਣ ਲੜਨ ਦੀ ਤਿਆਰੀ ਕਰ ਰਿਹਾ: ਜਗਦੀਸ਼ ਜੱਸਲ ਆਦਮਪੁਰ
ਚਰਨਜੀਤ ਸਿੰਘ ਚੰਨੀ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਦੋ ਸੀਟਾਂ ਤੋਂ ਚੋਣ ਲੜਨ ਦੀ ਤਿਆਰੀ ਕਰ ਰਿਹਾ: ਜਗਦੀਸ਼ ਜੱਸਲ ਆਦਮਪੁਰ
ਭੋਗਪੁਰ: 11 ਜਨਵਰੀ 2022 ( ਸੰਦੀਪ ਡਰੋਲੀ )
ਪੰਜਾਬ ਲ਼ੋਕ ਕਾਂਗਰਸ ਦੇ ਜਨਰਲ ਸਕੱਤਰ ਜਗਦੀਸ਼ ਜੱਸਲ ਆਦਮਪੁਰ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਆਪਣੇ ਨਿੱਜੀ ਹਲਕੇ ਚਮਕੌਰ ਸਾਹਿਬ ਤੋਂ ਇਲਾਵਾ ਆਦਮਪੁਰ ਹਲਕੇ ਤੋਂ ਵੀ ਚੋਣ ਲੜਨ ਦੀ ਤਿਆਰੀ ਕਰ ਰਿਹਾ ਹੈ ਜਦ ਕਿ ਅਸਲ ਸੱਚਾਈ ਇਹ ਹੈ ਕਿ ਉਹ ਆਪਣੀ ਭਰੋਸੇਯੋਗਤਾ ਗਵਾ ਚੁੱਕਾ ਹੈ। ਇਸੇ ਤਰ੍ਹਾਂ ਆਲ ਇੰਡੀਆਂ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ ਨੇ ਵੀ ਪਿਛਲੀ ਵਾਰ ਦੋ ਜਗਾਂ ਤੋਂ ਚੋਣ ਲੜੀ ਸੀ ਤੇ ਉਹਨਾਂ ਨੂੰ ਆਪਣੀ ਰਵਾਇਤੀ ਸੀਟਾਂ ਅਮੇਠੀ ਤੇ ਰਾਏਬਰੇਲੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਉਸੇ ਤਰਜ਼ ਤੇ ਚਰਨਜੀਤ ਸਿੰਘ ਚੰਨੀ ਆਪਣੇ ਹਲਕੇ ਦੇ ਨਾਲ ਨਾਲ ਦੁਆਬੇ ਦੀ ਧਰਤੀ ਆਦਮਪੁਰ ਤੋਂ ਚੋਣ ਲੜਨ ਲਈ ਉਤਾਵਲਾ ਹੋ ਰਿਹਾ ਹੈ ਤੇ ਆਦਮਪੁਰ ਹਲਕੇ ਦੇ ਵੋਟਰਾਂ ਨੂੰ ਭਰਮਾ ਕੇ ਜਿੱਤ ਹਾਸਲ ਕਰਨਾ ਚਾਹੁੰਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਉਹ ਜਿੱਤ ਪ੍ਰਾਪਤ ਕਰਕੇ ਉੱਪ ਚੋਣ ਰਾਹੀਂ ਆਪਣੇ ਰਿਸ਼ਤਦਾਰ ਨੂੰ ਵਿਧਾਨ ਸਭਾ ਵਿਚ ਭੇਜਣ ਦਾ ਵਿਚਾਰ ਕਰ ਰਿਹਾ ਹੈ। ਜੋ ਤਿੰਨ ਵਾਰ ਵਿਧਾਇਕ ਹੋਣ ਦੇ ਨਾਲ ਦੋ ਵਾਰ ਪੰਜਾਬ ਦਾ ਮੰਤਰੀ ਤੇ ਲੋਕ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦਾ ਪ੍ਰਧਾਨ ਵੀ ਰਹਿ ਚੁੱਕਾ ਹੈ। ਮੁੱਖ ਮੰਤਰੀ ਨੇ ਆਪਣੇ ਇਸ ਰਿਸ਼ਤੇਦਾਰ ਨੂੰ ਫ਼ਾਇਦਾ ਪਹੁੰਚਾਉਣ ਲਈ ਕੈਬਿਨੇਟ ਮੰਤਰੀ ਦਾ ਰੈਂਕ ਵੀ ਦਿੱਤਾ। ਜੇਕਰ ਕਾਂਗਰਸ ਪਾਰਟੀ ਇੰਨੇ ਅਨੁਭਵੀ ਨੇਤਾ ਨੂੰ ਪੈਂਤੜੇਬਾਜੀ ਕਰਕੇ ਵਿਧਾਨ ਸਭਾ ਵਿਚ ਲਿਜਾਣਾ ਚਾਉਂਦੀ ਹੈ ਕੀ ਪਾਰਟੀ ਨੂੰ ਉਸ ਤੇ ਭਰੋਸਾ ਨਹੀਂ ਹੈ ਮੈਨੂੰ ਤਾਂ ਲੱਗਦਾ ਹੈ ਕਿ ਕਾਂਗਰਸ ਪਾਰਟੀ ਕੋਲ ਅਨੁਭਵੀ ਰਿਜ਼ਰਵ ਨੇਤਾਵਾਂ ਦੀ ਕਮੀਂ ਆ ਗਈ ਹੈ। ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਦੋ ਸੀਟਾਂ ਤੋਂ ਚੋਣ ਲੜਨ ਦੀ ਬਜਾਏ ਸਾਰੀਆਂ ਰਿਜ਼ਰਵ ਸੀਟਾਂ ਤੋਂ ਚੋਣ ਲੜ ਕੇ ਆਪਣੇ ਰਿਸ਼ਤੇਦਾਰਾਂ ਨੂੰ ਲਾਭ ਪਹੁੰਚਾਉਣ ਦੀ ਬਜਾਏ ਬਾਕੀ ਰਿਜ਼ਰਵ ਨੇਤਾਵਾਂ ਨੂੰ ਵੀ ਇਸ ਦਾ ਫਾਇਦਾ ਮਿਲ ਸਕੇ। ਮੁੱਖ ਮੰਤਰੀ ਜੀ ਨੇ ਆਪਣੇ 111ਦਿਨਾਂ ਦੇ ਕਾਰਜਕਾਲ ਵਿਚ ਸਿਰਫ ਐਲਾਨ ਕਰਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕੀਤਾ। ਮੁੱਖ ਮੰਤਰੀ ਵਲੋਂ ਜਦੋਂ ਵੀ ਕੋਈ ਐਲਾਨ ਕੀਤਾ ਜਾਂਦਾ ਸੀ ਤਾਂ ਪੰਜਾਬ ਕਾਂਗਰਸ ਪ੍ਰਧਾਨ ਮੌਕੇ ਤੇ ਹੀ ਉਸ ਵਲੋ ਕੀਤੇ ਐਲਾਨ ਨੂੰ ਨਕਾਰ ਦਿੰਦਾ ਸੀ।ਕੀ 36000 ਮੁਲਾਜ਼ਮ ਪੱਕੇ ਕੀਤੇ, ਪੁਲਿਸ ਵਿਭਾਗ ਵਿਚ ਨੌਕਰੀ ਮੰਗਦੇ ਬੱਚਿਆ ਤੇ ਜਲੰਧਰ ਵਿੱਚ ਕੁੱਟਮਾਰ, ਬਠਿੰਡੇ ਵਿਚ ਅਧਿਆਪਕਾਂ ਦੀ ਕੁੱਟਮਾਰ ਮੋਰਿੰਡਾ ਵਿਖੇ ਐਸ ਸੀ ਭਾਈਚਾਰੇ ਦੇ ਬੇਜ਼ਮੀਨੇ ਲੋਕਾਂ ਉੱਪਰ ਅੰਨਾ ਤਸ਼ੱਦਦ, ਟੈਕੀਆਂ ਉੱਪਰ ਚੜੇ ਮੁਲਾਜ਼ਮ ਤੇ ਹੋਰ ਵੀ ਕਈ ਪਰਾਪਤੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਕਾਫ਼ਲਾ ਅਤੇ ਵਰਕਰਾਂ ਨੂੰ ਸਰਕਾਰੀ ਸ਼ਹਿ ਤੇ ਰੋਕ ਕੇ ਪੰਜਾਬ ਦਾ ਜੋ ਆਰਥਿਕ ਨੁਕਸਾਨ ਕੀਤਾ ਹੈ ਪੰਜਾਬ ਦੇ ਲੋਕ ਇਸ ਗੱਲ ਨੂੰ ਕਦੇਂ ਨਹੀਂ ਭੁੱਲਣਗੇ ਉਸ ਨੂੰ ਪੰਜਾਬ ਦੀ ਜਨਤਾ ਕਦੇ ਵੀ ਮੁਆਫ਼ ਨਹੀਂ ਕਰੇਗੀ। ਕਾਂਗਰਸ ਪਾਰਟੀ ਝੂਠ ਦੇ ਸਹਾਰੇ ਚੋਣਾਂ ਜਿੱਤਣਾ ਚਾਹੁੰਦੀ ਹੈ। ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਜਿੱਥੋਂ ਮਰਜੀ ਚੋਣ ਲੜ ਲਵੇਂ ਉਸ ਦੀ ਹਾਰ ਯਕੀਨੀ ਹੈ।
Comments
Post a Comment