ਬਾਬਾ ਮੱਤੀ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ
23 ਜਨਵਰੀ.ਆਦਮਪੁਰ ( ਸੰਦੀਪ ਡਰੋਲੀ )
ਅੱਜ ਪਿੰਡ ਡਰੋਲੀ ਕਲਾਂ ਦੇ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਵਿਖੇ ਬਾਬਾ ਮੱਤੀ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ, ਜਿਸ ਦੌਰਾਨ ਲਗਾਤਾਰ ਵਰਦੇ ਮੀਂਹ ਵਿੱਚ ਵੀ ਵੱਡੀ ਗਿਣਤੀ ਵਿੱਚ ਦੂਰ ਦੁਰਾਡੇ ਤੋਂ ਹਜ਼ਾਰਾਂ ਸੰਗਤਾਂ ਨਤਮਸਤਕ ਹੋਈਆਂ,ਇਸ ਦੌਰਾਨ ਵਿਸ਼ਾਲ ਸਮਾਗਮ ਦਾ ਅਯੋਜਨ ਕੀਤਾ ਗਿਆ, ਜਿਸ ਵਿੱਚ ਗੁਰੂ ਘਰ ਦੇ ਪ੍ਰਸਿੱਧ ਕੀਰਤਨੀਏ, ਰਾਗੀ ਢਾਡੀ, ਕਥਾ ਵਾਚਕਾ ਵਲੋਂ ਸੰਗਤਾਂ ਨੂੰ ਗੁਰਬਾਣੀ ਜੱਸ ਸਰਵਣ ਕਰਵਾਇਆ ਗਿਆ,ਸਟੇਜ ਸਕੱਤਰ ਦੀ ਸੇਵਾ ਮਾਸਟਰ ਸੁਰਜੀਤ ਸਿੰਘ ਵਲੋਂ ਨਿਭਾਈ ਗਈ, ਇਸ ਦੌਰਾਨ ਆਦਮਪੁਰ ਹਲਕੇ ਦੇ ਵਿਧਾਇਕ ਪਵਨ ਟੀਨੂੰ ਵਲੋਂ ਹਾਜ਼ਰੀ ਭਰੀ ਗਈ, ਇਸ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਵਲੋਂ ਸਿਰੋਪੇ ਦੇਕੇ ਸਨਮਾਨ ਕੀਤੇ ਗਏ, ਅੰਤ ਵਿੱਚ ਜਥੇਦਾਰ ਮਨੋਹਰ ਸਿੰਘ ਵਲੋਂ ਅੱਜ ਦੇ ਪ੍ਰੋਗਰਾਮ ਨੂੰ ਸਫਲਾ ਬਣਾਉਣ ਲਈ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ,ਇਸ ਦੋਰਾਨ ਉਹਨਾਂ ਨਾਲ ਸਰਪੰਚ ਰਸ਼ਪਾਲ ਸਿੰਘ, ਰਣਵੀਰਪਾਲ ਸਿੰਘ, ਕਰਮ ਸਿੰਘ, ਜਰਨੈਲ ਸਿੰਘ, ਨਰਿੰਦਰ ਸਿੰਘ, ਹਰਦੀਪ ਸਿੰਘ ਦੀਪਾ, ਬਲਬੀਰ ਸਿੰਘ, ਇੰਸਪੈਕਟਰ ਸਤਨਾਮ ਸਿੰਘ, ਦਲਜੀਤ ਸਿੰਘ, ਸਾਹਬਾ ਪੰਚ, ਸਤਿੰਦਰ ਸਿੰਘ,ਤਰਸੇਮ ਸਿੰਘ ਕੋਟਲੀ, ਸੁਖਜੀਤ ਸਿੰਘ ਸੁੱਖੀ, ਸਾਬੀ ਪਧਿਆਣਾ, ਹਾਜ਼ਰ ਸਨ l
Comments
Post a Comment