ਧੀਆਂ ਨੂੰ ਪੁੱਤਰਾਂ ਵਾਂਗ ਪਿਆਰ ਕਰੋ ਇਸ ਤਰ੍ਹਾਂ ਜ਼ਿੰਦਗੀ " ਚ ਤਰੱਕੀ ਦੇ ਬਰਾਬਰ ਦੇ ਹੱਕ ਮਿਲਣੇ ਚਾਹੀਦੇ ਹਨ: ਸ਼ੌਂਕੀ ਪਾਰਸ ਹਰਦਾਸਪੁਰ
ਪਿੰਡ ਹਰਦਾਸ ਪੁਰ ਵਿਖੇ ਆਪਣੀ ਬੇਟੀ ਸੀਰਤ ਕੌਰ ਅਤੇ ਆਪਣੇ ਬੇਟੇ ਅੰਸ਼ ਝੱਲੀ ਦੀ ਲੋਹੜੀ ਸਮਾਗਮ ਮੌਕੇ ਤੇ ਸ਼ੌਂਕੀ ਪਾਰਸ ਉਘੇ ਸਮਾਜਸੇਵੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ
ਧੀਆਂ ਨੂੰ ਪੁੱਤਰਾਂ ਵਾਂਗ ਪਿਆਰ ਕਰੋ ਇਸ ਤਰ੍ਹਾਂ ਜ਼ਿੰਦਗੀ " ਚ ਤਰੱਕੀ ਦੇ ਬਰਾਬਰ ਦੇ ਹੱਕ ਮਿਲਣੇ ਚਾਹੀਦੇ ਹਨ ਸ਼ੌਂਕੀ ਪਾਰਸ ਹਰਦਾਸਪੁਰ
ਫਗਵਾੜਾ 12 ਜਨਵਰੀ ( ਮਹਿੰਦਰ ਸਿੰਘ ਝੱਮਟ ) ਸ਼ੌਂਕੀ ਪਾਰਸ ਉਘੇ ਸਮਾਜਸੇਵੀ ਹਰਦਾਸਪੁਰ ਨੇ ਆਪਣੀ ਬੇਟੀ ਅਤੇ ਆਪਣੇ ਬੇਟੇ ਸੀਰਤ ਕੌਰ, ਅੰਸ਼ ਝੱਲੀ ਦੋਵੇਂ ਬੱਚਿਆ ਦੀ ਲੋਹੜੀ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਅਤੇ ਸਮਾਜ ਨੂੰ ਧੀਆਂ ਦੇ ਪੁੱਤਰਾਂ ਨੂੰ ਇੱਕ ਸਮਾਨ ਨਜ਼ਰ ਨਾਲ ਦੇਖਣ ਦਾ ਸੁਨੇਹਾ ਦਿੱਤਾ ਆਪਣੀ ਬੇਟੀ ਬੇਟੇ ਦੇ ਲੌਹੜੀ ਸਮਾਗਮ ਲੋਹੜੀ ਦੇ ਤਿਉਹਾਰ ਤੇ ਗੀਤ ਗਾਏ ਗਏ ਤੇ ਮੂੰਗਫਲੀ ਰਿਉੜੀਆਂ ਆਦਿ ਵੰਡਣ ਦੀ ਰਵਾਇਤੀ ਰਸਮ ਨਿਭਾਈ ਗਈ ਇਸ ਮੌਕੇ ਪਰਿਵਾਰਿਕ ਮੈਂਬਰ ਦਾਦੀ ਮਾਂ ਬਖਸੌ, ਮਹਿੰਦਰ ਕੌਰ, ਗੀਤਾਂ ਰਾਣੀ , ਸੰਜੀਵ ਕੁਮਾਰ, ਰੀਟਾ, ਸ਼ਾਦੀ ਰੱਲ, ਸੁਨੀਤਾ ਰੱਲ,ਸੁਰਸਗਰ ਰੱਲ, ਹਰਮਨ ਰੱਲ , ਸੁਨੈਨਾ ਰੱਲ, ਜੈਸਮੀਨ ਪਾਲ, ਸਿਮਰਨ ਪਾਲ, ਪਾਰਸ ਪਾਲ, ਅਤੇ ਸਮੂਹ ਝੱਲੀ ਪਰਿਵਾਰਿਕ ਮੈਂਬਰ ਅਤੇ ਰਿਸ਼ਤੇਦਾਰਾਂ ਆਦਿ ਹਾਜ਼ਰ ਸਨ
Comments
Post a Comment