ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਸ਼ਹੀਦੀ ਦਿਹਾੜਾ 23 ਨੂੰ : ਜਥੇਦਾਰ ਮਨੋਹਰ ਸਿੰਘ ਡਰੋਲੀ
ਆਦਮਪੁਰ: ਧੰਨ ਧੰਨ ਸ਼ਹੀਦ ਬਾਬਾ ਮੱਤੀ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਸ਼ਹੀਦੀ ਦਿਹਾੜਾ ਮਿਤੀ 23 ਜਨਵਰੀ ਨੂੰ ਗੁਰਦੁਆਰਾ ਸ਼ਹੀਦ ਬਾਬਾ ਮੱਤੀ,ਪਿੰਡ ਡਰੋਲੀ ਕਲਾਂ ਵਿਖੇ ਸ਼ਰਧਾ ਭਾਵਨਾ ਸਹਿਤ ਮਨਾਇਆ ਜਾ ਰਿਹਾ,ਜਿਸ ਦੌਰਾਨ ਪੰਥ ਦੇ ਪ੍ਰਸਿੱਧ ਰਾਗੀ ਢਾਡੀ, ਕਥਾ ਵਾਚਕ, ਸਿੱਖ ਬੁੱਧੀਜੀਵੀ ਸੰਗਤਾਂ ਨੂੰ ਗੁਰਬਾਣੀ ਜੱਸ ਸਰਵਣ ਕਰਵਾਉਣਗੇ l
ਇਸ ਦੌਰਾਨ ਸਮੂਹ ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ,ਗੱਲਬਾਤ ਦੋਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਵਲੋਂ ਦੱਸਿਆ ਗਿਆ ਕਿ ਮਿਤੀ 21 ਅਤੇ 22 ਜਨਵਰੀ ਸ਼ਾਮ ਨੂੰ ਡਰੋਲੀ ਕਲਾਂ ਅਤੇ ਪਧਿਆਣਾ ਪਿੰਡ ਵਿੱਚ ਗੁਰਦੁਆਰਾ ਸਾਹਿਬ ਤੋਂ ਸੰਧਿਆ ਫੇਰੀ ਦਾ ਆਜੋਜਨ ਲਗਾਤਾਰ 2 ਦਿਨ ਹੋਵੇਗਾ l ਜਿਸ ਦੌਰਾਨ ਗੱਤਕਾ ਸਿੰਘ ਪਾਰਟੀਆਂ,ਘੋੜਸਵਾਰ, ਅਤੇ ਫੁੱਲਾਂ ਦੀ ਵਰਖਾ ਸੰਗਤਾਂ ਨੂੰ ਆਕਰਸ਼ਿਤ ਕਰੇਗੀ l ਮਿਤੀ 23 ਨੂੰ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਦੀਵਾਨ ਸਜਾਏ ਜਾਣਗੇ l ਜਥੇਦਾਰ ਵਲੋਂ ਸਮੂਹ ਸੰਗਤਾਂ ਨੂੰ ਵੱਧ ਚੜ੍ਹਕੇ ਇਹਨਾਂ ਸਾਰੇ ਪ੍ਰੋਗਰਾਮਾਂ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਗਈ l ਇਸ ਦੌਰਾਨ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ,ਰਣਵੀਰਪਾਲ ਸਿੰਘ, ਕਰਮ ਸਿੰਘ, ਨਰਿੰਦਰ ਸਿੰਘ ਡਰੋਲੀ, ਸਰਪੰਚ ਰਸ਼ਪਾਲ ਸਿੰਘ ਪਾਲਾ,ਮਾਸਟਰ ਸੁਰਜੀਤ ਸਿੰਘ,ਹਰਦੀਪ ਸਿੰਘ ਦੀਪਾ, ਦਲਜੀਤ ਸਿੰਘ ਅਤੇ ਹੋਰ ਪਿੰਡ ਵਾਸੀ ਡਰੋਲੀ ਕਲਾਂ ਮੌਜੂਦ ਸਨ l
Comments
Post a Comment