ਪ੍ਰਧਾਨ ਮੰਤਰੀ ਦੀ ਰੈਲੀ ਰੱਦ ਹੋਣਾ ਪੰਜਾਬ ਦੀ ਬਦਕਿਸਮਤੀ, 42750 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਤੋਂ ਪੰਜਾਬ ਵਾਂਝਾ ਹੋਇਆ --- ਜਗਦੀਸ਼ ਜੱਸਲ
ਪ੍ਰਧਾਨ ਮੰਤਰੀ ਦੀ ਰੈਲੀ ਰੱਦ ਹੋਣਾ ਪੰਜਾਬ ਦੀ ਬਦਕਿਸਮਤੀ, 42750 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਤੋਂ ਪੰਜਾਬ ਵਾਂਝਾ ਹੋਇਆ --- ਜਗਦੀਸ਼ ਜੱਸਲ ਆਦਮਪੁਰ
ਜਲੰਧਰ 5 ਜਨਵਰੀ 2022 ( ਸੰਦੀਪ ਡਰੋਲੀ ) ਪੰਜਾਬ ਲੋਕ ਕਾਂਗਰਸ ਦੇ ਸੀਨੀਅਰ ਨੇਤਾ ਜਗਦੀਸ਼ ਜੱਸਲ ਆਦਮਪੁਰ ਨੇ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਪੰਜਾਬ ਵਿੱਚ ਹੋਣ ਜਾ ਰਹੀ ਵਿਕਾਸ ਰੈਲੀ ਦਾ ਮੁਅੱਤਲ ਹੋਣਾ ਪੰਜਾਬ ਦੀ ਬਦਕਿਸਮਤੀ ਕਿਹਾ ਜਾ ਸਕਦਾ ਹੈ। ਕਿਓਂਕਿ ਇਸ ਰੈਲੀ ਵਿਚ ਪ੍ਰਧਾਨ ਮੰਤਰੀ ਜੀ ਵਲੋਂ ਪੰਜਾਬ ਨੂੰ ਵੱਡਾ ਆਰਥਿਕ ਪੈਕੇਜ ਦੇਣ ਦਾ ਐਲਾਨ ਕਰਨ ਦੀ ਸੰਭਾਵਨਾਂ ਸੀ ਤੇ ਪ੍ਰਧਾਨ ਮੰਤਰੀ ਜੀ ਵੱਲੋਂ ਅੱਜ 42750 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ, ਜੋ ਕਿ ਮੰਦਭਾਗੀ ਘਟਨਾ ਕਰਕੇ ਖਟਾਈ ਵਿਚ ਪੈ ਗਏ। ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਫੈਸਲੇ ਪੰਜਾਬ ਦੇ ਹਿੱਤ ਵਿਚ ਲਈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਕਰ ਸਕਦੇ ਸਨ। ਹੁਣ ਸੱਪਸ਼ਟ ਹੋ ਗਿਆ ਕਿ ਕੁੱਝ ਗ਼ਲਤ ਤਾਕਤਾਂ ਜੋ ਕਿਸਾਨਾਂ ਦੇ ਭੇਸ ਵਿਚ ਹਨ ਉਹ ਪੰਜਾਬ ਦਾ ਭਲਾ ਨਹੀਂ ਚਾਹੁੰਦੀਆਂ। ਪੰਜਾਬ ਵਾਸੀਆਂ ਨੂੰ ਇਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਕੈਪਟਨ ਅਮਰਿੰਦਰ ਸਿੰਘ ਜੀ ਵਲੋਂ ਮੁੱਖ ਮੰਤਰੀ ਦੇ ਮੁੱਖ ਮੰਤਰੀ ਹੁੰਦੇ ਹੋਏ ਪਿਛਲੇ ਸਾਢੇ ਚਾਰ ਸਾਲਾਂ ਵਿਚ ਕੀਤੇ ਗਏ ਸਰਵਪੱਖੀ ਵਿਕਾਸ ਕਾਰਜਾਂ ਨੂੰ ਮੌਜੁਦਾ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਆਪਣੀ ਉਪਲਬਧੀ ਦੱਸ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਜੀ ਵਲੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨਾਲ ਪਾਈ ਸਾਂਝ ਕਰਕੇ ਹੀ ਅੱਜ ਪੰਜਾਬ ਦਾ ਦੌਰਾ ਰੱਖਿਆ ਗਿਆ ਸੀ ਅਤੇ ਅੱਜ ਉਹਨਾਂ ਵਲੋਂ ਪੰਜਾਬ ਨੂੰ ਵੱਡੇ ਆਰਥਿਕ ਪੈਕੇਜ ਦੇਣ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਦੇਣ ਦੀ ਸੰਭਾਵਨਾਂ ਸੀ। ਪਰ ਪੰਜਾਬ ਸਰਕਾਰ ਵੱਲੋਂ ਕੀਤੇ ਪ੍ਰਧਾਨ ਮੰਤਰੀ ਜੀ ਦੀ ਸੁਰੱਖਿਆ ਨੂੰ ਲੈ ਕੇ ਕੀਤੇ ਨਾਕਾਮ ਪ੍ਰਬੰਧਾਂ ਕਰਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਅਚਾਨਕ ਪੰਜਾਬ ਆ ਕੇ ਅਚਾਨਕ ਆਪਣਾ ਦੌਰਾ ਰੱਦ ਕਰਕੇ ਵਾਪਿਸ ਦਿੱਲੀ ਜਾਣਾ ਪਿਆ । ਜਿਸ ਨਾਲ ਪੰਜਾਬ ਨੂੰ ਵੱਡਾ ਆਰਥਿਕ ਨੁਕਸਾਨ ਹੋਣ ਕਰਕੇ ਪੰਜਾਬ ਵਿਕਾਸ ਪੱਖੋਂ ਵੀਹ ਸਾਲ ਪੱਛੜ ਗਿਆ।
Comments
Post a Comment