ਜਗਦੀਸ਼ ਜੱਸਲ ਆਦਮਪੁਰ ਨੇ ਪੰਜਾਬ 'ਚ ਚੋਣਾਂ ਦੀ ਤਰੀਕ ਬਦਲਣ ਨੂੰ ਲੈੇ ਕੇ ਚੋਣ ਕਮਿਸ਼ਨ ਦਾ ਕੀਤਾ ਧੰਨਵਾਦ
ਜਲੰਧਰ 17 ਜਨਵਰੀ 2022 ( ਸੰਦੀਪ ਡਰੋਲੀ ) ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੀ ਤਰੀਕ 14 ਫਰਵਰੀ ਤੋਂ ਬਦਲ ਕੇ 20 ਫਰਵਰੀ ਨੂੰ ਕਰ ਦਿੱਤੀ ਗਈ ਹੈ। ਇਸ ਉਪਰ ਆਦਮਪੁਰ ਤੋਂ ਪੰਜਾਬ ਲੋਕ ਕਾਂਗਰਸ ਦੇ ਜਨਰਲ ਸੈਕਟਰੀ ਜਗਦੀਸ਼ ਜੱਸਲ ਆਦਮਪੁਰ ਨੇ ਇਸ ਫੈਸਲੇ ਉਪਰ ਭਾਰਤ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਜਗਦੀਸ਼ ਜੱਸਲ ਆਦਮਪੁਰ ਨੇ ਸਾਰੀਆਂ ਸਿਆਸੀ ਪਾਰਟੀ ਤੋਂ ਪਹਿਲਾਂ 9 ਜਨਵਰੀ 2022 ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦੇ ਜੈਯੰਤੀ ਦੇ ਮੱਦੇਨਜ਼ਰ ਭਾਰਤ ਚੋਣ ਕਮਿਸ਼ਨ ਨੂੰ ਪੰਜਾਬ ਵਿਚ ਚੋਣਾਂ ਦੀ ਤਰੀਕ ਬਦਲਣ ਨੂੰ ਲੈ ਕੇ ਬੇਨਤੀ ਪੱਤਰ ਭੇਜ ਕੇ ਮੰਗ ਕੀਤੀ ਗਈ ਸੀ।
ਜਗਦੀਸ਼ ਜੱਸਲ ਆਦਮਪੁਰ ਨੇ ਦੱਸਿਆ ਕਿ 13, 14 ਫਰਵਰੀ ਨੂੰ ਸੰਤ ਸਰਵਣ ਦਾਸ ਬੱਲਾਂ ਡੇਰੇ ਦੇ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਜੀ ਦੀ ਅਗਵਾਈ ਵਿਚ ਸਪੈਸ਼ਲ ਟਰੇਨਾਂ ਗੋਵਰਧਨਪੁਰ ਬਨਾਰਸ ਜਾ ਰਹੀਆਂ ਹਨ। ਜਿਸ ਕਰਕੇ ਪੰਜਾਬ ਚੋਂ ਕਰੀਬ 20 ਲੱਖ ਦੇ ਆਬਾਦੀ ਗੁਰੂ ਰਵਿਦਾਸ ਦਾ ਜਨਮ ਦਿਹਾੜਾ ਮਨਾਉਣ ਬਨਾਰਸ ਜਾਂਦੀ ਹੈ। ਉਹਨਾਂ ਨੇ ਚੋਣ ਕਮਿਸ਼ਨ ਦਾ ਧੰਨਵਾਦ ਕਰਦਿਆਂ ਅੱਗੇ ਕਿਹਾ ਕਿ ਜੇਕਰ ਚੋਣਾਂ ਦੀ ਤਰੀਕ ਪੰਜਾਬ ਵਿਚ ਨਾ ਬਦਲੀ ਜਾਂਦੀ ਤਾਂ 20 ਲੱਖ ਕਰੀਬ ਦੇ ਆਬਾਦੀ ਵੋਟਾਂ ਪਾਉਣ ਤੋਂ ਵਾਂਝੀ ਰਹਿ ਜਾਣੀ ਸੀ।
Comments
Post a Comment